Breaking News

ਕੈਪਟਨ ਦਾ ਵਾਅਦਾ 48 ਘੰਟਿਆਂ ਵਿੱਚ ਚੁੱਕੀ ਜਾਵੇਗੀ ਫ਼ਸਲ ‘ਤੇ ਐਨੇ ਘੰਟਿਆਂ ਵਿਚ ਹੋਵੇਗੀ ਅਦਾਇਗੀ

ਕੈਪਟਨ ਦਾ ਵਾਅਦਾ 48 ਘੰਟੀਆਂ ਵਿੱਚ ਚੁੱਕੀ ਜਾਵੇਗੀ ਫ਼ਸਲ ‘ਤੇ ਐਨੇ ਘੰਟੀਆਂ ਵਿਚ ਹੋਵੇਗੀ ਅਦਾਇਗੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ 48 ਘੰਟਿਆਂ ਦੇ ਅੰਦਰ-ਅਦਰ ਕੀਤੀ ਜਾਵੇਗੀ Image result for ਮੁੱਖ ਮੰਤਰੀ ਅਮਰਿੰਦਰ ਸਿੰਘਤੇ ਮੰਡੀਆਂ ਵਿੱਚੋਂ ਫ਼ਸਲ ਵੀ 48 ਘੰਟਿਆਂ ਵਿੱਚ ਹੀ ਚੁੱਕੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਸਬੰਧੀ ਕਿਸਾਨਾਂ ਨੂੰ ਅਦਾਇਗੀ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਪਿਛਲੇ ਸਾਲ ਦੇ ਮੁਕਾਬਲੇ 17 ਲੱਖ ਮੀਟ੍ਰਿਕ ਟਨ ਵੱਧ ਝੋਨਾ ਆਵੇਗਾ।Image result for ਮੰਡੀਆਂ ਵਿੱਚੋਂ ਫ਼ਸਲ

ਨਗਦ ਕਰਜ਼ਾ ਹੱਦ (ਸੀ.ਸੀ.ਐਲ) ਦੇ ਮੁੱਦੇ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਹੱਲ ਕਰ ਲਏ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਪੂਰੇ ਬੰਦੋਬਸਤ ਕਰ ਲਏ ਗਏ ਹਨ | ਮੁੱਖ ਮੰਤਰੀ ਨੇ ਨਰਮੇ ਦੀ ਬੰਪਰ ਪੈਦਾਵਾਰ ‘ਤੇ ਤਸੱਲੀ ਜ਼ਾਹਿਰ ਕਰਦਿਆਂ ਆਖਿਆ ਕਿ ਸੁਖਾਵਾਂ ਮੌਸਮ ਰਹਿਣ ਕਾਰਨ ਅਤੇ ਸੂਬਾ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨਾਂ ਦੇ ਸਾਂਝੇ ਯਤਨਾਂ ਦੇ ਸਦਕਾ ਪਿਛਲੇ ਸਾਲ ਨਾਲੋਂ ਇਸ ਸਾਲ 182 ਫੀਸਦੀ ਵੱਧ ਨਰਮਾ ਮੰਡੀਆਂ ਵਿਚ ਪਹੁੰਚਿਆ ਹੈ | ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸਨਅਤ ਦੀ ਮੰਦਹਾਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ |

ਇਸ ਮੌਕੇ ਲਾਲ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਾਸਮਤੀ ਛੇ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਸੀ ਪਰ ਮੋਦੀ ਸਰਕਾਰ ਵੇਲੇ ਤਿੰਨ ਹਜ਼ਾਰ ਨਹੀਂ ਟੱਪੀ ਕਿਉਂਕਿ ਕੇਂਦਰ ਸਰਕਾਰ ਨੇ ਬਾਸਮਤੀ ਦੀ ਬਰਾਮਦ ਵਿੱਚ ਦਿਲਚਸਪੀ ਨਹੀਂ ਦਿਖਾਈ।Image result for ਮੰਡੀਆਂ ਵਿੱਚੋਂ ਫ਼ਸਲ

ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਮੰਗ ਕੀਤੀ ਕਿ ਸਰਕਾਰ 70 ਫ਼ੀਸਦ ਨਵਾਂ ਬਾਰਦਾਨਾ ਦੇਵੇ ਤਾਂ ਹੀ ਚੌਲ ਠੀਕ ਢੰਗ ਨਾਲ ਬੋਰੀਆਂ ਵਿੱਚ ਭਰੇ ਜਾ ਸਕਦੇ ਹਨ। ਅੱਠ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਮਾਲ ਲਿਜਾਣ ਲਈ ਸਰਕਾਰ ਟਰਾਂਸਪੋਰਟ ਖਰਚਾ ਦੇਵੇ ਤੇ ਲੇਬਰ ਦੇ ਖਰਚੇ ਸੰਬਧੀ ਕੋਈ ਹੱਲ ਕੱਢੇ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …