Breaking News

ਘਰ ਦੇ ਦੋ ਕਮਰਿਆਂ ਵਿੱਚ ਸ਼ੁਰੂ ਕਰੋ ਖੁੰਬਾਂ ਦੀ ਕਾਸ਼ਤ ਹਰ ਰੋਜ਼ ਹੋਵੇਗੀ 1200 ਰੁ ਤੱਕ ਦੀ ਕਮਾਈ

 

 

ਜ਼ਿੰਦਗੀ ਦੀਆਂ ਵਧ ਰਹੀਆਂ ਲੋੜਾਂ ਅਤੇ ਘਟ ਰਹੀ ਆਮਦਨ ਕਾਰਨ ਪਿੰਡਾਂ ਵਿੱਚ ਵੀ ਕਈ ਤਰ੍ਹਾਂ ਦੇ ਰੁਜ਼ਗਾਰ ਕਰਨ ਵੱਲ ਧਿਆਨ ਦਿੱਤਾ ਜਾਣ ਲੱਗਿਆ ਹੈ। ਘਰੇਲੂ ਕੰਮਕਾਰਾਂ ਦੇ ਨਾਲ ਹੀ ਬੱਚਿਆਂ ਦਾ ਭਵਿੱਖ ਸੰਵਾਰਨ ਵਰਗੀਆਂ ਚੁਣੌਤੀਆਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ। ਅਜਿਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਨੌਜਵਾਨ ਅਤੇ ਔਰਤਾਂ ਘਰ ਵਿਚ ਬੈਠ ਕੇ ਕੀਤੇ ਜਾਣ ਵਾਲੇ ਕੰਮਾਂ ਵੱਲ ਧਿਆਨ ਦੇਣ ਲੱਗੇ ਹਨ। ਢੀਂਗਰੀ ਖੁੰਬ ਇੱਕ ਅਜਿਹਾ ਹੀ ਘਰ ਵਿੱਚ ਕੀਤਾ ਜਾਣ ਵਾਲਾ ਕਾਰੋਬਾਰ ਹੈ। ਇਸ ਨਾਲ ਅਸੀ ਸਰਦੀ ਮੌਸਮ ਦੇ ਚਾਰ ਮਹੀਨੇ ਵਧੀਆ ਆਮਦਨ ਲੈ ਸਕਦੇ ਹਾਂ । ਘੱਟ ਖ਼ਰਚ ਅਤੇ ਜ਼ਿਆਦਾ ਆਮਦਨੀ ਵਾਲੇ ਇਸ ਕਾਰੋਬਾਰ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਦੀ ਵੀ ਜ਼ਰੂਰਤ ਨਹੀਂ ਹੈ। ਢੀਂਗਰੀ ਖੁੰਬ ਦੀ ਬਿਜਾਈ ਦਾ ਸਮਾਂ ਨਵੰਬਰ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ।

ਪੰਜਾਬ ਅੰਦਰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਸਾਰੇ ਜ਼ਿਲ੍ਹਿਆਂ ਅੰਦਰ ਚੱਲ ਰਹੇ ਖੋਜ ਕੇਂਦਰ, ਬਾਗ਼ਬਾਨੀ ਵਿਭਾਗ ਪਟਿਆਲਾ ਅਤੇ ਜਲੰਧਰ ਤੋਂ ਬਿਨਾਂ ਹੋਰ ਵੀ ਕਈ ਥਾਵਾਂ ’ਤੇ ਖੁੰਬ ਦੀ ਬਿਜਾਈ ਬਾਰੇ ਜਾਣਕਾਰੀ ਅਤੇ ਬੀਜ ਮਿਲ ਜਾਂਦਾ ਹੈ।ਆਮ ਤੌਰ ’ਤੇ ਦੋ ਕਿਸਮਾਂ ਦੀ ਢੀਂਗਰੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇੱਕ ਸਫੈਦ ਅਤੇ ਦੂਜੀ ਗੁਲਾਬੀ ਜਿਹੇ ਰੰਗ ਦੀ ਕਿਸਮ ਹੁੰਦੀ ਹੈ। ਆਪਣੀ ਪਸੰਦ ਮੁਤਾਬਿਕ ਢੀਂਗਰੀ ਦਾ ਬੀਜ ਪ੍ਰਾਪਤ ਕੀਤਾ ਜਾ ਸਕਦਾ ਹੈ। ਬਟਨ ਖੁੰਬ ਦੀ ਤਰ੍ਹਾਂ ਇਸ ਦੀ ਕਾਸ਼ਤ ਲਈ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ।

ਇੱਕ ਵਰਗ ਫੁੱਟ ਵਿੱਚ 5.5 ਫੁੱਟ ਉਚਾਈ ਤੱਕ ਜਗ੍ਹਾ ਦੀ ਵਰਤੋਂ ਕਰਕੇ ਡੇਢ ਤੋਂ ਦੋ 2 ਕਿੱਲੋ ਤੱਕ ਢੀਂਗਰੀ ਖੁੰਬ ਪੈਦਾ ਕੀਤੀ ਜਾ ਸਕਦੀ ਹੈ। ਤੂੜੀ ਜਾਂ ਕੁਤਰੀ ਹੋਈ ਪਰਾਲੀ ਨੂੰ ਚੌਵੀ ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਖੁੰਬ ਦਾ ਬੀਜ ਅਤੇ ਤੂੜੀ ਪਾ ਕੇ ਲਿਫ਼ਾਫ਼ੇ ਉਤੋਂ ਬੰਨ੍ਹ ਦਿੱਤੇ ਜਾਂਦੇ ਹਨ ਅਤੇ ਲਿਫ਼ਾਫ਼ਿਆਂ ਦੇ ਦੋਵੇਂ ਹੀ ਕੋਨੇ ਕੱਟ ਦਿੱਤੇ ਜਾਂਦੇ ਹਨ ਤਾਂ ਕਿ ਤੂੜੀ ਵਿੱਚੋਂ ਵਾਧੂ ਪਾਣੀ ਬਾਹਰ ਨਿਕਲ ਸਕੇ। ਇਨ੍ਹਾਂ ਲਿਫ਼ਾਫ਼ਿਆਂ ਨੂੰ ਕਮਰੇ ਅੰਦਰ ਸੈਲਫਾਂ ਬਣਾ ਕੇ ਵੱਡੀ ਗਿਣਤੀ ਵਿੱਚ ਰੱਖਿਆ ਜਾ ਸਕਦਾ ਹੈ। ਤਕਰੀਬਨ ਪੰਦਰਾਂ-ਵੀਹ ਦਿਨ ਬਾਅਦ ਇਨ੍ਹਾਂ ਲਿਫ਼ਾਫ਼ਿਆਂ ਵਿੱਚ ਉੱਲੀ ਫੈਲ ਜਾਂਦੀ ਹੈ ਅਤੇ ਲਿਫ਼ਾਫ਼ੇ ਨੂੰ ਕੱਟ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।

ਹਰ ਰੋਜ਼ ਸਵੇਰ-ਸ਼ਾਮ ਫੁਹਾਰੇ ਨਾਲ ਪਾਣੀ ਦਿੱਤਾ ਜਾਂਦਾ ਹੈ। ਜੇ ਬਾਜ਼ਾਰ ਵਿੱਚੋਂ ਫੁਹਾਰਾ ਨਾ ਲੈ ਕੇ ਆਉਣਾ ਹੋਵੇ ਤਾਂ ਘਰ ਅੰਦਰ ਪਈ ਪਲਾਸਟਿਕ ਦੀ ਬੋਤਲ ਦੇ ਢੱਕਣ ਵਿੱਚ ਸੁਰਾਖ ਮਾਰ ਕੇ ਵੀ ਫੁਹਾਰੇ ਦਾ ਕੰਮ ਲਿਆ ਜਾ ਸਕਦਾ ਹੈ।ਹਫ਼ਤੇ ਕੁ ਬਾਅਦ ਢੀਂਗਰੀ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ ਤੇ ਇਸ ਨੂੰ ਤੋੜ ਕੇ ਵੇਚਿਆ ਜਾਂ ਘਰ ਵਰਤਿਆ ਜਾ ਸਕਦਾ ਹੈ। ਇਸ ਕੰਮ ਨੂੰ ਬੜੇ ਹੀ ਸੌਖੇ ਢੰਗ ਨਾਲ ਕੀਤਾ ਜਾ ਸਕਦਾ ਹੈ । ਇੱਕ ਕਿੱਲੋ ਸੁੱਕੀ ਤੂੜੀ ਲਈ 100 ਗ੍ਰਾਮ ਬੀਜ ਵਰਤਿਆ ਜਾਂਦਾ ਹੈ। ਇਸ ਬੀਜ ਨੂੰ ਵਿਗਿਆਨੀ ਭਾਸ਼ਾ ਵਿੱਚ ਸਫਾਨ ਕਿਹਾ ਜਾਂਦਾ ਹੈ। ਅਸਲ ਵਿੱਚ ਖੁੰਬ ਦਾ ਕੋਈ ਬੀਜ ਨਹੀਂ ਹੁੰਦਾ, ਸਗੋਂ ਇਹ ਇੱਕ ਉੱਲੀ ਹੁੰਦੀ ਹੈ ਜਿਸ ਨੂੰ ਕਣਕ ਜਾਂ ਮੱਕੀ ਦੇ ਦਾਣਿਆਂ ’ਤੇ ਲਾਇਆ ਜਾਂਦਾ ਹੈ। ਇੱਕ ਕਿੱਲੋ ਤੂੜੀ ਵਿੱਚੋਂ 400 ਤੋਂ 500 ਗ੍ਰਾਮ ਤੱਕ ਢੀਂਗਰੀ ਖੁੰਬ ਦੀ ਪੈਦਾਵਾਰ ਹੋ ਜਾਂਦੀ ਹੈ। ਇਸ ਤਰ੍ਹਾਂ ਖੁੰਬ ਦੀ ਪੈਦਾਵਾਰ ਕਰਕੇ ਵਧੀਆ ਆਮਦਨ ਲਈ ਜਾ ਸਕਦੀ ਹੈ ।

ਢੀਂਗਰੀ ਮਸ਼ਰੂਮ ਨੂੰ ਅੰਗਰੇਜ਼ੀ ਵਿੱਚ ਓਐਸਟਰ (Oyster) ਵੀ ਕਿਹਾ ਜਾਂਦਾ ਹੈ । ਭਾਰਤ ਵਿੱਚ ਮਸ਼ਰੂਮ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ । ਇਸਨੂੰ ਵੇਖਦੇ ਹੋਏ ਮਸ਼ਰੂਮ ਦੇ ਵੱਡੇ ਪੈਮਾਨੇ ਉੱਤੇ ਉਤਪਾਦਨ ਦੀ ਲੋੜ ਹੈ । ਉਂਜ ਤਾਂ ਮਸ਼ਰੂਮ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ , ਪਰ ਜਿੰਨੀ ਮੰਗ ਹੈ , ਉਸਨੂੰ ਵੇਖਦੇ ਹੋਏ ਉਤਪਾਦਨ ਬਹੁਤ ਘੱਟ ਹੈ । ਹਾਲਾਂਕਿ ਹੁਣ ਪਿੰਡ ਹੀ ਨਹੀਂ , ਸ਼ਹਿਰਾਂ ਵਿੱਚ ਵੀ ਸਿੱਖਿਅਤ ਨੋਜਵਾਨ ਮਸ਼ਰੂਮ ਉਤਪਾਦਨ ਨੂੰ ਕਰਿਅਰ ਦੇ ਰੂਪ ਵਿੱਚ ਅਪਨਾਉਣ ਲੱਗੇ ਹਨ । ਮਸ਼ਰੂਮ ਦੀ ਖੇਤੀ ਨੂੰ ਛੋਟੀ ਜਗ੍ਹਾ ਅਤੇ ਘੱਟ ਲਾਗਤ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਲਾਗਤ ਦੀ ਤੁਲਨਾ ਵਿੱਚ ਮੁਨਾਫਾ ਕਈ ਗੁਣਾ ਜ਼ਿਆਦਾ ਹੁੰਦਾ ਹੈ । ਇਸਨੂੰ ਤੁਸੀ ਇੱਕ ਕਮਰੇ ਵਿੱਚ ਵੀ ਸ਼ੁਰੂ ਕਰ ਸੱਕਦੇ ਹੋ । ਸਾਲ ਵਿੱਚ ਤੁਸੀ ਸਿਰਫ ਇੱਕ ਕਮਰੇ ਵਿੱਚ 3 ਤੋਂ 4 ਲੱਖ ਰੁਪਏ ਦੀ ਆਮਦਨ ਲੈ ਸਕਦੇ ਹੋ । ਉਹ ਵੀ ਸਿਰਫ 50 ਤੋਂ 60 ਹਜਾਰ ਰੁਪਏ ਖਰਚ ਕਰਨ ਤੋਂ ਬਾਅਦ ।

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …