Breaking News

ਕੈਪਟਨ ਵੱਲੋਂ ਖ਼ੁਦ ਕਰਜ਼ ਮੁਆਫੀ ਫਾਰਮ ਭਰਵਾਉਣ ਵਾਲੇ ਕਿਸਾਨ ਦਾ ਇਹ ਹਾਲ..

ਕਰਜ਼ ਖ਼ਤਮ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਵਾਅਦਾ ਕਿਸਾਨ ਬੋਧ ਸਿੰਘ ਨੂੰ ਲਾਰਾ ਜਾਪ ਰਿਹਾ ਹੈ। ਬੋਧ ਸਿੰਘ ਉਹ ਕਿਸਾਨ ਹੈ, ਜਿਸ ਨੇ ਕਾਂਗਰਸ ਮੈਨੀਫੈਸਟੋ ਦਾ ਪ੍ਰਮੁੱਖ ਐਲਾਨ ਕਿਸਾਨ ਕਰਜ਼ ਮੁਆਫੀ ‘ਤੇ ਸਹਿਮਤੀ ਫਾਰਮ ਭਰਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਜਾ ਕੇ ਉਸ ਦਾ ਫਾਰਮ ਭਰਿਆ ਸੀ।
Image result for punjab congress
ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਦਾ ਕਿਸਾਨ ਬੋਧ ਸਿੰਘ ਨੇ ਦੱਸਿਆ ਕਿ ਉਸ ਕੋਲ 31 ਕਨਾਲ ਖੇਤੀ ਯੋਗ ਜ਼ਮੀਨ ਹੈ। ਉਸ ਨੇ ਆਪਣੀ ਜ਼ਮੀਨ ਗਿਰਵੀਂ ਰੱਖ ਕੇ ਪੰਜਾਬ ਗ੍ਰਾਮੀਣ ਬੈਂਕ ਤੋਂ ਕਰਜ਼ ਲਿਆ ਸੀ ਜੋ ਹੁਣ ਤਕ 5 ਲੱਖ ਰੁਪਏ ਹੋ ਗਿਆ ਹੈ। ਕਿਸਾਨ ਨੇ ਦੱਸਿਆ ਕਿ ਅਕਤੂਬਰ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਉਸ ਦਾ ਫਾਰਮ ਭਰਵਾਇਆ ਸੀ ਪਰ ਹਾਲੇ ਤਕ ਉਸ ਫਾਰਮ ਦਾ ਉਸ ਤਕ ਕੋਈ ਲਾਭ ਨਹੀਂ ਪਹੁੰਚਿਆ।Image result for punjab kisan
ਕਿਸਾਨ ਬੋਧ ਸਿੰਘ ਨੇ ਕਿਹਾ ਕਿ ਉਸ ਨੂੰ ਬੈਂਕ ਨੇ ਕਰਜ਼ ਚੁਕਾਉਣ ਲਈ ਕਈ ਨੋਟਿਸ ਵੀ ਭੇਜੇ ਹਨ। ਉਸ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬੈਂਕ ਅਧਿਕਾਰੀ ਘਰ ਆ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਅਪੀਲ ਕੀਤੀ।Image result for punjab kisan
ਮੁੱਖ ਮੰਤਰੀ ਨੇ ਬੀਤੀ 7 ਜਨਵਰੀ ਨੂੰ ਤਕਰੀਬਨ 47 ਹਜ਼ਾਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਕਰਜ਼ ਨੂੰ ਮੁਆਫ ਕਰਨ ਵਾਲੇ ਪ੍ਰਮਾਣ ਪੱਤਰ ਵੰਡੇ ਸਨ। ਸਰਕਾਰ ਨੇ ਮਾਨਸਾ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰ ਕੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਕਰਜ਼ ਮੁਆਫੀ ਦਾ ਲਾਭ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਢਾਈ ਏਕੜ ਜ਼ਮੀਨ ਵਾਲੇ ਪੰਜਾਬ ਦੇ ਸਾਰੇ ਕਿਸਾਨਾਂ ਦਾ 2 ਲੱਖ ਰੁਪਏ ਕਰਜ਼ ਮੁਆਫ ਕੀਤਾ ਜਾਵੇਗਾ।Image result for punjab kisan

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …