Breaking News

ਜਦੋਂ ਅੱਕੇ ਕਿਸਾਨਾਂ ਨੇ ਥਾਣੇ ਅੱਗੇ ਪਰਾਲੀ ਸਾੜ ਕੇ ਪੁਲੀਸ ਦਾ ਕੱਢਿਆ ‘ਧੂੰਆਂ’

 

ਸਰਕਾਰ ਵੱਲੋਂ ਪਰਾਲੀ ਸਮੇਟਨ ਲਈ ਮੁਆਵਜ਼ੇ ਦਾ ਐਨਾਲ ਨਾ ਕਰਨ ਵਿਰੁੱਧ ਅੱਕੇ ਹੋਏ ਕਿਸਾਨਾਂ ਨੇ ਇਲਾਕੇ ’ਚ ਪਰਾਲੀ ਸਾੜਨ ਦੇ ਰੁਝਾਨ ਨੂੰ ਤੇਜ਼ ਕਰ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਲਾਮਵੰਦ ਕਰਕੇ ਵੱਖ-ਵੱਖ ਪਿੰਡਾਂ ’ਚ ਪਰਾਲੀ ਸਾੜੀ ਜਾ ਰਹੀ ਹੈ।Image result for ਪਰਾਲੀ ਸਾੜਨ

ਇਸੇ ਲੜੀ ਤਹਿਤ ਸੈਂਕੜੇ ਕਿਸਾਨਾਂ ਨੇ ਅੱਜ ਥਾਣਾ ਫੂਲ ਦੇ ਅੱਗੇ ਖੇਤਾਂ ‘ਚ ਪਰਾਲੀ ਸਾੜ ਕੇ ਪੁਲੀਸ ਨੂੰ ਸਿੱਧੀ ਚੁਣੌਤੀ ਦਿੱਤੀ ਜਦੋਂਕਿ ਪੁਲੀਸ ਨੇ ਧੂੰਆਂ ਦੇਖ ਕੇ ਅੱਖਾਂ ਬੰਦ ਕਰ ਲਈਆਂ। ਕਸਬਾ ਫੂਲ ਦੇ ਕਿਸਾਨਾਂ ਨੇ ਕਰੀਬ 75 ਏਕੜ ਰਕਬੇ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ। ਫੂਲ ਗਿੱਲ ਕਲਾਂ ਸੜਕ ਮਾਰਗ ’ਤੇ ਥਾਣਾ ਫੂਲ ਪੈਂਦਾ ਹੈ ਜਿਸ ਅੱਗੇ ਸ਼ਮਸ਼ਾਨਘਾਟ ਹੈ ਜਿਸ ਦੇ ਪਿਛਵਾੜੇ ’ਚ ਖੇਤ ਪੈਂਦੇ ਹਨ ਜਿਨ੍ਹਾਂ ’ਚ ਪਰਾਲੀ ਸਾੜੀ ਗਈ।

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਅੱਜ ਕਿਸਾਨਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਬਕਾਇਦਾ ਪੁਲੀਸ ਨੂੰ ਕਿਸਾਨ ਤਾਕਤ ਦਾ ਜਲਵਾ ਦਿਖਾਉਣ ਲਈ ਥਾਣੇ ਦੇ ਅੱਗੇ ਵਾਲੇ ਖੇਤਾਂ ਦੀ ਚੋਣ ਕੀਤੀ ਜਿਥੇ ਪਰਾਲੀ ਨੂੰ ਅੱਗ ਲਾਈ ਗਈ।ਕਿਸਾਨਾਂ ਨੇ ਪਹਿਲਾਂ ਪਰਾਲੀ ਨੂੰ ਇਕੱਠਾ ਕੀਤਾ ਤੇ ਸੰਕੇਤਕ ਤੌਰ ’ਤੇ ਅੱਗ ਲਾਈ ਤੇ ਉਸ ਮਗਰੋਂ ਸਾਰੇ ਖੇਤਾਂ ’ਚ ਪਰਾਲੀ ਸਾੜਨ ਮਗਰੋਂ ਧੂੰਆਂ ਅਸਮਾਨੀ ਚੜ੍ਹ ਗਿਆ।Image result for ਪਰਾਲੀ ਸਾੜਨ

ਨੇੜੇ ਹੀ ਤਹਿਸੀਲ ਪ੍ਰਸ਼ਾਸਨ ਦੇ ਦਫ਼ਤਰ ਪੈਂਦੇ ਹਨ। ਯੂਨੀਅਨ ਦੇ ਪ੍ਰਧਾਨ ਸੁਰਜੀਤ ਫੂਲ ਨੇ ਇਸ ਮੌਕੇ ਆਖਿਆ ਕਿ ਕਿਸਾਨ ਪੁਲੀਸ ਨੂੰ ਪਰਾਲੀ ਸਾੜਨ ਦੇ ਮਾਮਲੇ ’ਤੇ ਸਿੱਧੇ ਟੱਕਣਗੇ ਕਿਉਂਕਿ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੇ ਅੱਜ ਪਰਾਲੀ ਪੁਲੀਸ ਥਾਣੇ ਦੇ ਨੱਕ ਹੇਠਾਂ ਸਾੜੀ ਹੈ ਜੋ ਪੁਲੀਸ ਨੂੰ ਵੰਗਾਰਿਆ ਗਿਆ ਹੈ।Image result for ਪਰਾਲੀ ਸਾੜਨ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …