Breaking News

ਜੇਕਰ ਤੁਸੀਂ ਵੀ ਖਰੀਦਿਆ ਹੈ ਕਣਕ ਦਾ ਸਬਸਿਡੀ ਵਾਲਾ ਬੀਜ ਤਾਂ ਇਹ ਖ਼ਬਰ ਜਰੂਰ ਪੜੋ

 

 

ਪੰਜਾਬ ਸਰਕਾਰ ਦੇ ਮਾਲੀ ਸੰਕਟ ਵਿੱਚ ਕਿਸਾਨਾਂ ਦੀ ਬੀਜ ਸਬਸਿਡੀ ਫਸ ਗਈ ਹੈ। ਕਰੀਬ 1.68 ਲੱਖ ਕਿਸਾਨ ਆਪਣੇ ਬੈਂਕ ਖਾਤੇ ਫਰੋਲ ਰਹੇ ਹਨ, ਜਿਨ੍ਹਾਂ ਵਿੱਚ ਸਬਸਿਡੀ ਦਾ ਪੈਸਾ ਪੁੱਜਣਾ ਸੀ। ਕੇਂਦਰ ਸਰਕਾਰ ਨੇ ਪਹਿਲੀ ਕਿਸ਼ਤ ਦਾ ਪੈਸਾ ਪੰਜਾਬ ਨੂੰ ਦੇ ਦਿੱਤਾ ਹੈ ਪਰ ਕਣਕ ਦੇ ਬੀਜ ਦੀ 25 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਤੱਕ ਨਹੀਂ ਪੁੱਜ ਸਕੀ ਹੈ।

ਖੇਤੀ ਮਹਿਕਮੇ ਨੇ ਪੰਜਾਬ ਦੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਤਰਜੀਹੀ ਆਧਾਰ ’ਤੇ ਸਬਸਿਡੀ ਵਾਲਾ ਬੀਜ ਦਿੱਤਾ ਹੈ। ਉਸ ਮਗਰੋਂ ਪੰਜ ਏਕੜ ਜ਼ਮੀਨ ਤੱਕ ਵਾਲੇ ਕਿਸਾਨਾਂ ਨੂੰ ਬੀਜ ਵੰਡਿਆ ਗਿਆ। ਕਿਸਾਨਾਂ ਨੇ ਪੱਲਿਓਂ ਪੈਸਾ ਖਰਚ ਕਰਕੇ ਕਣਕ ਦਾ ਬੀਜ ਖਰੀਦ ਲਿਆ ਹੈ।

ਪੰਜਾਬ ਦੇ ਕਰੀਬ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੋਈ ਹੈ, ਜਿਸ ਵਿੱਚੋਂ ਅੱਠ ਲੱਖ ਹੈਕਟੇਅਰ ਰਕਬੇ ਲਈ ਸਬਸਿਡੀ ਵਾਲਾ ਬੀਜ ਦਿੱਤਾ ਗਿਆ ਸੀ। ਕਿਸਾਨਾਂ ਨੇ ਸਬਸਿਡੀ ਵਾਲਾ ਬੀਜ 2600 ਤੋਂ 2700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਸੀ, ਜਿਸ ’ਤੇ ਪ੍ਰਤੀ ਕੁਇੰਟਲ ਇੱਕ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਣੀ ਹੈ।Image result for kanak fasal punjab

ਪਿੰਡ ਚੁੱਘੇ ਕਲਾਂ ਦੇ ਕਿਸਾਨ ਰਾਮ ਸਿੰਘ ਨਿਰਮਾਣ ਨੇ ਦੱਸਿਆ ਕਿ ਉਨ੍ਹਾਂ ਨੇ ਪੱਲਿਓਂ ਪੈਸੇ ਖਰਚ ਕੇ ਬੀਜ ਖਰੀਦ ਲਿਆ ਹੈ ਪਰ ਬੈਂਕ ਖਾਤਿਆਂ ਵਿੱਚ ਹਾਲੇ ਤੱਕ ਸਬਸਿਡੀ ਨਹੀਂ ਆਈ ਹੈ। ਕਿਸਾਨ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਬਸਿਡੀ ਵਾਲਾ ਬੀਜ ਲੈਣ ਲਈ ਲੰਮੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ, ਜਿਸ ਦਾ ਹੁਣ ਤੱਕ ਪੈਸਾ ਜਾਰੀ ਨਹੀਂ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕਰੀਬ ਢਾਈ ਲੱਖ ਕੁਇੰਟਲ ਬੀਜ ਸਬਸਿਡੀ ’ਤੇ ਦਿੱਤਾ ਗਿਆ ਹੈ।

ਜ਼ਿਲ੍ਹਾ ਖੇਤੀਬਾੜੀ ਅਫਸਰ ਬਠਿੰਡਾ ਗੁਰਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 10 ਹਜ਼ਾਰ ਕਿਸਾਨਾਂ ਨੂੰ 13 ਹਜ਼ਾਰ ਕੁਇੰਟਲ ਕਣਕ ਦਾ ਬੀਜ ਸਬਸਿਡੀ ’ਤੇ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨ ਬਿੱਲ ਜਮਾਂ ਨਹੀਂ ਕਰਾ ਰਹੇ ਹਨ, ਜਿਸ ਕਰਕੇ ਬਿੱਲ ਜਮਾਂ ਕਰਾਉਣ ਦੀ ਤਰੀਕ ਹੁਣ 15 ਫਰਵਰੀ ਕੀਤੀ ਗਈ ਹੈ। ਸਬਸਿਡੀ ਵਾਲਾ ਪੈਸਾ ਕਿਸਾਨਾਂ ਨੂੰ ਹਰ ਹਾਲ ਵਿੱਚ ਮਿਲੇਗਾ।Image result for kanak fasal punjab

ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਮਹਿਕਮੇ ਨੂੰ ਬਿੱਲ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਨੇ ਕਰੀਬ ਅੱਠ ਕਰੋੜ ਦੇ ਬਿੱਲ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਖ਼ਜ਼ਾਨੇ ਵਿੱਚੋਂ ਪੈਸਾ ਜਾਰੀ ਹੋਣ ਮਗਰੋਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਸਬਸਿਡੀ ਦੀ ਰਾਸ਼ੀ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਹਿਕਮੇ ਕੋਲ ਜਲਦੀ ਬਿੱਲ ਜਮ੍ਹਾਂ ਕਰਵਾਉਣ।Image result for kanak fasal punjab

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …