Breaking News

ਕੀ ਹੈ ਮੋਟਰ ‘ਤੇ ਮੀਟਰ ਸਕੀਮ, ਜਾਣੋ ਵਿੱਤ ਮੰਤਰੀ ਦੀ ਜ਼ੁਬਾਨੀ

ਕਿਸਾਨ ਸਰਕਾਰ ਵੱਲੋਂ ਮੋਟਰਾਂ ‘ਤੇ ਮੀਟਰ ਲਾਉਣ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ ਤੋਂ ਖੇਤੀ ਲਈ ਵਰਤੀ ਜਾਣ ਵਾਲੀ ਬਿਜਲੀ ਦਾ ਬਿਲ ਵਸੂਲਣ ਦੀ ਤਿਆਰੀ ਵਿੱਚ ਹੈ। ਕਿਸਾਨ ਸਰਕਾਰ ਦੇ ਇਸ ਕਦਮ ਦਾ ਲਗਾਤਾਰ ਵਿਰੋਧ ਕਰ ਦੇ ਆ ਰਹੇ ਹਨ। ਪਰ ਪੰਜਾਬ ਦੇ ਵਿੱਤ ਮੰਤਰੀ ਨੇ ਬਠਿੰਡਾ ਵਿੱਚ ਇਸ ਸਕੀਮ ਦਾ ਮੰਤਵ ਦੱਸਿਆ।Image result for punjab kisan karja

ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਾਉਣ ਬਾਰੇ ਸਫਾਈ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿਲ ਨਹੀਂ ਲਾਉਣ ਜਾ ਰਹੀ। ਸਰਕਾਰ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਇਲਟ ਸਟੱਡੀ ਰਾਹੀਂ ਇੱਕ ਤਜ਼ਰਬੇ ਦੇ ਤੌਰ ਦੇ ‘ਤੇ ਛੇ ਫੀਡਰਾਂ ਵਿੱਚ ਮੋਟਰਾਂ ‘ਤੇ ਮੀਟਰ ਲਗਾਏ ਜਾਣਗੇ।

ਇੱਕ ਫੀਡਰ ਵਿੱਚ ਤਕਰੀਬਨ ਪੰਜ ਸੌ ਕਿਸਾਨ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਨੂੰ 48 ਹਜ਼ਾਰ ਪ੍ਰਤੀ ਕੁਨੈਕਸ਼ਨ ਦੇ ਹਿਸਾਬ ਨਾਲ ਸਬਸਿਡੀ ਹਰ ਸਾਲ ਹੀ ਪੇਸ਼ਗੀ ਦੇ ਰੂਪ ਵਿੱਚ ਸਿੱਧੀ ਦਿੱਤੀ ਜਾਵੇਗੀ। ਹੁਣ ਕਿਸਾਨ ਦੇ ਹੱਥ ਹੈ ਕਿ ਉਹ ਕਿੰਨੀ ਬਿਜਲੀ ਵਰਤ ਕੇ ਉਸ ਵਿੱਚੋਂ ਕਿੰਨੇ ਪੈਸੇ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਅਤੇ ਪਾਣੀ ਨੂੰ ਬਚਾਉਣ ਦਾ ਇੱਕ ਤਜਰਬਾ ਕੀਤਾ ਜਾ ਰਿਹਾ ਹੈ ਲੋਕਾਂ ਉੱਪਰ ਬਿੱਲ ਨਹੀਂ ਲਾਏ ਜਾ ਰਹੇ।Image result for punjab kisan karja

ਨਵਜੋਤ ਸਿੱਧੂ ਦੀ ਕਾਂਗਰਸ ਪ੍ਰਤੀ ਨਾਰਾਜ਼ਗੀ ਤੋਂ ਇਨਕਾਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਮੀਟਿੰਗ ਵਿੱਚ ਬੜੇ ਖੁਸ਼ਗਵਾਰ ਮਾਹੌਲ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਪੰਜਾਬ ਕਾਂਗਰਸ ਨਾਲ ਕੋਈ ਸ਼ਿਕਵਾ ਨਹੀਂ ਇਹ ਜਾਂ ਤਾਂ ਵਿਰੋਧੀਆਂ ਦੇ ਖ਼ੁਆਬਾਂ ਵਿੱਚ ਸਿੱਧੂ ਦਾ ਕਾਂਗਰਸ ਨਾਲ ਗੁੱਸਾ ਦਿਸਦਾ ਹੈ ਜਾਂ ਫਿਰ ਮੀਡੀਆ ਦੀਆਂ ਕਿਆਸਰਾਈਆਂ ਹਨ।Image result for punjab kisan karja

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …