Breaking News

ਜਾਣੋ ਕੀ ਹੈ ਕਣਕ ਦੀ ਬਿਮਾਰੀ ਕਰਨਾਲ ਬੰਟਤੇ ਇਸਦੀ ਰੋਕਥਾਮ ਕਿਵੇਂ ਕਰੀਏ

 

ਕਣਕ ਦੀ ਕਰਨਾਲ ਬੰਟ ਜਿਸ ਨੂੰ ਦਾਣਿਆਂ ਦੀ ਕਾਲਖ ਵੀ ਆਖਦੇ ਹਨ, ਬੀਜ ਅਤੇ ਮਿੱਟੀ ਰਾਹੀਂ ਜਾਣ ਵਾਲਾ ਇੱਕ ਉੱਲੀ ਰੋਗ ਹੈ । ਇਸ ਰੋਗ ਨਾਲ ਪ੍ਰਭਾਵਿਤ ਦਾਣੇ ਅੱਧੇ-ਪਚੱਧੇ ਕਾਲੇ ਧੂੜੇ ਵਿੱਚ ਬਦਲ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਡਾ ਪਰਵਿੰਦਰ ਸਿੰਘ ਸੇਖੋਂ, ਮੁੱਖੀ ਪੌਦਾ ਰੋਗ ਵਿਭਾਗ ਨੇ ਦਸਿਆ ਕਿ ਪਿਛਲੇ ਸਾਲ ਇਸ ਬਿਮਾਰੀ ਦਾ ਹਮਲਾ ਫਾਜ਼ਿਲਕਾ ਜਿਲ੍ਹੇ ਨੂੰ ਛਡ ਕੇ ਸਾਰੇ ਪੰਜਾਬ ਵਿੱਚ ਘੱਟ ਤੋਂ ਦਰਮਿਆਨੀ ਮਿਕਦਾਰ ਵਿੱਚ ਦੇਖਿਆ ਗਿਆ । ਪਰ ਇਸ ਬਿਮਾਰੀ ਤੋਂ ਪ੍ਰਭਾਵਿਤ ਦਾਣਿਆਂ ਦੇ ਸੈਂਪਲਾਂ ਦੀ ਮਾਤਰਾ ਅਮ੍ਰਿੰਤਸਰ, ਕਪੂਰਥਲਾ, ਗੁਰਦਾਸਪੁਰ,ਪਠਾਨਕੋਟ ਅਤੇ ਤਰਨ-ਤਾਰਨ ਜ਼ਿਲਿਆਂ ਵਿੱਚ ਵੱਧ ਸੀ ਜੋ ਕਿ ਇਸ ਬਿਮਾਰੀ ਦੇ ਮੌਜੂਦਾ ਸਾਲ ਦੌਰਾਨ ਆਉਣ ਵਿੱਚ ਸਹਾਈ ਹੋਵੇਗੀ।

ਡਾ ਸੇਖੋਂ ਨੇ ਕਿਸਾਨ ਵੀਰਾਂ ਨੂੰ ਸੁਚੇਤ ਕੀਤਾ ਕਿ ਐਚ ਡੀ 3086 ਤੋਂ ਬਿਨਾਂ ਸਾਰੀਆਂ ਕਿਸਮਾਂ ਬਿਜਾਈ ਤੋਂ 90-92 ਦਿਨਾਂ ਬਾਅਦ ਗੋਭ ਵਿੱਚ ਆ ਜਾਂਦੀਆਂ ਹਨ ਜੋ ਬਿਮਾਰੀ ਲੱਗਣ ਲਈ ਫਸਲ ਦੀ ਢੁੱਕਵੀਂ ਅਵਸਥਾ ਹੈ ।ਮੀਂਹ ਜਾਂ ਬੂੰਦਾਂ-ਬਾਂਦੀ ਕਾਰਨ ਮੌਜੂਦਾ ਮੌਸਮ ਵਿੱਚ ਨਮੀਂ ਦੀ ਵਧੇਰੇ ਮਾਤਰਾ ਅਤੇ ਤਾਪਮਾਨ ਵੀ ਬਿਮਾਰੀ ਦੇ ਲੱਗਣ ਲਈ ਅਨੁਕੂਲ ਹੈ । ਕਰਨਾਲ ਬੰਟ ਨਾਲ ਪ੍ਰਭਾਵਤ ਘਰ ਵਿੱਚ ਬੀਜ ਨੂੰ ਕਿਸਾਨਾਂ ਦੁਆਰਾ ਬੀਜਣ ਕਾਰਨ ਇਸ ਬਿਮਾਰੀ ਦੇ ਦੁਬਾਰਾ ਹਮਲਾ ਕਰਨ ਦੀ ਸੰਭਾਵਨਾ ਹੈ।Related image

ਇਹ ਬਿਮਾਰੀ ਇੱਕ ਉੱਲੀ ਕਾਰਨ ਲੱਗਦੀ ਹੈ ਅਤੇ ਬਿਮਾਰੀ ਵਾਲਾ ਬੀਜ ,ਇਸ ਬਿਮਾਰੀ ਨੂੰ ਫਸਲ ਉੱਪਰ ਲੱਗਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਬਿਮਾਰੀ ਦੇ ਕਣ ਮਿੱਟੀ ਵਿੱਚ ਜੰਮਦੇ ਹਨ ਅਤੇ ਹਵਾ ਨਾਲ ਉੱਡ ਕੇ ਨਿਸਾਰੇ ਸਮੇਂ ਸਿੱਟਿਆਂ ਉੱਪਰ ਡਿੱਗ ਪੈਂਦੇ ਹਨ,ਜਿਥੇ ਇਕੱਲੇ ਇਕੱਲੇ ਦਾਣੇ ਦੇ ਕੁਝ ਹਿੱਸੇ ਨੂੰ ਕਾਲਾ ਕਰ ਦਿੰਦੇ ਹਨ।ਉਨਾਂ ਕਿਹਾ ਕਿ ਜੇਕਰ ਬਿਮਾਰੀ ਵਾਲੇ ਦਾਣਿਆਂ ਨੂੰ ਦੋਹਾਂ ਹੱਥਾਂ ਵਿੱਚ ਮਲਿਆ ਜਾਵੇ ਤਾਂ ਕਾਲਾ ਧੂੜਾ ਨਿਕਲਦਾ ਹੈ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਜੇਕਰ ਫਰਵਰੀ ਮਾਰਚ ਮਹੀਨੇ ਦੌਰਾਨ ਜੇਕਰ ਲਗਾਤਾਰ ਬੱਦਲਵਾਈ ਰਹੇ ਅਤੇ ਜ਼ਰੂਰਤ ਤੋਂ ਵੱਧ ਬਰਸਾਤ ਪਵੇ ਤਾਂ ਇਸ ਬਿਮਾਰੀ ਦਾ ਖਤਰਾ ਵਧ ਜਾਦਾ ਹੈ । ਅਗਲੇ ਸਾਲ ਲਈ ਬੀਜ ਪੈਦਾ ਕਰਨ ਵਾਲੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਤੰਦਰੁਸਤ ਬੀਜ ਪੈਦਾ ਕੀਤਾ ਜਾ ਸਕੇ।

ਇਹਨਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਡਾ ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬੀਜ ਵਾਲੀ ਫਸਲ ਤੇ ਪੀ ਏ ਯੂ, ਵੱਲੋਂ ਸਿਫਾਰਿਸ਼ ਅਨੁਸਾਰ ਇੱਕ ਛਿੜਕਾਅ 200 ਮਿਲਿ ਟਿਲਟ ਜਾਂ ਫੋਲੀਕਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਜਰੂਰ ਕਰਨ ਤਾਂ ਜੋ ਕਰਨਾਲ ਬੰਟ ਰਹਿਤ ਬੀਜ ਪੈਦਾ ਕੀਤਾ ਜਾ ਸਕੇ। ਜਦੋਂ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ। ਇਸ ਲਈ ਫਸਲ ਦੀ ਸਹੀ ਅਵਸਥਾ ਤੇ ਹੀ ਛਿੜਕਾਅ ਕਰਨਾ ਜਰੂਰੀ ਹੈ। ਪਿਛਲੇ ਸਾਲ ਮੌਸਮ, ਕਣਕ ਦੀ ਫਸਲ ਲਈ ਢੁਕਵਾਂ ਨਾਂ ਰਹਿਣ ਕਾਰਨ ਕਰਨਾਲ ਬੰਟ ਨਾਮਕ ਬਿਮਾਰੀ ਨੇ ਕਾਫੀ ਨੁਕਸਾਨ ਕੀਤਾ ਸੀRelated image

ਚੱਲ ਰਿਹਾ ਮੌਸਮ ਪੀਲੀ ਕੁੰਗੀ ਲਈ ਢੁਕਵਾਂ, ਇਸ ਤਰਾਂ ਕਰੋ ਪਹਿਚਾਣ ਤੇ ਬਚਾਅ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …