Breaking News

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਉੱਤੇ ਇਸ ਤਰ੍ਹਾਂ ਮਿਲੇਗੀ 1000 ਰੁ ਦੀ ਸਬਸਿਡੀ

 

ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਕੱਟ ਲਈ ਹੈ ਤੇ ਉਹ ਉਸੇ ਗਿੱਲ (ਵੱਤਰ) ਵਿਚ ਕਣਕ ਬੀਜਣ ਲਈ ਕਾਹਲੇ ਹਨ ਪਰ ਮਹਿਕਮੇ ਵੱਲੋਂ ਇਸ ਵਾਰ ਸਬਸਿਡੀ ਵਾਲੇ ਬੀਜ ਵਿਚ ਕੀਤੀ ਜਾ ਰਹੀ ਦੇਰੀ ਤੋਂ ਕਿਸਾਨ ਨਿਰਾਸ਼ ਹਨ।ਇਸ ਸੰਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਜ ਦੀ ਵੰਡ ਕਰਨ ਦੀ ਪਾਲਿਸੀ ਤਿਆਰ ਹੈ ਤੇ ਇਸ ਸੰਬੰਧੀ ਅੱਜ-ਭਲਕ ਵਿਚ ਜ਼ਿਲ੍ਹਿਆਂ ਨੂੰ ਹਦਾਇਤਾਂ ਭੇਜੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਤੇ ਮਹਿਕਮਾ ਖੇਤੀਬਾੜੀ ਵਿਭਾਗ ਵੱਖ-ਵੱਖ ਏਜੰਸੀਆਂ ਰਾਹੀਂ ਕਿਸਾਨਾਂ ਨੂੰ ਸੋਧਿਆ ਹੋਇਆ ਬੀਜ ਮੁਹੱਈਆ ਕਰਵਾ ਰਹੇ ਹਨ ,ਜਿਸ ‘ਤੇ ਪ੍ਰਤੀ ਕੁਇੰਟਲ ਹਰੇਕ ਕਿਸਾਨ ਨੂੰ ਇੱਕ ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਲਈ ਕਿਸਾਨ ਬੀਜ ਖ਼ਰੀਦ ਕੇ ਉਸ ਦੇ ਬਿਲ ਮਹਿਕਮੇ ਦੇ ਦਫ਼ਤਰਾਂ ਵਿਚ ਜਮ੍ਹਾ ਕਰਵਾਉਣ ਤਾਂ ਕਿ ਸਬਸਿਡੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਸਕੇ।

ਪਿਛਲੇ ਸਾਲ ਕਣਕ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਲਈ ਦਿੱਤੇ ਜਾਣ ਵਾਲੇ ਬੀਜ ਲਈ ਖੱਜਲ ਖੁਆਰ ਹੋਣਾ ਪਿਆ ਸੀ ਅਤੇ ਉਹਨਾਂ ਨੂੰ ਕਾਗਜ਼ੀ ਕਾਰਵਾਈ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਿਛਲੇ ਸਾਲ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੀਜ ਦੇਣ ਤੋਂ ਪਹਿਲਾਂ ਉਹਨਾਂ ਕੋਲੋਂ ਸ਼ਨਾਖਤੀ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਸਰਪੰਚ ਦੀ ਗਵਾਹੀ ਅਤੇ ਇੱਕ ਫਾਰਮ ਭਰਨ ਨੂੰ ਕਿਹਾ ਗਿਆ ਸੀ ।Image result for ਖੇਤੀਬਾੜੀ ਵਿਭਾਗ ਇਹ ਸਭ ਕੁਝ ਸਬਸਿਡੀ ਵਾਲੇ ਬੀਜ ਨੂੰ ਪਾਰਦਰਸ਼ੀ ਢੰਗ ਨਾਲ ਤਕਸੀਮ ਕਰਨ ਲਈ ਕੀਤਾ ਗਿਆ ਸੀ ਅਤੇ ਏਨਾ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਨਹੀਂ ਮਿਲੀ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ । ਇਸ ਵਾਰ ਕਿਸਾਨਾਂ ਨੂੰ ਸਬਸਿਡੀ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਫਾਰਮ ਭਰਨੇ ਪੈਣਗੇ ਅਤੇ ਕਿ ਇਸ ਵਾਰ ਸੱਚਮੁੱਚ ਕਿਸਾਨਾਂ ਨੂੰ ਸਬਸਿਡੀ ਮਿਲ ਜਾਵੇਗੀ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …