Breaking News

ਜਾਣੋ ਕਿਵੇਂ ਕਿਸਾਨ ਨੇ 18 ਕਿੱਲੇ ਬੰਜਰ ਜਮੀਨ ਤੋਂ ਬਣਾਈ 74 ਕਿੱਲੇ ਵਾਹੀਯੋਗ ਜ਼ਮੀਨ

 

ਕਹਿੰਦੇ ਹੁੰਦੇ ਹਨ ਕਿ ਜੇ ਕਿਸੇ ਦੀ ਕਿਸਮਤ ਚੰਗੀ ਹੋਵੇ ਤਾਂ ਉਹ ਤਰੱਕੀਆਂ ਦੇ ਸ਼ਿਖਰਾਂ ਤੱਕ ਪਹੁੰਚ ਜਾਂਦਾ ਹੈ ਪਰ ਜੇਕਰ ਕਿਸਮਤ ਦੇ ਨਾਲ ਕੋਈ ਮੇਹਨਤ ਵੀ ਕਰੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਅਜੇਹੀ ਹੀ ਇਕ ਕਹਾਣੀ ਹੈ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਢਿੱਲਵਾਂ ਵਿੱਚ ਵੱਸਦੇ ਪਿੰਡ ਭੁੱਲਰ ਬੇਟ ਦੇ ਸੁਖਦੇਵ ਸਿੰਘ ਭੁੱਲਰ ਇਲਾਕ ਵਿੱਚ ਇੱਕ ਅਗਾਂਹਵਧੂ ਕਿਸਾਨ ਵਜੋਂ ਜਾਣੇ ਜਾਂਦੇ ਹਨ।Image result for punjab kapurthala

ਉਨ੍ਹਾਂ ਨੂੰ ਵਿਰਾਸਤ ਵਿੱਚ 18 ਕਿੱਲੇ ਬੰਜਰ ਅਤੇ ਕਲਰਾਠੀ ਜ਼ਮੀਨ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਜਿਪਸਮ ਪਾ ਕੇ ਕਾਸ਼ਤ ਦੇ ਯੋਗ ਬਣਾਇਆ। ਸਿੰਚਾਈ ਵਾਸਤੇ ਦੋ ਮੋਟਰਾਂ ਲਗਵਾਈਆਂ ਅਤੇ ਕਣਕ- ਝੋਨੇ ਦਾ ਫਸਲੀ ਚੱਕਰ ਅਪਣਾਇਆ।Image result for punjab kapurthala

ਪਹਿਲਾਂ ਪਹਿਲ ਉਨ੍ਹਾਂ ਨੇ ਕਿਰਾਏ ਦੇ ਟਰੈਕਟਰ ਨਾਲ ਜ਼ਮੀਨ ਦੀ ਵਹਾਈ ਸ਼ੁਰੂ ਕੀਤੀ ਅਤੇ 1979 ਵਿੱਚ ਬੁੱਟਰ ਸਿਵੀਆਂ ਵਿਖੇ ਗੰਨਾ ਮਿੱਲ ਦੀ ਸਥਾਪਨਾ ਹੋਣ ਦੇ ਨਾਲ ਕਮਾਦ ਦੀ ਕਾਸ਼ਤ ਸ਼ੁਰੂ ਕਰ ਦਿੱਤੀ। ਜ਼ਮੀਨ ਉਪਜਾਊ ਬਣਨ ਕਰਕੇ ਉਨ੍ਹਾਂ ਨੇ ਵੱਧ ਆਮਦਨ ਦੇਣ ਵਾਲੀਆਂ ਬਦਲਵੀਆਂ ਫਸਲਾਂ ਗੰਨਾ, ਆਲੂ, ਸਰੋਂ, ਬਰਸੀਮ, ਮੱਕੀ ਨੂੰ ਵੀ ਅਪਣਾ ਲਿਆ।Related imageਇਸ ਦੌਰਾਨ ਉਨ੍ਹਾਂ ਨੇ ਜਿਪਸਮ ਵੇਚਣ ਦੀ ਦੁਕਾਨ ਲੈ ਲਈ ਅਤੇ ਅਤੇ ਆਮਦਨ ਵਿੱਚ ਵਾਧਾ ਕੀਤਾ। ਆਮਦਨ ਵਧਣ ਕਰਕੇ ਹੋਰ ਜ਼ਮੀਨ ਖਰੀਦੀ ਤੇ ਹੁਣ ਉਨ੍ਹਾਂ ਕੋਲ 74 ਏਕੜ ਵਾਹੀਯੋਗ ਜ਼ਮੀਨ ਹੈ। ਹੁਣ ਉਹ ਬਾਸਮਤੀ, ਮੂੰਗੀ, ਜਵੀਂ ਅਤੇ ਗੇਂਦਾ ਬੀਜ ਕੇ ਫਸਲੀ ਵਿਭਿੰਨਤਾ ਨੂੰ ਹੁੰਗਾਰਾ ਦੇ ਰਹੇ ਹਨ।Image result for punjab kisan

ਹੁਣ ਉਨ੍ਹਾਂ ਨੂੰ ਕਣਕ, ਝੋਨਾ, ਬਾਸਮਤੀ, ਮੱਕੀ, ਜਵੀ, ਹਲਦੀ ਅਤੇ ਗੇਂਦੇ ਦੀ ਕਾਸ਼ਤ ਤੋਂ ਕ੍ਰਮਵਾਰ ਤਕਰੀਬਨ 30,000 ਰੁਪਏ, 40,000 ਰੁਪਏ, 27,000 ਰੁਪਏ, 40,000 ਰੁਪਏ 20,000 ਰੁਪਏ, 2,40,000 ਰੁਪਏ ਅਤੇ 30,000 ਰੁਪਏ ਸਲਾਨਾ ਆਮਦਨ ਪ੍ਰਤੀ ਏਕੜ ਹੋ ਜਾਂਦੀ ਹੈ। ਉਨ੍ਹਾਂ ਨੇ ਅਨਾਰ, ਅਮਰੂਦ, ਚੀਕੂ, ਬੇਰ, ਅੰਬ, ਨਾਸ਼ਪਤੀ, ਜਾਮਣ ਅਤੇ ਆੜੂ ਦੇ ਫਲਦਾਰ ਰੁੱਖ ਵੀ ਲਗਾਏ ਹੋਏ ਹਨ।Image result for sugar mill punjab

ਖੇਤੀ ਤੋਂ ਇਲਾਵਾ ਉਹ ਉਹਨਾਂ ਨੇ ਦੁਧਾਰੂ ਪਸ਼ੂਆਂ ਵਿੱਚ ਮੱਝਾਂ (ਮੂਰਾ ਨਸਲ ਦੀਆਂ) ਅਤੇ ਵਲੈਤੀ ਗਾਵਾਂ ਵੀ ਰੱਖੀਆਂ ਹੋਈਆਂ ਹਨ। ਪਿੰਡ ਭੰਡਾਲ ਬੇਟ ਵਿੱਚ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਹੈ।ਉਨ੍ਹਾਂ ਨੇ ਸਿੰਚਾਈ ਵਾਲੀਆਂ ਪਾਈਪਾਂ ਜ਼ਮੀਨ ਹੇਠ ਪਾਈਆਂ ਹੋਈਆਂ ਹਨ। ਉਨ੍ਹਾਂ ਕੋਲ ਖੇਤੀ ਮਸ਼ੀਨਰੀ ਵਿੱਚ ਰੋਟਾਵੇਟਰ, 55 ਐਚਪੀ ਟਰੈਕਟਰ-ਟਰਾਲੀ, ਉਲਟਾਵਾਂ ਹਲ, ਜਿੰਦਰਾ, ਲੇਜਰ ਸੁਹਾਗਾ, ਸਪਰੇਅ ਪੰਪ ਆਦਿ ਹਨ।Image result for punjab sugarcane

ਜੇਕਰ ਮਸ਼ੀਨਰੀ ਦੀ ਆਪ ਲੋੜ ਨਾ ਹੋਵੇ ਤਾਂ ਜ਼ਰੂਰਤਮੰਦ ਕਿਸਾਨਾਂ ਨੂੰ ਉਹ ਕਿਰਾਏ ਤੇ ਦੇ ਦਿੰਦੇ ਹਨ। ਜੇਕਰ ਖੇਤੀ ਉਪਜ ਦਾ ਮੁੱਲ ਬਜ਼ਾਰ ਵਿੱਚ ਮੰਦਾ ਹੋਵੇ ਤਾਂ ਉਹ ਆਪਣੀ ਉਪਜ ਜਿਵੇਂ ਮੱਕੀ ਅਤੇ ਬਾਸਮਤੀ ਆਦਿ ਨੂੰ 60 ਫੁੱਟ x 55 ਫੁੱਟ ਦੇ ਸਟੋਰ ਵਿੱਚ ਸਾਂਭ ਲੈਂਦੇ ਅਤੇ ਵਧੀਆ ਭਾਅ ਮਿਲਣ ’ਤੇ ਵੇਚ ਦਿੰਦੇ ਹਨ।Image result for safal kisan punjab

ਇਸ ਕਹਾਣੀ ਦਾ ਸਾਰ ਇਹ ਹੋਇਆ ਕਿ ਇਸ ਕਿਸਾਨ ਦੇ ਸਫਲ ਹੋਣ ਵਿੱਚ ਕਿਸਾਨ ਦੀ ਅਗਾਂਹਵਧੂ ਸੋਚ ਨੇ ਬਹੁਤ ਯੋਗਦਾਨ ਪਾਇਆ ।ਇਸ ਕਿਸਾਨ ਨੇ ਮੇਹਨਤ ਦੇ ਨਾਲ ਨਵੇਂ ਨਵੇਂ ਤਜ਼ੁਰਬੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।ਹਰ ਛੋਟੀ ਵੱਡੀ ਗੱਲ ਵਿੱਚ ਖੇਤੀਬਾੜੀ ਮਾਹਿਰਾਂ ਦੀ ਰਾਏ ਲਈ ਅਤੇ ਅੱਜ ਇਸ ਮੁਕਾਮ ਉੱਤੇ ਪਹੁੰਚ ਗਏ ।ਨੌਜਵਾਨ ਕਿਸਾਨ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ ।Image result for safal kisan punjab

Thanks for watching & reading our post , hope you like all post .Image result for safal kisan punjab We do not own copyright of this material , all my post taken by different source like youtube, daily motion or different news website. We do not use any copyrighted material in my site.Image result for safal kisan If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . Image result for safal kisanIf any person found that my post is fake news then also send your query with proof .Our aim to provide fresh & good material to you , we wants to give fast & viral news who viral in social media .Image result for safal kisan Also our post full fill facebook & google policies. We are not gather any personal information when you visit our website. Only third party ads are shown in my site , which we have no control .Related imageIf you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …