Breaking News

ਕੀ ਵਾਰ-ਵਾਰ ਸਪਰੇਅ ਕਰਨ ਤੋਂ ਬਾਅਦ ਵੀ ਨਹੀਂ ਖ਼ਤਮ ਹੋ ਰਿਹਾ ਗੁੱਲੀ ਡੰਡਾ, ਤਾਂ ਇਹ ਹੋ ਸਕਦਾ ਹੈ ਇਸਦੇ ਕਾਰਨ

 

ਗੁੱਲੀ ਡੰਡਾ ਕਣਕ ਦੀ ਫ਼ਸਲ ਦਾ ਮੁੱਖ ਨਦੀਨ ਹੈ। ਨਦੀਨ-ਨਾਸ਼ਕਾਂ ਨਾਲ ਨਦੀਨਾਂ ਦੀ ਰੋਕਥਾਮ ਸੁਖਾਲੀ, ਅਸਰਦਾਇਕ ਅਤੇ ਸਸਤੀ ਹੋਣ ਕਰਕੇ ਜ਼ਿਆਦਾਤਰ ਖੇਤਾਂ ਵਿੱਚ ਨਦੀਨ-ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕੋ ਹੀ ਨਦੀਨ-ਨਾਸ਼ਕ ਦੀ ਵਰਤੋਂ ਨਾਲ ਨਦੀਨ-ਨਾਸ਼ਕ ਨੂੰ ਸਹਿ ਸਕਣ ਵਾਲੇ ਬੂਟਿਆਂ ਦੀ ਸੰਖਿਆ ਵਧਣ ਲੱਗ ਪੈਂਦੀ ਹੈ ਅਤੇ ਲਗਾਤਾਰ ਵਰਤੋਂ ਤੋਂ ਬਾਅਦ ਖੇਤ ਵਿੱਚ ਨਦੀਨਾਂ ਦੇ ਬਹੁਤ ਸਾਰੇ ਬੂਟੇ ਨਦੀਨ-ਨਾਸ਼ਕ ਨੂੰ ਸਹਿ ਸਕਣ ਵਾਲੇ ਹੀ ਰਹਿ ਜਾਂਦੇ ਹਨ ਅਤੇ ਨਦੀਨਾਂ ਦੀ ਰੋਕਥਾਮ ਬੇਅਸਰ ਹੋ ਜਾਂਦੀ ਹੈ।Related image

ਜੇ ਕਿਸੇ ਨਦੀਨ-ਨਾਸ਼ਕ ਦੀ ਸਹੀ ਵਰਤੋਂ ਨਾਲ ਦਸ ਸਾਲਾਂ ਬਾਅਦ ਸਹਿਣਸ਼ੀਲਤਾ ਆਉਣੀ ਸੀ, ਉਹੀ ਛਿੜਕਾਓ ਜੇ ਇੱਕ ਹੀ ਫ਼ਸਲ ’ਚ 2 ਤੋਂ 3 ਵਾਰੀ ਕੀਤਾ ਜਾਵੇ ਤਾਂ ਨਦੀਨਾਂ ਵਿੱਚ ਸਹਿਣਸ਼ੀਲਤਾ 4 ਤੋਂ 5 ਸਾਲਾਂ ਵਿੱਚ ਹੀ ਆ ਸਕਦੀ ਹੈ। ਇਸ ਲਈ ਇੱਕੋ ਹੀ ਨਦੀਨ-ਨਾਸ਼ਕ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ ਬਲਕਿ ਹਰ ਸਾਲ ਅਦਲ-ਬਦਲ ਕੇ ਕਰਨੀ ਚਾਹੀਦੀ ਹੈ। ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ 1997-98 ਤੋਂ ਬਾਅਦ ਆਈ।

1990 ਵਿੱਚ ਕੁਝ ਬਦਲਵੇਂ ਨਦੀਨ-ਨਾਸ਼ਕਾਂ ਜਿਵੇਂ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ), ਪਿਊਮਾ ਪਾਵਰ 10 ਈ ਸੀ (ਫਿਨੌਕਸਾਪ੍ਰਾਪ) ਅਤੇ ਲੀਡਰ 75 ਡਬਲਿਊ ਜੀ (ਸਲਫੋਸਲਫੂਰਾਨ) ਦੀ ਸਿਫ਼ਾਰਸ਼ ਕੀਤੀ ਗਈ। ਇਸ ਨਾਲ ਕਈ ਸਾਲਾਂ ਤੱਕ ਇਸ ਸਮੱਸਿਆ ਨੂੰ ਕਾਬੂ ਹੇਠ ਰੱਖਿਆ ਗਿਆ। 2006 ਵਿੱਚ ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ), 2009 ਵਿੱਚ ਐੱਕਸੀਅਲ 5 ਈ ਸੀ (ਪਿਨੌਕਸਾਂਡਿਨ) ਤੇ 2017 ਵਿੱਚ ਸ਼ਗੁਨ 21-11 (ਕਲੋਡੀਨਾਫਾਪ+ਮੈਟਰੀਬਿਯੂਜ਼ਨ) ਨੂੰ ਕਣਕ ’ਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤਾ ਗਿਆ।Related image

ਸੂਬੇ ਦੇ ਵੱਖ-ਵੱਖ ਭਾਗਾਂ ਵਿੱਚ ਅੱਜ ਵੀ ਇਨ੍ਹਾਂ ਨਦੀਨ-ਨਾਸ਼ਕਾਂ ਨਾਲ ਗੁੱਲੀ ਡੰਡੇ ਦੀ ਚੰਗੀ ਰੋਕਥਾਮ ਹੋ ਰਹੀ ਹੈ ਪਰ ਜਿਹੜੇ ਇਲਾਕਿਆਂ ਵਿੱਚ ਹਰ ਸਾਲ ਇਕੋ ਹੀ ਨਦੀਨ-ਨਾਸ਼ਕ ਦੀ ਵਰਤੋਂ ਹੋ ਰਹੀ ਸੀ, ਉੱਛਥੇ ਗੁੱਲੀ ਡੰਡੇ ਨੇ ਇਨ੍ਹਾਂ ਨਦੀਨ-ਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਹੋਣ ਕਰਕੇ ਸਮੱਸਿਆ ਆ ਰਹੀ ਹੈ ਪਰ ਸਾਰੇ ਖੇਤਾਂ ਵਿੱਚ ਨਦੀਨਾਂ ਵਿੱਚ ਨਦੀਨ-ਨਾਸ਼ਕ ਪ੍ਰਤੀ ਸਹਿਣਸ਼ੀਲਤਾ ਇੱਕੋ ਜਿਹੀ ਨਹੀਂ ਹੁੰਦੀ।ਇਸ ਲਈ ਜੇਕਰ ਇੱਕ ਨਦੀਨ-ਨਾਸ਼ਕ ਖੇਤ ਵਿੱਚ ਚੰਗੀ ਰੋਕਥਾਮ ਕਰ ਰਿਹਾ ਹੈ ਤਾਂ ਹੋ ਸਕਦਾ ਹੈ ਨਾਲ ਲੱਗਦੇ ਖੇਤ ਵਿੱਚ ਉਹ ਨਦੀਨ-ਨਾਸ਼ਕ ਚੰਗੀ ਰੋਕਥਾਮ ਨਾ ਕਰ ਸਕੇ।

ਨਦੀਨ-ਨਾਸ਼ਕਾਂ ਦੀ ਮਾੜੀ ਕਾਰਗੁਜ਼ਾਰੀ ਲਈ ਇਕੱਲੀ ਸਹਿਣਸ਼ੀਲਤਾ ਹੀ ਜ਼ਿੰਮੇਵਾਰ ਨਹੀਂ ਹੁੰਦੀ ਸਗੋਂ ਨਦੀਨ-ਨਾਸ਼ਕ ਦੇ ਛਿੜਕਾਓ ਦੇ ਗਲਤ ਤਰੀਕੇ ਜਿਵੇਂ ਘੱਟ ਪਾਣੀ ਦੀ ਵਰਤੋਂ, ਗਲਤ ਨੋਜ਼ਲ, ਗੰਨ ਸਪਰੇਅਰ ਦੀ ਵਰਤੋਂ ਕਰਨੀ, ਨਦੀਨ-ਨਾਸ਼ਕਾਂ ਦਾ ਇਕਸਾਰ ਛਿੜਕਾਓ ਨਾ ਹੋਣਾ, ਮਾੜੇ ਪਾਣੀ ਦੀ ਛਿੜਕਾਓ ਲਈ ਵਰਤੋਂ ਨਦੀਨ-ਨਾਸ਼ਕਾਂ ਦੀ ਰਲਾ ਕੇ ਵਰਤੋਂ, ਬੱਦਲਵਾਈ/ਧੁੰਦ ਵਾਲੇ ਮੌਸਮ ਵਿੱਚ ਛਿੜਕਾਓ, ਸੁੱਕੇ ਖੇਤ ਵਿੱਚ ਨਦੀਨ-ਨਾਸ਼ਕਾਂ ਦਾ ਛਿੜਕਾਓ, ਨਦੀਨ-ਨਾਸ਼ਕਾਂ ਦੀ ਘੱਟ ਮਿਕਦਾਰ, ਨਦੀਨ ਨਾਸ਼ਕ ਦੀ ਦੇਰੀ ਨਾਲ ਵਰਤੋਂ ਵੀ ਜ਼ਿੰਮੇਵਾਰ ਹਨ।Related image

ਨਦੀਨ-ਨਾਸ਼ਕਾਂ ਦੇ ਦੇਰੀ ਨਾਲ ਛਿੜਕਾਓ ਕਰਨ ਨਾਲ ਕਈ ਇਹੋ ਜਿਹੇ ਨਦੀਨ ਜਿਹੜੇ ਵੱਡੇ ਹੋ ਜਾਂਦੇ ਹਨ ਜਾਂ ਵੱਡੀ ਫ਼ਸਲ ਦੇ ਥੱਲੇ ਢੱਕੇ ਹੁੰਦੇ ਹਨ, ਨਦੀਨ-ਨਾਸ਼ਕ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ। ਘਟੀਆ ਮਿਆਰ ਵਾਲੇ ਨਦੀਨ-ਨਾਸ਼ਕਾਂ ਦੀ ਵਰਤੋਂ ਕਰਨ ਨਾਲ ਵੀ ਨਦੀਨਾਂ ਦੀ ਚੰਗੀ ਰੋਕਥਾਮ ਨਹੀਂ ਹੋ ਸਕਦੀImage result for punjab kanak fasal

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …