Breaking News

ਕੁਝ ਪੁਰਾਣੀਆਂ ਗੱਲਾਂ ,ਜਦੋਂ ਜਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

 

ਪਰਾਣੇ ਸਮਿਆਂ ‘ਚ ਟਰੈਕਟਰ, ਰੇਡੀਓ, ਘੜੀ ਆਦਿ ਚੀਜ਼ਾਂ ਦੇ ਮੁੱਲ ਨਾਲੋਂ ਕਈ ਗੁਣਾਂ ਮਹਿੰਗੀਆਂ ਸਨ। ਉਨ੍ਹਾਂ ਵੇਲਿਆਂ ‘ਚ ਜਿਣਸਾਂ ਦੇ ਭਾਅ ਬਹੁਤ ਘੱਟ ਹੁੰਦੇ ਸਨ। 6 ਦਹਾਕੇ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਗਿਣਤੀ ਦੇ ਟਰੈਕਟਰ ਹੁੰਦੇ ਸਨ। ਸਾਡੇ ਬਜ਼ੁਰਗ ਤਾਇਆ ਨਿਰੰਜਣ ਦੱਸਦੇ ਹਨ ਕਿ 1956-57 ‘ਚ ਅਸੀਂ ਫਤਿਆਬਾਦ (ਹਰਿਆਣਾ) ਤੋਂ 16000 ਰੁਪਏ ‘ਚ ਨਵਾਂ ਫੋਰਡਸਨ ਮੇਜਰ ਟਰੈਕਟਰ (50 ਹਾਰਸ ਪਾਵਰ) ਨੀਲੇ ਰੰਗ ਦਾ ਲਿਆਂਦਾ ਸੀ।Image result for punjab old tractor

ਬਜ਼ੁਰਗਾਂ ਨੂੰ ਪਾਕਿਸਤਾਨ ਵਾਲੀ ਜ਼ਮੀਨ ਬਦਲੇ ਫਤਿਆਬਾਦ ਨਜ਼ਦੀਕ 75 ਏਕੜ ਜ਼ਮੀਨ ਅਲਾਟ ਹੋਈ ਸੀ। ਉਸ ਵੇਲੇ ਇਹ ਜ਼ਮੀਨ ਪਾਣੀ ਨਾ ਹੋਣ ਕਾਰਨ ਬੰਜਰ ਪਈ ਸੀ। 75 ਏਕੜ ਜ਼ਮੀਨ ਵੇਚਣ ਨਾਲ ਸਿਰਫ਼ ਇਹ ਟਰੈਕਟਰ ਹੀ ਆਇਆ ਸੀ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਸ੍ਰੀ ਨਹਿਰੀ ਪਾਣੀ ਹੋਣ ਕਾਰਨ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 11000 ਰੁਪਏ ਸੀ।

15.8.63 ਨੂੰ ਇਕ ਸਥਾਨਕ ‘ਸੀਮਾ ਸੰਦੇਸ਼’ ਅਖ਼ਬਾਰ ‘ਚ ਟਰੈਕਟਰ ਅਤੇ ਮੋਟਰਸਾਈਕਲ ਬਾਰੇ ਵਿਗਿਆਪਨ ਇਸ ਤਰ੍ਹਾਂ ਲੱਗਿਆ ਸੀ, ਨੂੰ ਉਰਸਸ ਸੀ 325 ਮਾਰਕ 25 ਹਾਰਸ ਪਾਵਰ ਟਰੈਕਟਰ ਦਾ ਮੁੱਲ 8910 ਰੁਪਏ ਲਗਾਤਾਰ ਰਾਜਦੂਤ 1.75 ਹਾਰਸ ਪਾਵਰ ਮੋਟਰਸਾਈਕਲ ਦਾ ਮੁੱਲ 2240 ਰੁਪਏ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਜੀ. ਬੀ. ਏਰੀਏ ‘ਚ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 13000 ਰੁਪਏ ਸੀ।Image result for punjab old tractor

1960-65 ‘ਚ ਕਈਆਂ ਕੋਲ ਸੁਨਹਿਰੀ ਮਾਡਲ, ਲਾਂਸ ਅਤੇ ਫਰਗੂਸਨ ਟਰੈਕਟਰ ਹੋਇਆ ਕਰਦੇ ਸਨ। ਸਲੇਟੀ ਰੰਗ ਦੇ ਫਰਗੂਸਨ ਟਰੈਕਟਰ ਦੇ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਦੋ ਟੈਂਕੀਆਂ ਸਨ। ਇਸ ਨੂੰ ਪੈਟਰੋਲ ਨਾਲ ਸਟਾਰਟ ਕੀਤਾ ਜਾਂਦਾ ਸੀ ਅਤੇ ਮਿੱਟੀ ਦੇ ਤੇਲ ਨਾਲ ਚਲਾਇਆ ਜਾਂਦਾ ਸੀ। ਮੋਟਰਸਾਈਕਲ ਦੀ ਤਰ੍ਹਾਂ ਇਸ ਹੇਠਾਂ ਸਾਈਲੈਂਸਰ ਲੱਗਿਆ ਹੁੰਦਾ ਸੀ। ਕਈ ਵਾਰੀ ਫਲ਼ਿਆਂ ਨਾਲ ਕਣਕ ਗਾਹੁੰਦੇ ਸਮੇਂ ਅੱਗ ਵੀ ਲੱਗ ਜਾਇਆ ਕਰਦੀ ਸੀ। ਸੰਨ 1966 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ 30 ਹਜ਼ਾਰ ਏਕੜ ਨਰਮੇ ਦੀ ਫਸਲ ‘ਚ 3 ਰੁਪਏ 25 ਪੈਸੇ ਪ੍ਰਤੀ ਵਿਘਾ ਦੇ ਹਿਸਾਬ ਨਾਲ ਹਵਾਈ ਜਹਾਜ਼ ਨਾਲ ਸਪਰੇਅ ਕੀਤੀ ਗਈ ਸੀ।

ਉਸ ਵੇਲੇ ਪੰਜ ਕਨਾਲ ਦੇ ਇਕ ਵਿਘੇ ਦੀ ਕੀਮਤ ਤਕਰੀਬਨ 450 ਰੁਪਏ ਸੀ। ਜਦੋਂਕਿ ਮੌਜੂਦਾ ਸਮੇਂ ਇਕ ਵਿਘੇ ਦੀ ਕੀਮਤ ਦਸ ਲੱਖ ਰੁਪਏ ਹੈ। ਉਸ ਵੇਲੇ ਕਣਕ ਦੀ ਕੀਮਤ 14 ਰੁਪਏ ਮਨ (40 ਸੇਰ) ਸੀ। ਸੰਨ 1952-53 ‘ਚ ਰੀਕੋ ਕੰਪਨੀ ਦੀ ਘੜੀ ਦੀ ਕੀਮਤ 110 ਰੁਪਏ ਸੀ। ਕਈ ਬਜ਼ੁਰਗ ਦੱਸਦੇ ਹਨ ਕਿ 1942-43 ‘ਚ ਇਕ ਸੇਰ ਮੀਟ ਦੀ ਕੀਮਤ 25 ਪੁਰਾਣੇ ਪੈਸੇ ਸੀ। 1965-66 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਦੇਸੀ ਸ਼ਰਾਬ ਦੀ ਢੋਲਕੀ ਆਉਂਦੀ ਸੀ, ਜਿਸ ਵਿਚ 32 ਬੋਤਲਾਂ ਸ਼ਰਾਬ ਹੁੰਦੀ ਸੀ। ਇਕ ਢੋਲਕੀ ਸ਼ਰਾਬ ਦੀ ਕੀਮਤ ਪੌਣੇ ਤਿੰਨ ਰੁਪਏ ਬਣਦੀ ਸੀ।Image result for punjab old tractor

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …