Breaking News

ਜਗਤਜੀਤ ਸਟਰਾਅ ਰੀਪਰ ਦੀ ਵਿਦੇਸ਼ਾਂ ਚ ਵੀ ਚੜ੍ਹਤ

 

ਜਗਤਜੀਤ ਐਗਰੋ ਇੰਡਸਟਰੀ ਨੇ ਭਾਵੇਂ ਪੰਜਾਬ ਵਿੱਚ ਆਪਣਾ ਲੋਹਾ ਮਨਾਇਆ | ਇਸ ਦੇ ਨਾਲ=ਨਾਲ ਦੇਸ਼ ਤੋਂ ਬਾਹਰ ਵੀ ਜਗਤਜੀਤ ਦੀ ਮਸ਼ੀਨਰੀ ਦੀ ਭਾਰੀ ਮੰਗ ਹੈ | ਪਾਕਿਸਤਾਨ ਦੇ ਕਿਸਾਨਾਂ ਵਲੋਂ ਤਾਂ ਜਗਤਜੀਤ ਦੀ ਮਸ਼ੀਨਰੀ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ |

ਇਸ ਤੋਂ ਇਲਾਵਾ ਦੇਸ਼ ਦੇ ਤਕਰੀਬਨ ਸਾਰੇ ਰਾਜਾਂ ਵਿਚ ਹੀ ਜਗਤਜੀਤ ਦੀ ਬਣੀ ਮਸ਼ੀਨਰੀ ਨੂੰ ਪਸੰਦ ਕੀਤਾ ਜਾ ਰਿਹਾ ਹੈ | ਇੰਡਸਟਰੀ ਦੇ ਚੇਅਰਮੈਨ ਧਰਮ ਸਿੰਘ ਸ਼ਾਰੋਂ ਨੇ  ਦੱਸਿਆ ਕਿ ਉਨ੍ਹਾਂ ਨੇ ਹਮੇਸ਼ਾ ਹੀ ਤਕਨੀਕ ਨੂੰ ਪਹਿਲ ਦਿੱਤੀ ਹੈ | ਇੰਡਸਟਰੀ ਵਲੋਂ ਮਸ਼ੀਨਰੀ ਦੀ ਉੱਚ ਤਕਨੀਕ ਲਈ ਬਾਰੀਕੀ ਨਾਲ ਤਜ਼ਰਬੇ ਕਰਨ ਤੋਂ ਬਾਅਦ ਹੀ ਮਾਰਕੀਟ ਵਿਚ ਉਤਾਰਿਆ ਜਾਂਦਾ ਹੈ |

ਇਸੇ ਲਈ ਹੀ ਸਾਡੀ ਮਸ਼ੀਨਰੀ ਲੋਕਾਂ ਵਿਚ ਜ਼ਿਆਦਾ ਹਰਮਨ ਪਿਆਰੀ ਹੈ | ਜਗਤਜੀਤ ਇੰਡਸਟਰੀ ਨੇ ਇੰਜਣ, ਰੀਪਰ, ਬੋਰਿੰਗ ਮਸ਼ੀਨ, ਕੰਬਾਇਨ ਤੋਂ ਲੈਕੇ ਲੇਜ਼ਰ ਲੇਬਲਰ, ਰੋਟੋ ਸੀਡਰ, ਜ਼ੀਰੋ ਸੀਡ ਡਰਿੱਲ, ਸਟਰਾਅ ਰੀਪਰ ਦੀ ਉੱਚ ਤਕਨੀਕ ਵਿੱਚ ਨਾਮਣਾ ਖੱਟਿਆ ਹੈ ਆਪਣੀ ਕੁਆਲਿਟੀ ਸਦਕਾ ਹੀ ਇੰਡਸਟਰੀ ਦਾ ਬਣਿਆ ਹਰ ਇੱਕ ਖੇਤੀਬਾੜੀ ਦਾ ਔਜ਼ਾਰ ਦੁਨੀਆ ਭਰ ਦੀ ਮੰਡੀ ਵਿੱਚ ਵਿਕਦਾ ਹੈ |

ਸਟਰਾਅ ਰੀਪਰ ਜਿਸ ਦਾ ਸਭ ਤੋਂ ਪਹਿਲਾਂ ਟਰਾਲੀ ਭਰਨ ਦਾ ਰਿਕਾਰਡ ਹੈ ਅਤੇ ਔਗਰ ਵਾਲੀ ਕੁੱਪੀ ਦੀ ਵਿਸ਼ੇਸ਼ਤਾ ਸਦਕਾ ਰੋੜਾ ਆਉਣ ਤੇ ਔਗਰ ਵਿੰਗਾ ਨਹੀਂ ਹੁੰਦਾ | ਇਸ ਮੌਕੇ ਹੀ ਇੰਡਸਟਰੀ ਦੇ ਐਮ.ਡੀ. ਮਨਜੀਤ ਸਿੰਘ ਸਾਰੋ ਅਤੇ ਜਗਤਜੀਤ ਸਿੰਘ ਸ਼ਾਰੋਂ ਨੇ ਦੱਸਿਆ ਕਿ ਮਸ਼ੀਨਰੀ ਵਿੱਚ ਹਰ ਸਮੇਂ ਨਵੀਂ ਤਕਨੀਕ ਅਨੁਸਾਰ ਬਦਲਾਅ ਕੀਤਾ ਜਾਂਦਾ ਹੈ | ਜੋ ਕਿਸਾਨਾਂ ਵਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਲਈ ਲਾਹੇਵੰਦ ਹੁੰਦਾ ਹੈ | ਇਸ ਮੌਕੇ ਰਣਜੀਤ ਸਿੰਘ ਰੰਗੀ, ਅਬਦਲ ਹਮੀਦ, ਹਰਦੀਪ ਸਿੰਘ ਆਦਿ ਹਾਜ਼ਰ ਸਨ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …