Breaking News

ਕੈਨੇਡਾ ਦੇ ਰਿਹਾ ਇਨ੍ਹਾਂ ਲੋਕਾਂ ਨੂੰ 15 ਦਿਨ ‘ਚ ਵੀਜ਼ਾ

 

ਐੱਚ1-ਬੀ ਵੀਜ਼ਾ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਦੇ ਬਾਅਦ ਵੱਡੀ ਗਿਣਤੀ ‘ਚ ਭਾਰਤੀ ਪੇਸ਼ੇਵਰ ਕੈਨੇਡਾ ਦਾ ਰੁਖ਼ ਕਰ ਰਹੇ ਹਨ। ਵੀਜ਼ਾ ਨਿਯਮ ਆਸਾਨ ਹੋਣ ਕਾਰਨ ਹੁਣ ਆਈ. ਟੀ. ਪੇਸ਼ੇਵਰ ਕੈਨੇਡਾ ਦੀਆਂ ਕੰਪਨੀਆਂ ‘ਚ ਨੌਕਰੀ ਲਈ ਅਪਲਾਈ ਕਰ ਰਹੇ ਹਨ।Image result for canada

ਇਸ ਦੀ ਵਜ੍ਹਾ ਹੈ ਕੈਨੇਡਾ ਦਾ ਨਵਾਂ ‘ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ’। ਇਸ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਹਾਈ ਸਕਲਿਡ ਯਾਨੀ ਉੱਚ ਹੁਨਰਮੰਦ ਵਰਕਰਾਂ ਨੂੰ 2 ਹਫਤੇ ਜਾਂ 15 ਦਿਨ ਅੰਦਰ ਵੀਜ਼ਾ ਦੇਣ ਦਾ ਨਿਯਮ ਹੈ। ਇਹ ਵੀਜ਼ਾ ਕੰਪਿਊਟਰ ਪ੍ਰੋਗਰਾਮਰ ਅਤੇ ਸਾਫਟਵੇਅਰ ਇੰਜੀਨਅਰ, ਜੋ ਕਿ ਹਾਈ ਸਕਲਿਡ ਵਰਕਰ ਹਨ ਉਨ੍ਹਾਂ ਨੂੰ ਹੁਣ ਤਕ ਦਿੱਤਾ ਜਾ ਚੁੱਕਾ ਹੈ।

ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜੂਨ ਤੋਂ ਸਤੰਬਰ ਵਿਚਕਾਰ ਕੈਨੇਡਾ ਵੱਲੋਂ ਨਵੇਂ ਵੀਜ਼ਾ ਨਿਯਮਾਂ ਤਹਿਤ ਵੱਖ-ਵੱਖ ਦੇਸ਼ਾਂ ਦੇ 2,000 ਲੋਕਾਂ ਦੇ ਵੀਜ਼ਾ ਮਨਜ਼ੂਰ ਕੀਤੇ ਗਏ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਇਸ ਮਿਆਦ ਦੌਰਾਨ 988 ਭਾਰਤੀ ਪੇਸ਼ੇਵਰਾਂ ਦੇ ਵੀਜ਼ਾ ਮਨਜ਼ੂਰ ਕੀਤੇ ਗਏ।Image result for canada

ਉੱਥੇ ਹੀ, ਦੂਜੇ ਨੰਬਰ ‘ਤੇ ਚੀਨ ਰਿਹਾ। ਚੀਨ ਦੇ 296 ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਗਿਆ। ਤੀਜੇ ਨੰਬਰ ‘ਤੇ ਫਰਾਂਸ ਰਿਹਾ, ਜਿਸ ਦੇ 96 ਲੋਕਾਂ ਦੇ ਵੀਜ਼ਾ ਸਵੀਕਾਰ ਕੀਤੇ ਗਏ। ਨਵੇਂ ਵੀਜ਼ਾ ਪ੍ਰੋਗਰਾਮ ‘ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹਸਨ ਨੇ ਕਿਹਾ ਕਿ ਨਵਾਂ ਵੀਜ਼ਾ ਪ੍ਰੋਗਰਾਮ ਉਮੀਦ ਤੋਂ ਜ਼ਿਆਦਾ ਸਫਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਜ਼ਾ ਪਾਲਿਸੀ ਬਾਰੇ ਸਾਨੂੰ ਕਾਰੋਬਾਰੀ ਜਗਤ ਤੋਂ ਕਈ ਸੁਝਾਅ ਮਿਲੇ ਸਨ।Image result for canada

ਰਿਪੋਰਟ ਮੁਤਾਬਕ, ਫਾਸਟ ਟ੍ਰੈਕ ਵੀਜ਼ਾ ਵਾਲੇ 3 ਸਾਲ ਤਕ ਦੇ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਪੱਕੇ ਹੋਣ ਲਈ ਵੀ ਅਰਜ਼ੀ ਦੇ ਸਕਦੇ ਹਨ। ਨਵੀਂ ਪਾਲਿਸੀ ਦਾ ਸਭ ਤੋਂ ਜ਼ਿਆਦਾ ਫਾਇਦਾ ਕੰਪਿਊਟਰ ਪ੍ਰੋਗਰਾਮਰ, ਸਿਸਟਮ ਐਨਾਲਿਸਟਸ ਅਤੇ ਸਾਫਟਵੇਅਰ ਇੰਜੀਨੀਅਰ ਨੂੰ ਮਿਲ ਰਿਹਾ ਹੈ।

ਕੈਨੇਡਾ ਦੀਆਂ ਕਈ ਹੋਰ ਕੰਪਨੀਆਂ ਵੀ ਫਾਸਟ ਟ੍ਰੈਕ ਵੀਜ਼ਾ ਪਾਲਿਸੀ ਦਾ ਫਾਇਦਾ ਲੈ ਕੇ ਇਹ ਸੁਵਿਧਾ ਦੇਣ ਦੀ ਤਿਆਰੀ ‘ਚ ਹਨ। ਉੱਥੇ ਹੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਐੱਚ1-ਬੀ ਵੀਜ਼ਾ ‘ਤੇ ਸਖਤੀ ਕਰ ਰਹੇ ਹਨ।Image result for canada

ਜਿਸ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ। ਹਾਲ ਹੀ ‘ਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦਾ ਵਰਕ ਪਰਮਿਟ ਵੀ ਬੰਦ ਕਰਨ ‘ਤੇ ਵਿਚਾਰ ਪੇਸ਼ ਕੀਤਾ ਗਿਆ ਹੈ। ਅਮਰੀਕੀ ਸਰਕਾਰ ਦੀ ਸਖਤਾਈ ਦੇ ਬਾਅਦ ਪਿਛਲੇ 5 ਸਾਲਾਂ ‘ਚ ਪਹਿਲੀ ਵਾਰ ਇਸ ਸਾਲ ਐੱਚ-1ਬੀ ਵੀਜ਼ਾ ਦੇ ਅਰਜ਼ੀ ਦਾਤਾਵਾਂ ‘ਚ ਕਮੀ ਆਈ ਹੈ।Image result for canada

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …