Breaking News

ਤੇ ਪੁਲਿਸ ਨੇ ਦਰਜ ਕੀਤਾ ਹਿੰਦੀ-ਅੰਗਰੇਜ਼ੀ ਤੇ ਕਾਲਾ ਪੋਚਾ ਫੇਰਨ ਵਾਲੇ ਨੌਜਵਾਨਾਂ ਤੇ ਪਰਚਾ !!

ਖ਼ਬਰ ਮਿਲੀ ਹੈ ਕਿ ਬਠਿੰਡਾ ਪੁਲਿਸ ਨੇ ਉਨ੍ਹਾਂ ਨੌਜਵਾਨਾਂ ‘ਤੇ ਸਰਕਾਰੀ ਜਾਇਦਾਦ ਨਾਲ ਛੇੜ-ਛਾੜ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਹੈ,ਜਿਨ੍ਹਾਂ ਨੇ ਬਠਿੰਡਾ-ਅੰਮ੍ਰਿਤਸਰ ਸ਼ਾਹਮਾਰਗ ਦੇ ਦਿਸ਼ਾ-ਬੋਰਡਾਂ ‘ਤੇ ਸਭ ਤੋਂ ਉੱਪਰ ਹਿੰਦੀ ਲਿਖਣ ਵਿਰੁਧ ਰੋਸ ਪ੍ਰਗਟ ਕਰਦਿਆੰ ਬੋਰਡਾਂ ‘ਤੇ ਪੋਚਾ ਫੇਰਿਆ ਸੀ।ਮੈਂ ਦਰਜ ਕੀਤੇ ਗਏ ਇਸ ਕੇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ।ਇਹ ਕੇਸ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।ਉਕਤ ਸ਼ਾਹਮਾਰਗ ਪੰਜਾਬ ਦਾ ਹੈ।ਇਸ ਉੱਪਰ ਲਾਏ ਗਏ ਬੋਰਡਾਂ ‘ਤੇ ਸਭ ਤੋਂ ਉੱਪਰ ਹਿੰਦੀ ਲਿਖ ਕੇ ਕੌਮੀ ਨੈਸ਼ਨਲ ਹਾਈਵੇਜ਼ ਅਥਾਰਟੀ ਨੇ ਪੰਜਾਬੀਆਂ ਦੇ ਭਾਸ਼ਾਈ ਅਧਿਕਾਰਾਂ ਦੀ ਉਲੰਘਣਾਂ ਕੀਤੀ ਹੈ ਅਤੇ ਉਨ੍ਹਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਈ ਹੈ। ਇਸ ਸਬੰਧੀ ਕੇਸ ਨੈਸ਼ਨਲ ਹਾਈਵੇਜ਼ ਅਥਾਰਟੀ ‘ ਤੇ ਹੀ ਦਰਜ ਕਰਨਾ ਬਣਦਾ ਹੈ।ਬਠਿੰਡਾ ਪੁਲਿਸ ਦੇ ਇਸ ਕਾਰੇ ਦੀ ਵੱਧ ਤੋਂ ਵੱਧ ਨਿੰਦਾ ਕਰੋ ਅਤੇ ਸੰਬੰਧਤ ਨੌਜਵਾਨਾਂ ਨਾਲ ਇਕਮੁਠਤਾ ਦਾ ਪ੍ਰਗਟਾਵਾ ਕਰੋ।
ਅਸੀਂ ਇਸ ਨੂੰ ਮਾਣ ਵਾਲੀ ਗੱਲ ਸਮਝਦੇ ਹਾਂ ਕਿ ਅੱਜ ਬਹੁਤ ਸਾਰੇ ਸੁਚੇਤ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਪਛਾਣ ਨੂੰ ਬੁਲੰਦ ਕਰਨ ਲਈ ਯਤਨ ਹੋ ਰਹੇ ਹਨ। ਇਸ ਪ੍ਰਤੀ ਚੇਤਨਤਾ ਵਿਚ ਵਾਧਾ ਹੋ ਰਿਹਾ ਹੈ। ਇਸੇ ਲਈ ਹੀ ਜਦੋਂ ਕਦੀ ਵੀ ਪੰਜਾਬੀ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਤਾਂ ਉਸ ਦਾ ਤਿੱਖਾ ਪ੍ਰਤੀਕਰਮ ਹੁੰਦਾ ਹੈ। ਉਸ ਵਿਰੁੱਧ ਆਵਾਜ਼ ਉੱਠਦੀ ਹੈ।
ਅਜਿਹੀ ਆਵਾਜ਼ ਸਵਾਗਤਯੋਗ ਹੈ। ਹੁਣ ਇਸ ਸਬੰਧੀ ਨਵਾਂ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਕੇਂਦਰ ਸਰਕਾਰ ਦੇ ਆਵਾਜਾਈ ਮੰਤਰਾਲੇ ਵਲੋਂ ਪੰਜਾਬ ਦੇ ਕੌਮੀ ਸ਼ਾਹ-ਮਾਰਗਾਂ ‘ਤੇ ਲਗਾਏ ਦਿਸ਼ਾ ਬੋਰਡਾਂ ਵਿਚ ਪੰਜਾਬੀ ਨੂੰ ਅਣਗੌਲਿਆਂ ਕਰਨ ਦਾ ਯਤਨ ਕੀਤਾ ਗਿਆ। ਨਵੇਂ ਲਗਾਏ ਬਹੁਤੇ ਦਿਸ਼ਾ ਬੋਰਡਾਂ ‘ਤੇ ਸਭ ਤੋਂ ਉੱਪਰ ਹਿੰਦੀ, ਫਿਰ ਅੰਗਰੇਜ਼ੀ ਅਤੇ ਉਸ ਤੋਂ ਬਾਅਦ ਸਭ ਤੋਂ ਹੇਠਾਂ ਪੰਜਾਬੀ ਨੂੰ ਸਥਾਨ ਦਿੱਤਾ ਗਿਆ ਹੈ। ਅਸੀਂ ਇਸ ਨੂੰ ਵੱਡੀ ਨਮੋਸ਼ੀ ਵਾਲੀ ਗੱਲ ਸਮਝਦੇ ਹਾਂ। ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਅਤੇ ਇਥੇ ਪੰਜਾਬੀ ਨੂੰ ਮਾਣਯੋਗ ਥਾਂ ਦਿੱਤੀ ਜਾਣੀ ਜ਼ਰੂਰੀ ਹੈ। ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਪ੍ਰੇਮੀਆਂ ਵਲੋਂ ਕਦੇ ਵੀ ਦੂਸਰੀਆਂ ਜ਼ੁਬਾਨਾਂ ਦੇ ਖਿਲਾਫ਼ ਕੋਈ ਗੱਲ ਨਹੀਂ ਕੀਤੀ ਗਈ। ਸਗੋਂ ਹਮੇਸ਼ਾ ਹੀ ਉਨ੍ਹਾਂ ਨੂੰ ਮਾਣ-ਸਨਮਾਨ ਦੇਣ ਦੀ ਗੱਲ ਕੀਤੀ ਗਈ ਹੈ।Image may contain: one or more people Image may contain: one or more peopleਪਰ ਇਸ ਦੇ ਨਾਲ ਉਨ੍ਹਾਂ ਲਈ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਕਿ ਪੰਜਾਬ ਵਿਚ ਵੀ ਮਾਂ-ਬੋਲੀ ਪੰਜਾਬੀ ਨੂੰ ਸਾਜਿਸ਼ਾਂ ਤਹਿਤ ਖੂੰਜੇ ਲਗਾਉਣ ਦਾ ਯਤਨ ਕੀਤਾ ਜਾਵੇ। ਮਿਲੀਆਂ ਸੂਚਨਾਵਾਂ ਅਨੁਸਾਰ ਪੰਜਾਬੀ ਪਿਆਰਿਆਂ ਨੇ ਬਹੁਤ ਸਾਰੀਆਂ ਥਾਵਾਂ ‘ਤੇ ਲੱਗੇ ਇਨ੍ਹਾਂ ਦਿਸ਼ਾ-ਬੋਰਡਾਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਉਨ੍ਹਾਂ ‘ਤੇ ਸਿਆਹੀ ਫੇਰ ਦਿੱਤੀ ਹੈ। ਇਸ ਸਬੰਧੀ ਕੇਂਦਰੀ ਸੜਕ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਵੀ ਵੱਖ-ਵੱਖ ਜਥੇਬੰਦੀਆਂ ਵਲੋਂ ਪੱਤਰ ਲਿਖ ਕੇ ਅਪੀਲਾਂ ਕੀਤੀਆਂ ਗਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰ ਆਗੂਆਂ ਨੇ ਵੀ ਕੇਂਦਰੀ ਆਵਾਜਾਈ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਕਾਰਵਾਈ ਵਿਰੁੱਧ ਆਵਾਜ਼ ਉਠਾਈ ਗਈ ਹੈ ਅਤੇ ਇਸ ਗ਼ਲਤੀ ਨੂੰ ਸੁਧਾਰਨ ਦੀ ਮੰਗ ਕੀਤੀ ਗਈ ਹੈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …