Breaking News

ਜਾਣੋ ਕੌਣ ਹੈ ਕੁਲਵੰਤ ਸਿੰਘ ਧਾਲੀਵਾਲ ਤੇ ਉਸਦੇ ਕੀਤੇ ਜਾ ਰਹੇ ਕੰਮਾਂ ਬਾਰੇ

 

ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ ਕਰਵਾਉਣ ਬਠਿੰਡਾ ਰੇਲਵੇ ਸਟੇਸ਼ਨ ਤੋਂ ‘ਕੈਂਸਰ ਟ੍ਰੇਨ’ ਵਿਚ ਸਵਾਰ ਹੋ ਕੇ ਰਾਜਸਥਾਨ ਜਾਂਦੇ ਹਨ, ਇਸ ਦਾ ਮਤਲਬ ਇਹ ਹੈ ਕਿ ਰਾਜਸਥਾਨ ਸਾਡੇ ਨਾਲੋਂ ਚੰਗਾ ਸੂਬਾ ਹੈ? ਇਹ ਸਵਾਲ ਹੈ ਮੋਗਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਧਾਲੀਵਾਲ ਦਾ।Image result for kulwant singh dhaliwal cancer

ਧਾਲੀਵਾਲ ਨੂੰ ਜਦ ਇਸ ਸਵਾਲ ਨੇ ਪ੍ਰੇਸ਼ਾਨ ਕੀਤਾ ਸੀ ਤਾਂ ਅੱਜ ਤੋਂ ਕਰੀਬ 15 ਸਾਲ ਪਹਿਲਾਂ ਆਪਣਾ ਕੱਪੜਿਆਂ ਦਾ ਕਾਰੋਬਾਰ ਛੱਡ ਕੇ ਕੈਂਸਰ ਮਰੀਜ਼ਾਂ ਦੇ ਇਲਾਜ ਵਿੱਚ ਹੀ ਲੱਗ ਗਏ ਸਨ। ਇਸ ਤੋਂ ਬਾਅਦ ਉਨਾਂ ‘ਵਰਲਡ ਕੈਂਸਰ ਕੇਅਰ’ ਨਾਂ ਦੀ ਸੰਸਥਾ ਬਣਾਈ ਅਤੇ ਪੰਜਾਬ ਵਿੱਚ ਕੈਂਸਰ ਮਰੀਜ਼ਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਧਾਲੀਵਾਲ ਅੱਜ-ਕੱਲ੍ਹ ਪੰਜਾਬ ਆਏ ਹੋਏ ਹਨ ਅਤੇ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਮਰੀਜ਼ਾਂ ਦੇ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਦਾ ਕੈਂਸਰ ਟੈਸਟ ਹੋਵੇ ਅਤੇ ਕੈਂਸਰ ਨੂੰ ਮੁੱਢ ਵਿੱਚ ਹੀ ਯਾਨੀ ਕਿ ਪਹਿਲੀ ਸਟੇਜ ‘ਤੇ ਹੀ ਫੜਿਆ ਜਾ ਸਕੇ।Image result for kulwant singh dhaliwal cancer

ਕੁਲਵੰਤ ਧਾਲੀਵਾਲ ਦੱਸਦੇ ਹਨ- ਯੂਕੇ ਵਿੱਚ ਵੀ ਕੈਂਸਰ ਦੇ ਬੜੇ ਮਰੀਜ਼ ਸਾਹਮਣੇ ਆ ਰਹੇ ਹਨ ਪਰ ਉੱਥੇ ਪੰਜਾਬ ਵਾਂਗ ਕੈਂਸਰ ਦੇ ਮਰੀਜ਼ਾਂ ਦੀ ਮੌਤ ਦਰ ਜ਼ਿਆਦਾ ਨਹੀਂ ਹੈ। ਉੱਥੇ ਕੈਂਸਰ ਪਹਿਲੀ ਸਟੇਜ ‘ਤੇ ਪਤਾ ਲੱਗ ਜਾਂਦਾ ਹੈ ਜਦਕਿ ਸਾਨੂੰ ਤੀਜੀ ਸਟੇਜ ‘ਤੇ ਉਸ ਬਾਰੇ ਜਾਣਕਾਰੀ ਹੁੰਦੀ ਹੈ। ਇਸੇ ਲਈ ਮੇਰੀ ਕੋਸ਼ਿਸ਼ ਹੈ ਕਿ ਘੱਟੋ-ਘੱਟ ਸਾਨੂੰ ਕੈਂਸਰ ਦਾ ਜਲਦੀ ਪਤਾ ਲੱਗ ਸਕੇ।

‘ਵਰਲਡ ਕੈਂਸਰ ਕੇਅਰ’ ਦੀਆਂ 12 ਬੱਸਾਂ ਇਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਕੈਂਪ ਲਾ ਕੇ ਕੈਂਸਰ ਦੇ ਟੈਸਟ ਮੁਫਤ ਕਰ ਰਹੀਆਂ ਹਨ। ਹੁਣ ਧਾਲੀਵਾਲ ਜਲੰਧਰ ਵਿੱਚ ਕੈਂਸਰ ਰਿਸਰਚ ਅਤੇ ਅਵੇਅਰਨੈਸ ਸੈਂਟਰ ਖੋਲਣ ਜਾ ਰਹੇ ਹਨ। ਮਾਰਚ ਵਿੱਚ ਮਾਲਵੇ ਵਿੱਚ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਜੋ ਕਿ ਅਗਲੇ ਸਾਲ ਦੀ ਅਖੀਰ ਤੱਕ ਤਿਆਰ ਹੋ ਜਾਣ ਦੀ ਉਮੀਦ ਹੈ। ਇੱਥੇ ਲੋਕਾਂ ਦਾ ਮੁਫਤ ਕੈਂਸਰ ਇਲਾਜ ਹੋਇਆ ਕਰੇਗਾ।Image result for kulwant singh dhaliwal cancer

ਕੁਲਵੰਤ ਧਾਲੀਵਾਲ ਦਾ ਸੁਫਨਾ ਹੈ ਕਿ ਅਗਲੇ ਤਿੰਨ ਸਾਲ ਵਿੱਚ ਬਠਿੰਡਾ ਤੋਂ ਚੱਲਣ ਵਾਲੀ ‘ਕੈਂਸਰ ਟ੍ਰੇਨ’ ਆਮ ਟ੍ਰੇਨਾਂ ਵਾਂਗ ਚੱਲਣ ਲੱਗ ਜਾਵੇ ਅਤੇ ਪੰਜਾਬ ਵਿੱਚ ਹੀ ਕੈਂਸਰ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਹੋਵੇ। ਉਹ ਕਹਿੰਦੇ ਹਨ- ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਦਾਨ ਦੀ ਦਿਸ਼ਾ ਬਦਲੀਏ। ਬਹੁਤ ਮੰਦਰ-ਗੁਰੂਦੁਆਰਿਆਂ ਵਿੱਚ ਪੱਖੇ ਦਾਨ ਕਰ ਦਿੱਤੇ। ਹੁਣ ਸਾਨੂੰ ਸਾਫ ਪਾਣੀ, ਐਜੂਕੇਸ਼ਨ ਅਤੇ ਮੈਡੀਕਲ ਦਾਨ ਸ਼ੁਰੂ ਕਰਨਾ ਹੋਵੇਗਾ।

ਪੰਜਾਬ ਵਿੱਚ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ‘ਤੇ ਕਹਿੰਦੇ ਹਨ- ਅਸੀਂ ਵਿਖਾਵਾ ਬਹੁਤ ਕਰਨ ਲੱਗ ਪਏ। ਪਹਿਲਾਂ ਜਦੋਂ ਜੱਟ ਸਾਲ ਵਿੱਚ ਇੱਕ ਫਸਲ ਲਾਉਂਦਾ ਸੀ ਤਾਂ ਖੁਸ਼ ਸੀ। ਹੁਣ ਤਿੰਨ ਲਾ ਕੇ ਵੀ ਮਰ ਰਿਹਾ ਹੈ। ਕਿਸਾਨਾਂ ਕੋਲ ਤਾਂ ਜ਼ਮੀਨਾਂ ਵੀ ਨੇ ਦਲਿਤਾਂ ਕੋਲ ਤਾਂ ਉਹ ਵੀ ਨਹੀਂ ਪਰ ਉਹ ਖ਼ੁਦਕੁਸ਼ੀ ਨਹੀਂ ਕਰ ਰਹੇ।Image result for kulwant singh dhaliwal cancer

ਅਸੀਂ ਲਾਇਫ ਸਟਾਇਲ ਨੂੰ ਹੀ ਅਜਿਹਾ ਬਣਾ ਲਿਆ ਹੈ ਕਿ ਜਿਉਣਾ ਔਖਾ ਹੋ ਰਿਹਾ ਹੈ। ਜੇਕਰ ਅਸੀਂ ਸਾਦਾ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿਆਂਗੇ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਣ ਲੱਗੀ। ਅਸੀਂ ਤਾਂ ਹੁਣ ਭੋਗ ‘ਤੇ ਵੀ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ਕੋਈ ਮਰ ਜਾਂਦਾ ਹੈ ਤਾਂ ਵੀ ਅਸੀਂ ਜਲੇਬੀਆਂ ਪਕਾਉਂਦੇ ਹਾਂ।

ਕੈਂਸਰ ਜਾਂਚ ਕੈਂਪਾਂ ਵਿੱਚ ਅੱਜਕਲ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਛਾਤੀ ਦੇ ਕੈਂਸਰ ਅਤੇ ਬੰਦਿਆਂ ਵਿੱਚ ਬ੍ਰੈਸਟ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜ਼ਿਆਦਾਤਰ ਕੈਂਸਰ ਬਾਰੇ ਤੀਜੀ ਸਟੇਜ ‘ਤੇ ਪਤਾ ਲਗਦਾ ਹੈ ਜਿੱਥੇ ਇਲਾਜ ਮੁਸ਼ਕਿਲ ਅਤੇ ਮਹਿੰਗਾ ਹੋ ਜਾਂਦਾ ਹੈ।Image result for kulwant singh dhaliwal cancer

ਧਾਲੀਵਾਲ ਮੁਤਾਬਕ- ਪੰਜਾਬ ਵਿੱਚ ਬਾਬੇ ਕੈਂਸਰ ਪੀੜਤ ਮਰੀਜਾਂ ਨੂੰ ਆਪਣੇ ਨਾਲ ਲਾਈ ਰੱਖਦੇ ਹਨ ਜਦਕਿ ਉਨਾਂ ਨੂੰ ਹਸਪਤਾਲ ਵੱਲ ਭੇਜਣਾ ਚਾਹੀਦਾ ਹੈ। ਉਹ ਕਹਿੰਦੇ ਹਨ ਜੇਕਰ ਐਨਆਰਆਈ ਆਪਣਾ-ਆਪਣਾ ਪਿੰਡ ਹੀ ਗੋਦ ਲੈ ਲੈਣ ਤਾਂ ਵੀ ਪੰਜਾਬ ਦਾ ਭਲਾ ਹੋ ਸਕਦਾ ਹੈ।Image result for kulwant singh dhaliwal cancer

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …