Breaking News

ਗੁਰਦਾਸਪੁਰ ਵਿਚ ਹਨ ਪੰਜਾਬ ਦੇ ਆਟੋਮੈਟਿਕ ਬੋਰ ਜਿਥੇ ਬਿਨਾ ਡੀਜ਼ਲ ,ਬਿਜਲੀ ਦੇ ਆਪਣੇ ਆਪ ਨਿਕਲਦਾ ਹੈ ਪਾਣੀ

 

ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਜਿਥੇ ਕਈ ਇਲਾਕਿਆਂ ਅੰਦਰ ਸੋਕੇ ਵਰਗੀ ਸਥਿਤੀ ਬਣ ਚੁੱਕੀ ਹੈ, ਉਸ ਦੇ ਉਲਟ ਰਾਵੀ ਅਤੇ ਬਿਆਸ ਦਰਿਆ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਬੇਟ ਇਲਾਕੇ ਅੰਦਰ ਦਰਜਨਾਂ ਸਥਾਨ ਅਜਿਹੇ ਹਨ, ਜਿਨ੍ਹਾਂ ’ਤੇ ਪਿਛਲੇ ਕਈ ਦਹਾਕਿਆਂ ਤੋਂ ਸ਼ੁੱਧ ਪਾਣੀ ਦੇ ਵੱਡੇ ਚਸ਼ਮੇ ਆਪ ਮੁਹਾਰੇ ਫੁਟ ਰਹੇ ਹਨ।Image result for gurdaspur

ਬਿਜਲੀ ਕੁਨੈਕਸ਼ਨ, ਮੋਟਰ ਜਾਂ ਜਨਰੇਟਰ ਦੀ ਮਦਦ ਤੋਂ ਬਗੈਰ ਹੀ ਵੱਡੀ ਮਾਤਰਾ ਵਿਚ ਧਰਤੀ ਹੇਠੋਂ ਆਪਣੇ-ਆਪ ਨਿਕਲ ਰਿਹਾ ਇਹ ਪਾਣੀ ਜਿਥੇ ਕੁਦਰਤ ਦੇ ਕ੍ਰਿਸ਼ਮੇ ਨੂੰ ਉਜਾਗਰ ਕਰ ਰਿਹਾ ਹੈ, ਉਥੇ ਇਸ ਸ਼ੁੱਧ ਪਾਣੀ ਨੂੰ ਸੰਭਾਲਣ ਅਤੇ ਵਰਤਣ ਸਬੰਧੀ ਕਿਸੇ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵੱਖ-ਵੱਖ ਸਰਕਾਰਾਂ ਦੀ ਪਾਣੀ ਨੂੰ ਬਚਾਉਣ ਸਬੰਧੀ ਲਾਪ੍ਰਵਾਹੀ ਵੀ ਉਜ਼ਾਗਰ ਹੋ ਰਹੀ ਹੈ।Image result for gurdaspur

ਗੁਰਦਾਸਪੁਰ ਜ਼ਿਲ੍ਹੇ ਅੰਦਰ ਇਤਿਹਾਸਿਕ ਗੁਰਦੁਆਰਾ ਘੱਲੂਘਾਰਾ ਸਾਹਿਬ ਨੇੜੇ ਕਾਹਨੂੰਵਾਨ ਛੰਭ ਅਤੇ ਦਰਿਆ ਬਿਆਸ ਦੇ ਨੇੜਲੇ ਸੇਮ ਵਾਲੇ ਇਲਾਕੇ ਵਿਚ ਕਰੀਬ ਤਿੰਨ ਦਰਜਨ ਅਜਿਹੇ ਸਥਾਨ ਹਨ ਜਿਥੇ ਕਿਸਾਨਾਂ ਨੇ ਇਸ ਪਾਣੀ ਦੀ ਵਰਤੋਂ ਕਰਨ ਲਈ ਖੇਤਾਂ ਵਿਚ 200 ਤੋਂ 300 ਫੁੱਟ ਡੂੰਘਾ ਬੋਰ ਕਰਕੇ ਇਸ ਵਿਚ ਲੋਹੇ ਦੀਆਂ ਪਾਈਪਾਂ ਪਾਈਆਂ ਹੋਈਆਂ ਹਨ ਅਤੇ ਉੱਪਰ ਵਾਲੇ ਪਾਸੇ ਉਸ ਨੂੰ ਟਿਊਬਵੈੱਲ ਵਾਲੀ ਦਿੱਖ ਦੇ ਕੇ ਉਸ ਦੇ ਦੁਆਲੇ ਬਕਾਇਦਾ ਹੌਦੀ/ਚਬੱਚਾ ਵੀ ਬਣਾਇਆ ਹੋਇਆ ਹੈ।Image result for ਗੁਰਦੁਆਰਾ ਘੱਲੂਘਾਰਾ ਸਾਹਿਬ

ਪਰ ਪਾਣੀ ਨੂੰ ਉਪਰ ਲਿਆਉਣ ਲਈ ਕਿਸੇ ਵੀ ਕਿਸਮ ਦਾ ਪੰਪ, ਮੋਟਰ ਜਾਂ ਜਨਰੇਟਰ ਨਹੀਂ ਲਗਾਇਆ ਗਿਆ। ਇਨ੍ਹਾਂ ਟਿਊਬਵੈੱਲਾਂ ਤੋਂ ਨਿਕਲਣ ਵਾਲੇ ਪਾਣੀ ਨਾਲ ਲੋਕ ਆਪਣੀਆਂ ਫ਼ਸਲਾਂ ਦੀ ਲੋੜ ਮੁਤਾਬਿਕ ਸਿੰਚਾਈ ਕਰ ਲੈਂਦੇ ਹਨ। ਪਰ ਸਰਦੀਆਂ ਅਤੇ ਬਰਸਾਤ ਦੇ ਦਿਨਾਂ ਵਿਚ ਇੱਥੇ ਸੇਮ ਦੀ ਮਾਰ ਜ਼ਿਆਦਾ ਹੋਣ ਕਾਰਨ ਕਿਸਾਨ ਇਨ੍ਹਾਂ ਟਿਊਬਵੈੱਲਾਂ ਦੇ ਪਾਣੀ ਨੂੰ ਛੋਟੀਆਂ-ਵੱਡੀਆਂ ਡਰੇਨਾਂ ਵੱਲ ਮੋੜ ਦਿੰਦੇ ਹਨ। ਕੁਝ ਕਿਸਾਨਾਂ ਨੇ ਲੋੜ ਨਾ ਹੋਣ ’ਤੇ ਇਸ ਪਾਣੀ ਨੂੰ ਬੰਦ ਕਰਨ ਲਈ ਲੋਹੇ ਦੀਆਂ ਪਾਈਪਾਂ ਉਪਰ ਬਕਾਇਦਾ ਢੱਕਣ/ਵਾਲਵ ਵੀ ਲਗਾਏ ਹੋਏ ਹਨ।Image result for punjab motor

ਪੰਡੋਰੀ ਬੈਂਸਾਂ ਵਿਚ ਲੱਗੇ ਪੰਪ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋਣ ਕਾਰਨ ਇਸ ਦਾ ਢੱਕਣ ਬੰਦ ਕਰਨ ਅਤੇ ਖੋਲ੍ਹਣ ਵਿਚ ਵੀ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ। ਇਹ ਸਾਰੇ ਟਿਊਬਵੈਲ ਸਬਮਰਸੀਬਲ ਅਤੇ ਮੋਟਰ ਵਾਲੇ ਟਿਊਬਵੈਲਾਂ ਵਾਂਗ ਪੂਰੇ ਪ੍ਰੈਸ਼ਰ ਨਾਲ ਪਾਣੀ ਕੱਢਦੇ ਹਨ। ਇੱਥੇ ਹੀ ਬਸ ਨਹੀਂ ਇਸ ਇਲਾਕੇ ਵਿਚ ਬਹੁਤ ਸਾਰੇ ਸਥਾਨ ਅਜਿਹੇ ਵੀ ਹਨ, ਜਿੱਥੇ ਪੱਧਰੀ ਜ਼ਮੀਨ ਵਿਚੋਂ ਹੀ ਲਗਾਤਾਰ ਪਾਣੀ ਨਿਕਲਦਾ ਰਹਿੰਦਾ ਹੈ।Image result for punjab motor

ਇਸ ਇਲਾਕੇ ਦੇ ਲੋਕ ਇਸ ਸਹੂਲਤ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨਦੇ ਹਨ ਜਦੋਂਕਿ ਵਿਗਿਆਨੀਆਂ ਮੁਤਾਬਿਕ ਇਸ ਇਲਾਕੇ ਵਿਚ ਪਾਣੀ ਦਾ ਪੱਧਰ ਉੱਚਾ ਅਤੇ ਧਰਤੀ ਹੇਠ ਪਾਣੀ ਦਾ ਪ੍ਰੈੱਸ਼ਰ ਜ਼ਿਆਦਾ ਹੋਣ ਕਾਰਨ ਹੀ ਪਾਣੀ ਆਪ-ਮੁਹਾਰੇ ਚਸ਼ਮਿਆਂ ਵਾਂਗ ਫੁਟ ਕੇ ਬਾਹਰ ਆਉਂਦਾ ਹੈ।Image result for punjab motor

ਇਨ੍ਹਾਂ ਟਿਊਬਵੈਲਾਂ ਦੇ ਪਾਣੀ ਦਾ ਪਤਾ ਲੱਗਣ ’ਤੇ ਜਲੰਧਰ ਨਾਲ ਸਬੰਧਿਤ ਵਪਾਰੀ ਰਜਿੰਦਰ ਸਿੰਘ ਨੇ ਇਸ ਸਥਾਨ ’ਤੋਂ ਪਾਣੀ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਨ ਉਪ੍ਰੰਤ ਦੱਸਿਆ ਕਿ ਇਹ ਪਾਣੀ, ਬੋਤਲਬੰਦ ਪਾਣੀ ਨਾਲੋਂ ਵੀ ਜ਼ਿਆਦਾ ਸ਼ੁੱਧ ਹੈ। ਇਸੇ ਤਰ੍ਹਾਂ ਇਸ ਇਲਾਕੇ ਦੇ ਲੋਕ ਵੀ ਇਸ ਪਾਣੀ ਨੂੰ ਸ਼ੁੱਧ ਮਨ ਕੇ ਘਰਾਂ ਵਿਚ ਵੀ ਇਸ ਦੀ ਵਰਤੋਂ ਕਰਦੇ ਹਨ।Related image

ਇਸ ਇਲਾਕੇ ਅੰਦਰ ਜ਼ਿਆਦਾ ਫ਼ਸਲਾਂ ਦੀ ਸਿੰਚਾਈ ਵੀ ਅਜਿਹੇ ਆਟੋਮੈਟਿਕ ਬੋਰਾਂ ਨਾਲ ਹੀ ਹੁੰਦੀ ਹੈ ਅਤੇ ਫਸਲਾਂ ਦੀ ਪੈਦਾਵਾਰ ਵੀ ਵਧੀਆ ਨਿਕਲਦੀ ਹੈ। ਬਹੁਤ ਸਾਰੇ ਕਿਸਾਨਾਂ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਭਾਵੇਂ ਅਜਿਹੇ ਟਿਊਬਵੈਲ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਪਰ ਕਿਤੇ ਨਾ ਕਿਤੇ ਇਨ੍ਹਾਂ ਵਿਚੋਂ ਲਗਾਤਾਰ ਨਿਕਲਦਾ ਪਾਣੀ ਸੇਮ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ।

ਵੀਡੀਓ ਵੀ ਦੇਖੋ

ਗੁਰਦਾਸ ਪੁਰ ਚ ਕੁਦਰਤੀ ਪਾਣੀ ਦੇ ਚਸ਼ਮੇ

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for punjab motorWe do not use any copyrighted material in my site. If you found any copyright material then go to our contact us page and send claim to us. We will remove copyright post as soon as earlier.Related imageWe are not posted any type of fake news , all post are proper evidence that are real . If any person found that my post is fake news then also send your query with proof .Related imageOur aim to provide fresh & good material to you , we wants to give fast & viral news who viral in social media . Also our post full fill facebook & google policies. Image result for punjab motorWe are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …