Breaking News

ਜੇਕਰ ਤੁਸੀਂ ਵੀ ਕਰਵਾਇਆ ਹੈ ਆਧਾਰ ਕਾਰਡ ‘ਤੇ ਲੈਮੀਨੇਸ਼ਨ ਤਾਂ ਇਹ ਖ਼ਬਰ ਜਰੂਰ ਪੜੋ

 

ਜੇਕਰ ਤੁਸੀਂ ਵੀ ਆਪਣੇ ਆਧਾਰ ਕਾਰਡ ‘ਤੇ ਪਲਾਸਟਿਕ ਦਾ ਲੈਮੀਨੇਸ਼ਨ ਕਰਾਇਆ ਹੈ ਜਾਂ ਤੁਹਾਡੇ ਕੋਲ ਪਲਾਸਟਿਕ ਦਾ ਆਧਾਰ ਕਾਰਡ ਹੈ ਤਾਂ ਤੁਹਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ | ਯੂ.ਆਈ.ਡੀ.ਏ.ਆਈ. ਨੇ ਅੱਜ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਪਲਾਸਟਿਕ ਵਾਲੇ ਜਾਂ ਲੈਮੀਨੇਸ਼ਨ ਆਧਾਰ ਸਮਾਰਟ ਕਾਰਡ ਦੇ ਚੱਕਰ ‘ਚ ਨਾ ਪੈਣ |

ਕਿਉਂਕਿ ਇਸ ਦੀ ਅਣਅਧਿਕਾਰਤ ਛਪਾਈ ਨਾਲ ਕਿਊ.ਆਰ. ਕੋਡ ਕੰਮ ਕਰਨਾ ਬੰਦ ਕਰ ਸਕਦਾ ਹੈ ਅਤੇ ਨਾਲ ਹੀ ਯੂ. ਆਈ. ਡੀ. ਏ. ਆਈ. ਵਲੋਂ ਇਹ ਵੀ ਕਿਹਾ ਗਿਆ ਹੈ ਕਿ ਯੂਜ਼ਰ ਦੀ ਸਹਿਮਤੀ ਤੋਂ ਬਿਨਾਂ ਹੀ ਵਿਅਕਤੀਗਤ ਜਾਣਕਾਰੀ ਸਰਵਜਨਕ ਹੋ ਸਕਦੀ ਹੈ |

ਅਥਾਰਿਟੀ ਦਾ ਕਹਿਣਾ ਹੈ ਕਿ ਆਧਾਰ ਦਾ ਪੱਤਰ ਜਾਂ ਇਸ ਦਾ ਕੱਟਿਆ ਹੋਇਆ ਹਿੱਸਾ, ਆਮ ਕਾਗ਼ਜ਼ ‘ਤੇ ਆਧਾਰ ਦਾ ਇੰਟਰਨੈੱਟ ਤੋਂ ਕੱਢਿਆ ਗਿਆ ਪਿ੍ੰਟ ਜਾਂ ਐਮ. ਆਧਾਰ ਪੂਰੀ ਤਰ੍ਹਾਂ ਨਾਲ ਵੈਧ ਹੈ | ਯੂ. ਆਈ. ਡੀ. ਏ. ਆਈ. ਦਾ ਕਹਿਣਾ ਹੈ ਕਿ ਆਧਾਰ ਸਮਾਰਟ ਕਾਰਡ ਦੀ ਅਣਅਧਿਕਾਰਤ ਛਪਾਈ ਨਾਲ ਯੂਜ਼ਰ ਨੂੰ 50 ਤੋਂ 300 ਰੁਪਏ ਦੀ ਲਾਗਤ ਆਵੇਗੀ ਜੋ ਕਿ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਹੈ |

ਅਥਾਰਿਟੀ ਨੇ ਇਕ ਬਿਆਨ ‘ਚ ਕਿਹਾ ਹੈ ਕਿ ਪਲਾਸਟਿਕ ਜਾਂ ਪੀ. ਵੀ. ਸੀ. ਆਧਾਰ ਸਮਾਰਟ ਕਾਰਡ ਦੀ ਆਮ ਤੌਰ ‘ਤੇ ਕਿਊ.ਆਰ. ਕੋਡ ਦੇ ਰੂਪ ‘ਚ ਵਰਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਣਅਧਿਕਾਰਤ ਛਪਾਈ ਦੌਰਾਨ ਇਹ ਕਾਰਡ ਕੰਮ ਕਰਨਾ ਬੰਦ ਕਰ ਦਿੰਦਾ ਹੈ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …