Breaking News

ਗੁੱਲੀ ਡੰਡੇ ਨੂੰ ਇੰਝ ਪਾਓ ਨੱਥ

ਗੁੱਲੀ ਡੰਡਾ ਕਣਕ ਦਾ ਮੁੱਖ ਨਦੀਨ ਹੈ ਜਿਹੜਾ ਕਣਕ ਦੇ ਉਤਪਾਦਨ ਨੂੰ ਘਟਾਉਂਦਾ ਹੈ। ਠੰਢੇ ਮੌਸਮ ਦੌਰਾਨ ਸਿੱਲ੍ਹੇ ਖੇਤਾਂ ਵਿੱਚ ਇਸ ਨਦੀਨ ਦਾ ਜਮਾਅ ਤੇ ਵਾਧਾ ਜਲਦੀ ਹੁੰਦਾ ਹੈ। ਅੱਧ ਨਵੰਬਰ ਵਿੱਚ ਪਈ ਬਾਰਸ਼ ਨਾਲ ਗੁਲੀ ਡੰਡੇ ਦੀ ਸਮੱਸਿਆ ਵਿੱਚ ਹੋਰ ਵੀ ਵਾਧਾ ਹੋਇਆ ਹੈ।Image result for gulli danda

ਕਿਸਾਨਾਂ ਦੇ ਖੇਤਾਂ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਹੀ ਗੁਲੀ ਡੰਡਾ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਹੈ। ਜੇ ਇਸ ਨਦੀਨ ਦੀ ਰੋਕਥਾਮ ਵਿੱਚ ਦੇਰੀ ਕੀਤੀ ਗਈ ਤਾਂ ਪਹਿਲੇ ਪਾਣੀ ਤੋਂ ਬਾਅਦ ਇਹ ਨਦੀਨ ਬਹੁਤ ਵੱਡਾ ਹੋ ਜਾਵੇਗਾ। ਇਸ ਦੀ ਨਦੀਨਨਾਸ਼ਕ ਦੀ ਵਰਤੋਂ ਨਾਲ ਰੋਕਥਾਮ ਬਹੁਤ ਔਖੀ ਹੋਵੇਗੀ।

ਇਹ ਜਾਣਕਾਰੀ ਅੱਜ ਇੱਥੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਠਾਕਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹੋ ਜਿਹੀਆਂ ਹਾਲਤਾਂ ਵਿੱਚ ਕਿਸਾਨਾਂ ਨੂੰ 13 ਗ੍ਰਾਮ ਪ੍ਰਤੀ ਏਕੜ ਲੀਡਰ/ਸਫਰ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਦੀ ਵਰਤੋਂ ਕਰਕੇ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।Image result for gulli danda

ਜਿਹੜੇ ਖੇਤਾਂ ਵਿੱਚ ਆਇਸੋਪ੍ਰੋਟੂਰਾਨ ਨਾਲ ਗੁਲੀ ਡੰਡੇ ਦੀ ਵਧੀਆਂ ਰੋਕਥਾਮ ਹੁੰਦੀ ਹੈ, ਉੱਥੇ ਜ਼ਮੀਨ ਦੀ ਕਿਸਮ ਦੇ ਆਧਾਰ ਤੇ 300 ਤੋਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਆਇਸੋਪ੍ਰੋਟੂਰਾਨ ਦਾ ਕੋਈ ਮਾਰਕਾ (ਜਿਵੇਂ ਕਿ ਐਰੀਲਾਨ, ਆਇਸੋਗਾਰਡ 75 ਡਬਲਯੂ ਪੀ) ਦਾ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।Image result for gulli danda

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …