Breaking News

ਚਿੱਟੀ ਮੱਖੀ ਦੇ ਟਾਕਰੇ ‘ਚ ਭੂਰੀ ਮੱਖੀ, ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ

ਮਾਲਵੇ ਨੂੰ ਕਪਾਹ ਪੱਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਜਿਵੇਂ ਇੱਥੇ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਨਾਂ ਦੇ ਕੀਟ ਪ੍ਰਭਾਵਿਤ ਕਰਦੇ ਆ ਰਹੇ ਹਨ, ਇਸ ਤੋਂ ਕਿਸਾਨ ਕਾਫੀ ਨਿਰਾਸ਼ ਹਨ। ਇਨ੍ਹਾਂ ਕੀਟਾਂ ਕਾਰਨ ਜਿੱਥੇ ਨਰਮੇ ਦਾ ਝਾੜ ਪ੍ਰਭਾਵਿਤ ਹੋਇਆ, ਉੱਥੇ ਕਿਸਾਨਾਂ ਲਈ ਨਵੀਂ ਉਮੀਦ ਵੀ ਜਾਗੀ ਹੈ। ਇਹ ਨਵੀਂ ਆਸ ਹੈ ਨਰਮੇ ਦੇ ਫੁੱਲਾਂ ਤੋਂ ਸ਼ਹਿਦ ਤਿਆਰ ਕਰਨਾ। ਸੁਣਨ ਵਿੱਚ ਥੋੜ੍ਹਾ ਅਜੀਬ ਜਾਪਦਾ ਹੈ, ਪਰ ਇਹ ਸੱਚ ਹੈ।Image result for punjab honey farm

ਸ਼ਹਿਦ ਦਾ ਕਾਰੋਬਾਰ ਕਰਨ ਵਾਲੀਆਂ ਉੱਤਰੀ ਭਾਰਤ ਦੀਆਂ ਵੱਡੀਆਂ ਕੰਪਨੀਆਂ ਨੇ ਹੁਣ ਮਾਲਵਾ ਪੱਟੀ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹ ਕੰਪਨੀਆਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚਲੇ ਰੰਗ-ਬਰੰਗੇ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਨ ਦਾ ਕਾਰੋਬਾਰ ਕਰਦੀਆਂ ਸਨ, ਪਰ ਹੁਣ ਉਹ ਮਾਲਵਾ ਖੇਤਰ ਵਿੱਚ ਬੀ.ਟੀ. ਕਾਟਨ ਤੋਂ ਸ਼ਹਿਦ ਇਕੱਠਾ ਕਰਕੇ ਚੰਗਾ ਮੁਨਾਫ਼ਾ ਕਮਾ ਰਹੀਆਂ ਹਨ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)  ਇਸ ਖੇਤਰ ਵਿੱਚ ਜਦੋਂ ਨਰਮੇ ਦੀ ਪੁਟਾਈ ਮਗਰੋਂ ਕੰਪਨੀਆਂ ਵੱਲੋਂ ਖੇਤਾਂ ਅਤੇ ਸੜਕਾਂ ਕਿਨਾਰੇ ਰੱਖੇ ਮੱਖੀਆਂ ਦੇ ਬਕਸਿਆਂ ’ਚੋਂ ਕੱਢੇ ਸ਼ਹਿਦ ਦਾ ਲੇਖਾ-ਜੋਖਾ ਹੋਇਆ ਤਾਂ ਕਾਰੋਬਾਰੀਆਂ ਦੇ ਵਾਰੇ-ਨਿਆਰੇ ਹੋਣ ਦੀ ਜਾਣਕਾਰੀ ਮਿਲੀ।Image result for punjab honey farm

ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨ ਸ਼ਹਿਦ ਲੈ ਕੇ ਕਸਬਿਆਂ ਤੇ ਸ਼ਹਿਰਾਂ ਵਿੱਚ ਮੰਡੀਕਰਨ ਕਰਨ ਲੱਗੇ ਹਨ। ਸ਼ਹਿਦ ਨੂੰ ਵਪਾਰਕ ਤੌਰ ’ਤੇ ਪੈਦਾ ਕਰਨ ਵਾਲੇ ਇੱਕ ਕੰਪਨੀ ਦੇ ਪ੍ਰਬੰਧਕ ਮੋਹਿਤ ਸ੍ਰੀਵਾਸਤਵਾ ਨੇ ਦੱਸਿਆ ਕਿ ਹੁਣ ਨਰਮੇ ਦੇ ਫੁੱਲਾਂ ਅਤੇ ਬੇਰੀਆਂ ਦੇ ਬੂਰ ’ਚੋਂ ਮੱਖੀਆਂ ਸ਼ਹਿਦ ਚੂਸਣ ਵਿੱਚ ਮਾਹਿਰ ਹੋ ਗਈਆਂ ਹਨ।

ਉਨ੍ਹਾਂ ਕਿਹਾ ਕਿ ਨਰਮੇ ‘ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਵੀ ਹੁੰਦਾ ਹੈ, ਪਰ ਇਹ ਮੱਖੀਆਂ ਉਸ ਖੇਤ ਵਾਲੇ ਪਾਸੇ ਜਾਂਦੀਆਂ ਹੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਹ ਮਧੂ-ਮੱਖੀਆਂ ਮਾਲਵਾ ਪੱਟੀ ਦੇ ਨਰਮੇ-ਕਪਾਹ ਤੋਂ ਇਲਾਵਾ ਪਸ਼ੂਆਂ ਦੇ ਚਾਰੇ, ਅਨਾਜ, ਦਾਲਾਂ, ਰੇਸ਼ੇਦਾਰ ਫ਼ਸਲਾਂ, ਸਬਜ਼ੀਆਂ, ਫ਼ਲਦਾਰ ਤੇ ਸਜਾਵਟੀ ਬੂਟਿਆਂ ਦਾ ਪਰਾਗ ਰਾਹੀਂ ਸ਼ਹਿਦ ਇਕੱਠਾ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਸ਼ਹਿਦ ਦੀ ਵਰਤੋਂ ਖਾਣ-ਪੀਣ ਦੀਆਂ ਵਸਤਾਂ ’ਚ ਵੀ ਹੋਣ ਲੱਗ ਪਈ ਹੈ।Image result for punjab honey farm

ਇੱਕ ਹੋਰ ਕੰਪਨੀ ਦੇ ਪ੍ਰਬੰਧਕ ਕਿਸ਼ੋਰ ਯਾਦਵ ਨੇ ਦੱਸਿਆ ਕਿ ਕਿਸਾਨ ਕੋਲ ਸ਼ਹਿਦ ਨੂੰ ਭੰਡਾਰ ਕਰਨ ਦਾ ਪ੍ਰਬੰਧ ਨਹੀਂ ਹੈ ਅਤੇ ਉਹ ਸ਼ਹਿਦ ਇਕੱਠਾ ਕਰਕੇ ਉਸ ਨੂੰ ਤੁਰੰਤ ਵੇਚਣ-ਵੱਟਣ ਦੀ ਕਾਹਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ’ਚ ਸਰਕਾਰ ਸ਼ਹਿਦ ਦੇ ਉਤਪਾਦਨ ਨੂੰ ਸਹਾਇਕ ਧੰਦੇ ਦੀ ਥਾਂ ਸਿੱਧੇ ਧੰਦੇ ਵਜੋਂ ਅਪਣਾਉਣ ਲਈ ਜ਼ਰੂਰੀ ਕਦਮ ਉਠਾਏ। ਦਵਾਈ ਵਿਕਰੇਤਾ ਮੌਜੀ ਰਾਮ ਅਤੇ ਭੀਮ ਸੈਨ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਤੋਂ ਸ਼ਹਿਦ ਅਕਸਰ ਖਰੀਦਦੇ ਹਨ ਅਤੇ ਮਾਰਕਫੈੱਡ ਸਮੇਤ ਹੋਰ ਸਹਿਕਾਰੀ ਅਦਾਰੇ ਵੀ ਇਨ੍ਹਾਂ ਨੂੰ ਵੇਚਣ ਲੱਗ ਪਏ ਹਨ।Image result for punjab honey farm

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …