Breaking News

ਤਾਂ ਇਸ ਕਾਰਨ ਪੰਜਾਬ ਛੇਤੀ ਹੀ ਬਣ ਜਾਵੇਗਾ ਰੇਗਿਸਤਾਨ

 

ਕਿਸੇ ਵਕਤ ਪੰਜ ਦਰਿਆਵਾਂ ਵਾਲਾ ਪੰਜਾਬ ਜਿਥੇ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਸੀ ਹੁਣ ਛੇਤੀ ਹੀ ਰੇਗਿਸਤਾਨ ਬਣਨ ਵਾਲਾ ਹੈ ਜਿਸਦਾ ਮੁੱਖ ਕਾਰਨ ਤਾਂ ਸਾਰੇ ਜਾਂਦੇ ਹਨ ਕਿ ਪੰਜਾਬ ਦਾ 70 % ਪਾਣੀ ਖੋਹ ਕੇ ਦੂਜੇ ਰਾਜਾਂ ਨੂੰ ਦੇ ਦਿੱਤਾ ਹੈ ਜਿਸ ਨਾਲ ਪੰਜਾਬ ਦੀ ਜ਼ਿਆਦਾ ਸਿੰਚਾਈ ਟੁਅਬਵੈੱਲ ਨਾਲ ਹੀ ਹੁੰਦੀ ਹੈ ਜਿਨ੍ਹਾਂ ਨੇ ਪੰਜਾਬ ਦਾ ਬਹੁਤਾ ਪਾਣੀ ਕੱਢ ਦਿੱਤਾ ਹੈ |Image result for punjab tree cutting

ਪੰਜਾਬ ਦੇ ਰੇਗਿਸਤਾਨ ਬਣਨ ਦਾ ਦੂਸਰਾ ਵੱਡਾ ਤੇ ਮੁੱਖ ਕਾਰਨ ਹੈ ਬਾਰਿਸ਼ ਦਾ ਨਾ ਹੋਣਾ | ਪਿਛਲੇ ਕਈ ਸਾਲਾਂ ਤੋਂ ਪੈ ਰਹੇ ਸੋਕੇ ਕਾਰਨ ਕਿਸਾਨਾਂ ਨੇ ਧਰਤੀ ਨੂੰ ਬਿਲਕੁਲ ਨਿਚੋੜ ਕੇ ਰੱਖ ਦਿਤਾ ਹੈ | ਬਾਰਿਸ਼ ਜਿਸਦੇ ਲਈ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ ਪਰ ਅਫਸੋਸ ਦੀ ਗੱਲ ਹੈ ਕੇ ਰੁੱਖਾਂ ਦੀ ਰਾਖੀ ਲਈ ਪੰਜਾਬ ਪੂਰੇ ਦੇਸ਼ ਦੇ ਸੂਬਿਆਂ ਨਾਲੋਂ ਸਭ ਤੋਂ ਹੇਠਾਂ ਆ ਗਿਆ ਹੈ, ( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਜਿੱਥੇ ਰੁੱਖ ਕੇਵਲ 3.52 ਫ਼ੀਸਦੀ ਧਰਤੀ ‘ਤੇ ਰਹਿ ਗਏ ਹਨ | ਜਦੋਂ ਕਿ ਗੁਆਂਢੀ ਰਾਜ ਹਰਿਆਣਾ 3.59 ਫ਼ੀਸਦੀ ਨਾਲ ਹੇਠੋਂ ਦੂਸਰੇ ਸਥਾਨ ‘ਤੇ ਹੈ | ਇਥੋਂ ਤੱਕ ਕੀ ਰਾਜਸਥਾਨ ਵਿਚ ਵੀ ਪੰਜਾਬ ਨਾਲੋਂ ਵੱਧ ਰੁੱਖ ਹਨ |Image result for punjab tree cutting

ਵਾਤਾਵਰਨ ਚਿੰਤਕ ਡਾ: ਅਮਨਦੀਪ ਅਗਰਵਾਲ ਨੇ ਦੱਸਿਆ ਕਿ ਇੰਝ ਵਿਕਾਸ ਦੇ ਨਾਂਅ ‘ਤੇ ਵਿਨਾਸ਼ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਰਾਜਾਂ ਵਿਚ ਰੁੱਖ ਘੱਟ ਹਨ, ਉੱਥੇ ਰੁੱਖਾਂ ਹੇਠਲੀ ਧਰਤੀ ਦਾ ਰਕਬਾ ਵਧਾਉਣ ਲਈ ਕੇਂਦਰ ਨੇ ਕੈਂਪਾ ਨਾਂਅ ਦਾ ਫ਼ੰਡ ਸਿਰਜਿਆ ਹੈ |Image result for punjab tree cutting

ਪੰਜਾਬ ਨੂੰ ਮਿਲੇ ਇਸ ਫ਼ੰਡ ‘ਚੋਂ ਇਕ ਵੱਡੀ ਰਾਸ਼ੀ ਪੰਜਾਬ ਜੰਗਲਾਤ ਵਿਭਾਗ ਨੇ ਨੈਸ਼ਨਲ ਗਰੀਨ ਟਿ੍ਬਿਊਨਲ ਅਤੇ ਸੁਪਰੀਮ ਕੋਰਟ ‘ਚ ਕੇਸ ਲੜਨ ‘ਤੇ ਲਗਾ ਦਿੱਤੀ, ਤਾਂ ਜੋ ਪੰਜਾਬ ‘ਚੋਂ ਸੜਕਾਂ ਬਣਾਉਣ ਲਈ ਰੁੱਖਾਂ ਦੀ ਹੋਈ ਅੰਨ੍ਹੇਵਾਹ ਕਟਾਈ ਨੂੰ ਸਹੀ ਦੱਸਿਆ ਜਾ ਸਕੇ |ਇੱਥੋਂ ਤੱਕ ਕਿ ਵਕੀਲਾਂ ਦੀ ਇਕ-ਇਕ ਪੇਸ਼ੀ ਲਈ ਇਕ-ਇਕ ਲੱਖ ਰੁਪਏ ਫ਼ੀਸ ਦਿੱਤੀ ਗਈ |

ਇੰਝ ਹੁਣ ਤੱਕ 86 ਲੱਖ ਰੁਪਏ ਇਸੇ ਕੰਮ ਲਈ ਖ਼ਰਚ ਕਰ ਦਿੱਤੇ ਹਨ | ਅਗਰਵਾਲ ਨੇ ਅੱਗੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕੇਂਦਰ ਸਰਕਾਰ ਵਲੋਂ ‘ਕੈਂਪਾ’ ਨਾਂਅ ਦੇ ਫ਼ੰਡ ਦੀ ਸਿਰਜਣਾ ਕੀਤੀ ਗਈ ਸੀ ਤਾਂ ਜੋ ਦਰੱਖਤਾਂ ਦੀ ਕਟਾਈ ਦੇ ਨਾਲ-ਨਾਲ ਭਰਪਾਈ ਵੀ ਹੋ ਸਕੇ |Image result for punjab tree cutting

2006 ਵਿਚ ਇਸ ਫ਼ੰਡ ਵਿਚ 42 ਹਜ਼ਾਰ ਕਰੋੜ ਰੁਪਏ ਮੌਜੂਦ ਸਨ, ਜੋ 6 ਹਜ਼ਾਰ ਕਰੋੜ ਰੁਪਏ ਪ੍ਰਤੀ ਸਾਲ ਵਧ ਰਹੇ ਹਨ ਪਰ ਪੰਜਾਬ ਵਿਚ ਇਹ ਫ਼ੰਡ ਉਸ ਮਕਸਦ ਲਈ ਵਰਤਿਆ ਨਹੀਂ ਜਾ ਰਿਹਾ ਜਿਸ ਲਈ ਆ ਰਿਹਾ ਹੈ | ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕੀ ਪੰਜਾਬ ਬਹੁਤ ਛੇਤੀ ਇਕ ਰੇਗਿਸਤਾਨ ਵਿਚ ਤਬਦੀਲ ਹੋ ਜਾਵੇਗਾImage result for punjab tree cutting

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …