Breaking News

ਜਲਦ ਤੇ ਇਕਸਾਰ ਆਮਦਨ ਦੇਣ ਵਾਲਾ ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ

 

ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ, ਕਿਉਂਕਿ:

  • ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬ੍ਰਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ ‘ਤੇ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।
  • ਬਹੁਤ ਥੋੜ੍ਹੀ ਜ਼ਮੀਨ ਦੀ ਲੋੜ ਹੁੰਦੀ ਹੈ।
  • ਸਾਰੇ ਪਰਿਵਾਰ ਨੂੰ ਰੁਜ਼ਗਾਰ ਮਿਲਦਾ ਹੈ।
  • ਜਾਨਵਰ ਥੋੜ੍ਹੀ ਅਤੇ ਛੱਤੀ ਜਗ੍ਹਾ ਹੋਣ ਕਰਕੇ ਮੌਸਮ ਦੇ ਉਤਰਾਅ-ਚੜ੍ਹਾਅ ਤੋਂ ਬਚੇ ਰਹਿੰਦੇ ਹਨ।
  • ਇਸ ਧੰਦੇ ਨੂੰ ਕਿਸਾਨ ਬਹੁਤ ਆਸਾਨੀ ਨਾਲ ਖੇਤੀਬਾੜੀ ਵਿਚ ਅਪਣਾ ਸਕਦੇ ਹਨ।

ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ :

ਮੁਰਗੀ ਪਾਲਣ ਦਾ ਕੰਮ ਮਾਸ ਵਾਲੇ ਪੰਛੀ (ਬ੍ਰਾਇਲਰ) ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ (ਲੇਵਰ) ਨਾਲ ਕੀਤਾ ਜਾ ਸਕਦਾ ਹੈ। ਇਕ ਦਿਨ ਦੇ ਚੂਚੇ ਕਿਸੇ ਭਰੋਸੇ ਵਾਲੀ ਜਗ੍ਹਾ ਤੋਂ ਖਰੀਦਣ ਉਪਰੰਤ ਵੈਕਸੀਨੇਸ਼ਨ, ਚੁੰਜ ਕੱਟਣ ਅਤੇ ਸੈਕਸਿੰਗ ਕਰਨ ਉਪੰਰਤ, ਫਾਰਮ ਤੇ ਲਿਆਂਦੇ ਜਾਂਦੇ ਹਨ ਜੋ ਕਿ 6-8 ਹਫਤੇ ਬਰੂਡਰ ਹੇਠ ਰੱਖੇ ਜਾਂਦੇ ਹਨ ਜਿਸ ਦਾ ਪਹਿਲੇ ਹਫਤੇ ਤਾਪਮਾਨ 90-95 ਡਿਗਰੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ 5 ਡਿਗਰੀ ਘਟਾ ਦਿੱਤਾ ਜਾਂਦਾ ਹੈ। ਅੰਡੇ ਦੇਣ ਵਾਲੀਆਂ ਮੁਰਗੀਆਂ 250-260 ਅੰਡੇ ਇਕ ਸਾਲ ਵਿਚ ਦਿੰਦੀਆਂ ਹਨ ਜਿਨ੍ਹਾਂ ਦਾ ਔਸਤਨ ਭਾਰ 54-56 ਗਰਾਮ ਹੁੰਦਾ ਹੈ।

ਮਾਸ ਵਾਸਤੇ ਮੁਰਗਾ 6-8 ਹਫਤੇ ਤੋਂ ਤਿਆਰ ਹੋ ਜਾਂਦੇ ਹਨ, 6 ਹਫਤੇ ਦੇ ਔਸਤਨ 1250-1350 ਗ੍ਰਾਮ ਅਤੇ 8 ਹਫਤੇ 1.5 ਤੋਂ 2.0 ਕਿਲੋ ਹੋ ਜਾਂਦਾ ਹੈ। ਜਿਸ ਤੋਂ 700-750 ਗ੍ਰਾਮ ਪ੍ਰਤੀ ਕਿਲੋ ਖਾਣ ਯੋਗ ਮੀਟ ਮਿਲਦਾ ਹੈ। ਮੀਟ ਵਾਲਾ ਮੁਰਗਾ ਦੋ ਕਿਲੋ ਖੁਰਾਕ ਖਾ ਕੇ ਇਕ ਕਿਲੋ ਦਾ ਹੋ ਜਾਂਦਾ ਹੈ ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ ਤਿੰਨ ਕਿਲੋ ਖੁਰਾਕ ਤੋਂ ਇਕ ਕਿਲੋ ਅੰਡੇ ਦਿੰਦੀਆਂ ਹਨ। ਜਿਸ ਵਿਚ 80 ਫੀਸਦੀ ਹਿੱਸਾ ਖਾਣਯੋਗ ਹੁੰਦਾ ਹੈ। ਮੁਰਗੇ-ਮੁਰਗੀਆਂ ਦੀ ਖੁਰਾਕ ਵਿਚ ਝੋਨੇ ਦੀ ਫੱਕ, ਖਲ ਅਤੇ ਮੀਟ ਆਦਿ ਵਸਤਾਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ।Related image

ਮੁਰਗੀਖਾਨੇ ਦਾ ਕੂੜਾ ਕਰਕਟ ਅਤੇ ਬਿੱਠਾਂ ਬਹੁਤ ਵਧੀਆ ਖਾਦ ਬਣਾਉਂਦੀਆਂ ਹਨ। ਇਸ ਵਿਚ 2 ਫੀਸਦੀ ਨਾਈਟ੍ਰੋਜਨ, 1.5 ਫ਼ੀਸਦੀ ਫਾਸਫੋਰਸ, 1.5 ਫੀਸਦੀ ਪੋਟਾਸ਼ ਬਹੁਤ ਸਾਰੇ ਲਘੂ ਤੱਤ ਅਤੇ ਵੱਡਮੁੱਲਾ ਆਰਗੈਨਿਕ ਪਦਾਰਥ ਹੁੰਦਾ ਹੈ। ਅਨੁਮਾਨ ਹੈ ਕਿ ਅੰਡੇ ਦੇਣ ਵਾਲੀਆਂ 40 ਮੁਰਗੀਆਂ ਇਕ ਸਾਲ ਵਿਚ ਇਕ ਟਨ ਖਾਦ ਪੈਦਾ ਕਰ ਦਿੰਦੀਆਂ ਹਨ। ਇਸ ਖਾਦ ਨਾਲ ਫਸਲਾਂ ਦੇ ਉਤਪਾਦਨ ਦਾ ਵਾਧਾ ਉਸ ਅਨਾਜ ਤੋਂ ਵਧੇਰੇ ਹੈ ਜੋ ਇਹ ਮੁਰਗੀਆਂ ਨਾਲ ਫਸਲਾਂ ਦੇ ਉਤਪਾਦਨ ਦਾ ਵਾਧਾ ਉਸ ਅਨਾਜ ਤੋਂ ਵਧੇਰੇ ਹੈ ਜੋ ਇਹ ਮੁਰਗੀਆਂ ਖਾਂਦੀਆਂ ਹਨ।Image result for punjab murgi farm

ਉਪਰੋਕਤ ਧੰਦਿਆਂ ਤੋਂ ਕਿਸਾਨ ਵੀਰ ਫਾਇਦਾ ਉਠਾ ਸਕਦੇ ਹਨ ਅਤੇ ਕਿਸੇ ਵੀ ਧੰਦੇ ਦੀ ਮੁਹਾਰਤ ਹਾਸਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਕਿੱਤਾ ਮੁਖੀ ਸਿਖਲਾਈ ਪ੍ਰਾਪਤ ਕਰਨ ਉਪਰੰਤ ਧੰਦੇ ਦੀ ਸ਼ੁਰੂਆਤ ਕਰ ਸਕਦੇ ਹਨ।ਅਤੇ ਇਸ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।Image result for punjab murgi farm

ਨੋਟ: ਮੁਰਗੀ ਪਾਲਣ ਦੀ ਇਹ ਜਾਣਕਾਰੀ ਸੰਖੇਪ ਵਿਚ ਦਿੱਤੀ ਗਈ ਹੈ ਜਲਦੀ ਹੀ ਪੋਸਟ ਪੈ ਜਾਵੇਗੀ ਜਿਸ ਵਿਚ ਸਾਰੀ ਮੁਰਗੀ ਪਾਲਣ ਦੀ ਜਾਣਕਾਰੀ ਵਿਸਥਾਰ ਵਿਚ ਹੋਵੇਗੀ ਧੰਨਵਾਦ।Image result for punjab murgi farm

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for punjab murgi farmWe do not use any copyrighted material in my site. If you found any copyright material then go to our contact us page and send claim to us. Image result for punjab murgi farmWe will remove copyright post as soon as earlier.We are not posted any type of fake news , all post are proper evidence that are real .Image result for punjab murgi farm If any person found that my post is fake news then also send your query with proof .Image result for punjab murgi farmOur aim to provide fresh & good material to you , we wants to give fast & viral news who viral in social media . Image result for punjab murgi farmAlso our post full fill facebook & google policies. We are not gather any personal information when you visit our website. Image result for punjab murgi farmOnly third party ads are shown in my site , which we have no control .If you like my post then request to you please share with your friends on social media , whatsapp and twitter .Related image

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …