Breaking News

ਗਰੀਬ ਕਿਸਾਨਾਂ ਦਾ ਨਹੀਂ ਪਰ ਇਸ ਕਰੋੜਪਤੀ ਦਾ ਕਰਜਾ ਮਾਫ

 

ਸਰਕਾਰ ਨੇ 5 ਕਿੱਲੇ ਵਾਲੇ ਕਿਸਾਨ ਇਸ ਲਈ ਬਾਹਰ ਕਰ ਦਿੱਤਾ ਕਿਓਂਕਿ ਸਰਕਾਰ ਦੇ ਅਨੁਸਾਰ ਓਹਨਾ ਕੋਲ ਵੱਧ ਜਮੀਨ ਹੈ ਤੇ ਓਹਨਾ ਨੂੰ ਕਰਜ਼ਾ ਮਾਫੀ ਦੀ ਕੋਈ ਲੋੜ ਨਹੀਂ ਪਰ ਇਸਤੋਂ ਉੱਲਟ ਕੁਝ ਅਜਿਹੇ ਲੋਕਾਂ ਦੇ ਕਰਜੇ ਮਾਫ ਹੋ ਰਹੇ ਹਨ ਜਿਨ੍ਹਾਂ ਦਾ ਕਿਸਾਨੀ ਜਾ ਗਰੀਬੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ।Related image

ਕਿਸਾਨਾਂ ਦੇ ਕਰਜ਼ ਮਾਫ਼ੀ ਸੂਚੀ ਵਿੱਚ ਪਰਲ ਗਰੁੱਪ (ਪੀਏਸੀਐਲ) ਦੇ ਐਮ.ਡੀ. ਸੁਖਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈ। ਲੋਕਾਂ ਨਾਲ ਠੱਗੀ ਕਰਨ ਦੇ ਇਲਜ਼ਾਮ ਤਹਿਤ ਜੇਲ੍ਹ ਕੱਟ ਰਹੇ ਸੁਖਦੇਵ ਸਿੰਘ ਦਾ ਸਰਕਾਰ ਨੇ ਇੱਕ ਲੱਖ 74 ਹਜ਼ਾਰ ਦਾ ਕਰਜ਼ ਮਾਫ਼ ਕੀਤਾ ਹੈ। ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਵਿੱਚ ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ ਉਸ ਦਾ ਨਾਮ 26ਵੇਂ ਨੰਬਰ ਉੱਤੇ ਦਰਜ ਹੈ।

ਰੋਪੜ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੁਰਬਾਜ਼ ਸਿੰਘ ਨੇ  ਦੱਸਿਆ ਕਿ ਸੁਖਦੇਵ ਸਿੰਘ ਦੀ ਝੱਲੀਆਂ ਕਲਾਂ ਵਿੱਚ ਦੋ ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਮਤਾਬਕ ਉਸ ਨੇ ਕਰਜ਼ਾ ਲਿਆ ਹੈ ਤੇ ਸਰਕਾਰ ਦੀ ਨੀਤੀ ਤਹਿਤ ਉਹ ਵੀ ਲਾਭਪਾਤਰੀ ਬਣਦਾ ਹੈ।Image result for punjab kisan brother

ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ ਮਤਾਬਕ ਹੀ ਸਹਿਕਾਰੀ ਸੁਸਾਇਟੀ ਝੱਲੀਆਂ ਕਲਾਂ ਨੇ ਉਸ ਦਾ 1, 74214 ਰੁਪਏ ਕਰਜ਼ਾ ਮਾਫ਼ ਕੀਤਾ ਹੈ। (ਤੁਸੀਂ ਪੜ੍ਹ ਰਹੇ ਰਹੇ ਹੋ ਉੱਨਤ ਖੇਤੀ )ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਿਲਹਾਲ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਉੱਤੇ ਰੋਕ ਲਾ ਦਿੱਤੀ ਹੈ। ਉਸ ਦੇ ਕੇਸ ਦਾ ਸੋਸ਼ਲ ਆਡਿਟ ਹੋਵੇਗਾ ਜਿਸ ਤੋਂ ਬਾਅਦ ਫ਼ੈਸਲਾ ਹੋਵੇਗਾ।Image result for punjab kisan brother

ਪਰਲ ਗਰੁੱਪ ਦੇ ਐਮਡੀ ਸੁਖਦੇਵ ਸਿੰਘ ਇਸ ਸਮੇਂ ਧੋਖਾਧੜੀ ਦੇ ਕੇਸ ਵਿੱਚ ਜੇਲ੍ਹ ਬੰਦ ਹਨ ਪਰ ਪਿੰਡ ਦੇ ਲੋਕਾਂ ਵਿੱਚ ਉਸ ਦਾ ਨਾਮ ਸੂਚੀ ਵਿੱਚ ਆਉਣ ਕਾਰਨ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਕਾਰੋਬਾਰੀਆਂ ਤੇ ਪਿੰਡ ਵਿੱਚ ਵੱਡੀ ਕੋਠੀ ਹੋਣ ਦੇ ਬਾਅਦ ਵੀ ਕਰਜ਼ਾ ਮਾਫ਼ ਹੋ ਸਕਦਾ ਹੈ ਤਾਂ ਬਾਕੀ ਕਿਸਾਨਾਂ ਦਾ ਕੀ ਗੁਨਾਹ ਹੈ। ਉਨ੍ਹਾਂ ਦਾ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਹੈ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੱਗੋਂ ਤੇਰ੍ਹਵੀਂ ਵਾਲੀ ਗੱਲ ਕੀਤੀ ਹੈ ਕਿ ਕਰੋੜਾਂ ਦੇ ਘਪਲੇਬਾਜ਼ ਨੂੰ ਕਰਜ਼ੇ ਤੋਂ ਪੀੜਤ ਗ਼ਰੀਬ ਕਿਸਾਨ ਵਜੋਂ ਸਹੂਲਤ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਕਿਸੇ ਵੀ ਵਿਅਕਤੀ ਨੂੰ ਲੋਕ ਭਲਾਈ ਸਕੀਮ ਦਾ ਫ਼ਾਇਦਾ ਨਹੀਂ ਦੇਣ ਚਾਹੀਦਾ ਜਿਸ ਉੱਤੇ ਫ਼ੌਜਦਾਰੀ ਕੇਸ ਰਜਿਸਟਰ ਹੋਵੇ। ਉਨ੍ਹਾਂ ਕਿਹਾ ਜਥੇਬੰਦੀ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਦਾ ਡਟ ਕੇ ਵਿਰੋਧ ਕਰਦੀ ਹੈ।Image result for punjab kisan brother

ਕਿਸਾਨ ਲੀਡਰ ਨੇ ਕਿਹਾ ਕਿ ਇਕੱਲਾ ਸੁਖਦੇਵ ਸਿੰਘ ਹੀ ਨਹੀਂ ਪੂਰੇ ਪੰਜਾਬ ਵਿੱਚ ਕਰਜ਼ਾ ਮਾਫ਼ੀ ਸੂਚੀ ਵਿੱਚ ਵੱਡੇ ਪੱਧਰ ‘ਤੇ ਧਾਂਦਲੀਆਂ ਸਾਹਮਣੇ ਆ ਰਹੀਆਂ ਹਨ। ਲੋੜਵੰਦ ਗ਼ਰੀਬ ਕਿਸਾਨ ਸੂਚੀ ਤੋਂ ਬਾਹਰ ਹਨ। ਇਨ੍ਹਾਂ ਧਾਂਦਲੀਆਂ ਖ਼ਿਲਾਫ਼ ਉਨ੍ਹਾਂ ਦੀ ਜਥੇਬੰਦੀ 19 ਜਨਵਰੀ ਨੂੰ ਸੂਬੇ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਲਾ ਰਹੇ ਹਨ। ਜਿੱਥੇ ਸੁਖਦੇਵ ਸਿੰਘ ਦਾ ਮਾਮਲਾ ਵੀ ਚੁੱਕਿਆ ਜਾਵੇਗਾ।Related image

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …