Breaking News

ਕੀ ਹੁਣ 250 ਰੁ ਲੀਟਰ ਮਿਲੇਗਾ ਪੈਟਰੋਲ,ਤੇ 200 ਰੁ ਲੀਟਰ ਮਿਲੇਗਾ ਡੀਜ਼ਲ

ਮਿਡਲ ਈਸਟ ਇਕ ਵਾਰ ਫਿਰ ਸੰਕਟ ਵੱਲ ਵਧ ਰਿਹਾ ਹੈ ਤੇ ਜੇਕਰ ਗਲਫ ਦੇਸ਼ਾਂ ‘ਚ ਜੰਗ ਦੇ ਹਾਲਾਤ ਬਣਦੇ ਹਨ ਤਾਂ ਇਸ ਦਾ ਸਿੱਧਾ ਅਸਰ ਭਾਰਤ ਸਣੇ ਹੋਰ ਕਈ ਦੇਸ਼ਾਂ ‘ਤੇ ਪੈ ਸਕਦਾ ਹੈ।Image result for petrol pump

ਮਿਡਲ ਈਸਟ ‘ਚ ਦੋ ਅਮੀਰ ਦੇਸ਼ਾਂ ਈਰਾਨ ਤੇ ਸਾਊਦੀ ਅਰਬ ਵਿਚਕਾਰ ਜੰਗ ਵਰਗੇ ਹਾਲਾਤ ਬਣ ਰਹੇ ਹਨ, ਜਿਸ ਨਾਲ ਗਲੋਬਲ ਮਾਰਕੀਟ ‘ਚ ਕੱਚੇ ਤੇਲ ਦੇ ਰੇਟ ਜ਼ਬਰਦਸਤ ਤਰੀਕੇ ਨਾਲ ਵਧ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਬੁਰਾ ਅਸਰ ਭਾਰਤ ਦੇ ਆਮ ਨਾਗਰਿਕਾਂ ‘ਤੇ ਪਵੇਗਾ।

ਸੂਤਰ੍ਹਾਂ ਦੀ ਮੰਨੀਏ ਤਾਂ ਜੇਕਰ ਈਰਾਨ ਤੇ ਸਾਊਦੀ ਅਰਬ ‘ਚ ਜੰਗ ਦੀਆਂ ਸੰਭਾਵਨਾਵਾਂ ਵਧੀਆਂ ਤਾਂ ਇੰਟਰਨੈਸ਼ਨਲ ਮਾਰਕੀਟ ‘ਚ ਕੱਚੇ ਤੇਲ ਦੀ ਕੀਮਤ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਵਰਤਮਾਨ ‘ਚ ਕੱਚੇ ਤੇਲ ਦੀ ਕੀਮਤ 63 ਡਾਲਰ ਪ੍ਰਤੀ ਬੈਰਲ ਹੈ। ਇਸ ਸੰਕਟ ਨਾਲ ਪੂਰੇ ਦੇਸ਼ ‘ਤੇ ਪ੍ਰਭਾਵ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।Image result for petrol pump

ਮਾਹਰਾਂ ਦੀ ਮੰਨੀਏ ਤਾਂ ਇਸ ਸੰਕਟ ਨਾਲ ਭਾਰਤ ‘ਚ 250 ਰੁਪਏ ਪ੍ਰਤੀ ਲੀਟਰ ਪੈਟਰੋਲ ਮਿਲੇਗਾ। ਇਸ ਨਾਲ ਭਾਰਤ ਦੀ ਜਨਤਾ ਨੂੰ ਭਿਆਨਕ ਰੂਪ ਨਾਲ ਮਹਿੰਗਾਈ ਦੀ ਮਾਰ ਸਹਿਣੀ ਪਵੇਗੀ। ਇਕ ਰਿਪੋਰਟ ਮੁਤਾਬਕ ਜੇਕਰ ਈਰਾਨ ਤੇ ਸਾਊਦੀ ਅਰਬ ਵਿਚਾਲੇ ਜੰਗ ਛਿੜਦੀ ਹੈ ਤਾਂ ਤੇਲ ਦੀ ਸਪਲਾਈ ਰੁਕ ਸਕਦੀ ਹੈ ਕਿਉਂਕਿ ਪੂਰੀ ਦੁਨੀਆ ‘ਚ ਸਪਲਾਈ ਹੋਣ ਵਾਲੇ ਕੱਚੇ ਤੇਲ ‘ਚ ਸਾਊਦੀ ਅਰਬ ਦਾ 20 ਫੀਸਦੀ ਹਿੱਸਾ ਹੈ।

ਕੀ ਹੈ ਮਾਮਲਾ

ਸਾਊਦੀ ਅਰਬ ਤੇ ਈਰਾਨ ਮਿਡਲ ਈਸਟ ਦੇ ਬਹੁਤ ਪੁਰਾਣੇ ਦੁਸ਼ਮਣ ਹਨ। ਦੋਵਾਂ ਦੇਸ਼ਾਂ ਵਿਚਾਲੇ ਕਈ ਸਾਲਾਂ ‘ਤੋਂ ਲੜਾਈ ਚੱਲੀ ਆ ਰਹੀ ਹੈ ਪਰ 2016 ‘ਚ ਸਾਊਦੀ ਅਰਬ ਨੇ ਸ਼ਿਆ ਮੌਲਵੀ ਨਿਮਰ ਅਲ ਨਿਮਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ। ਉਥੇ ਹਾਲ ਹੀ ‘ਚ ਰਿਆਦ ਏਅਰਪੋਰਟ ‘ਤੇ ਯਮਨ ਨੇ ਮਿਜ਼ਾਇਲ ਲਾਂਚ ਕੀਤੀ ਸੀ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਇਸ ਲਈ ਈਰਾਨ ਨੂੰ ਜ਼ਿੰਮੇਦਾਰ ਠਹਿਰਾਇਆ ਸੀ।Image result for petrol pump ਇਸ ਤੋਂ ਇਲਾਵਾ ਹਾਲ ਹੀ ‘ਚ ਲੇਬਨਾਨ ਦੇ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਜਾ ਕੇ ਈਰਾਨ ‘ਤੇ ਆਪਣੇ ਦੇਸ਼ ‘ਚ ਰਾਜਨੀਤਿਕ ਅਸਥਿਰਤਾ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …