Breaking News

ਦੇਖੌ ਹੈਰਾਨੀਜਨਕ ਗੱਲ .. ਕੀ ਤੁਸੀਂ ਜਾਣਦੇ ਹੋ ਲੋਹੜ੍ਹੀ ਦੇ ਤਿਓਹਾਰ ਦੀ ਸਿੱਖ ਧਰਮ ਵਿੱਚ ਕੀ ਮਾਨਤ ਹੈ

 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜ੍ਹੀ ਆਈ ਹੈ।ਇਕ ਦਿਨ ਬੈਠਿਆਂ ਯਾਦ ਆਇਆ ਕਿ ਕੁੱਝ ਲਿਖਾਂ.. ਫਿਰ ਬਚਪਨ ਦੀ ਯਾਦ ਆਈ ਜਦੋਂ ਅਸੀ ਸਕੂਲ ਸੁੰਦਰ-ਮੁੰਦਰੀ ਅਤੇ ਦੁੱਲ੍ਹਾ ਭੱਟੀ ਗਾਇਆ ਕਰਦੇ ਸੀ।
ਸੁੰਦਰ ਮੁੰਦਰੀਏ ਹੋ….
ਤੇਰਾ ਕੌਣ ਵਿਚਾਰਾ ਹੋ………
ਦੁੱਲਾ ਭੱਟੀ ਵਾਲਾ ਹੋ ………
ਦੁੱਲੇ ਨੇ ਧੀ ਵਿਆਹੀ ਹੋ…….
ਪਰ ਇਹਨਾ ਲਾਈਨਾਂ ਦੇ ਪਿੱਛੇ ਕੀ ਲੁੱਕਿਆ ਹੈ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਜਦੋਂ ਇਸ ਵਾਰੇ ਸੋਚਿਆ ਤੇ ਪੜ੍ਹਿਆ ਤਾਂ ਪਤਾ ਲਗਾ ਕੇ ਅਸਲੀਅਤ ਤੇ ਕੁੱਝ ਹੋਰ ਹੀ ਹੈ। ਬੁਰੇ ਲੋਕ ਹਮੇਸ਼ਾ ਬੁਰੇ ਨਹੀਂ ਹੁੰਦੇ ਇਸ ਦੇ ਪਿੱਛੇ ਵੀ ਇਕ ਕਹਾਣੀ ਲੁੱਕੀ ਹੋਈ ਹੈ। ਜੋ ਇਸ ਤਰ੍ਹਾਂ ਹੈ।
ਦੁੱਲੇ ਭੱਟੀ ਦੇ ਦਾਦਾ ਸਾਂਦਲ ਭੱਟੀ ਤੇ ਪਿਰੋਜੇ, ਫਤਹਿ ਖਾਂ ਅਤੇ ਰਾਓ ਸਾਮਾਨ ਖਾਂ ਭੱਟੀ ਦੱਸਿਆਂ ਜਾਂਦਾ ਹੈ। ਇਹ ਮੁਗਲਾਂ ਦਾ ਕੋਈ ਲਗਾਨ ਨਹੀ ਸਨ ਦੇਦੇ ,ਉਨ੍ਹਾਂ ਨਾਲ ਲੜਾਈ ਕਰਦੇ ਸਨ। ਇਸ ਕਾਰਨ ਬਾਦਸ਼ਾਹ ਹਮਾਯੂੰ ਨੇ ਸਾਂਦਲ ਅਤੇ ਫਰੀਦ ਖਾਂ ਭੱਟੀ (ਜੋ ਦੁੱਲੇ ਦਾ ਪਿਤਾ) ਨੂੰ ਮਾਰ ਦਿੱਤਾ ਸੀ। ਦੁੱਲੇ ਦੀ ਮਾਂ ਨੇ ਦੁੱਲੇ ਨੂੰ ਬਹੁਤ ਮੁਸ਼ਕਲਾਂ ਨਾਲ ਪਾਲਿਆਂ। ਜਦੋਂ ਵੱਡਾ ਹੋਇਆਂ ਤਾ ਉਸ ਨੂੰ ਪਤਾ ਲੱਗਾ ਕਿ ਉਸਦੇ ਬਾਪ ਅਤੇ ਦਾਦੇ ਨੂੰ ਮੁਗਲਾਂ ਨੇ ਮਾਰਿਆ ਤਾ ਉਸਨੇ ਬਦਲਾ ਲਿਆ । ਦੁੱਲੇ ਦੀਆਂ ਵਾਰਾਂ ਲੋਕ ਅੱਜ ਵੀ ਗਾਉਂਦੇ ਹਨ।
ਹੁਣ ਆਪਾਂ ਗੱਲ ਕਰੀਏ ਸੁੰਦਰ – ਮੁੰਦਰੀ ਦੀ ……………ਇਹ ਕੁੜੀਆਂ ਸੁੰਦਰ ਦਾਸ ਨਾਂ ਦੇ ਕਿਸਾਨ ਦੀਆਂ ਬੇਟੀਆਂ ਸਨ ਉਸ ਪਿੰਡ ਦਾ ਨੰਬਰਦਾਰ ਜਿਸ ਦੀ ਮੁਗਲ ਸਰਕਾਰ ਵਿੱਚ ਪਹੁੰਚ ਸੀ, ਇਨਾਂ ਕੁੜੀਆਂ ਤੇ ਅੱਖ ਰੱਖਦਾ ਸੀ ਅਤੇ ਸੁੰਦਰ ਦਾਸ ਤੇ ਦਬਾਅ ਪਾਉਂਦਾ ਸੀ ਕਿ ਇਹਨਾਂ ਕੁੱੜੀਆਂ ਦਾ ਵਿਆਹ ਉਸ ਨਾਲ ਕਰ ਦਿੱਤਾ ਜਾਵੇ। ਪਰ ਸੁੰਦਰ ਦਾਸ ਡਰਦਾ ਸੀ । ਆਪਣੀ ਇੱਜਤ ਅਣਖ ਲਈ ਵੀ ਫਿਕਰਮੰਦ ਸੀ।। ਸੁੰਦਰ ਦਾਸ ਨੇ ਦੁੱਲਾ ਭੱਟੀ ਨੂੰ ਇਹ ਸਾਰੀ ਗੱਲ ਦੱਸੀ ਅਤੇ ਉਸ ਤੋਂ ਮੱਦਦ ਮੰਗੀ। ਦੁੱਲੇ ਨੇ ਮੱਦਦ ਦੀ ਹਾਮੀ ਭਰ ਦਿੱਤੀ। ਦੁੱਲਾ ਹਮੇਸ਼ਾਂ ਗਰੀਬਾਂ ਦੇ ਕੰਮ ਆਉਂਦਾ ਸੀ। ਮਜ਼ਲੂਮਾਂ ਦੇ ਹਾਮੀ ਦੁੱਲੇਂ ਨੇ ਨੰਬਰਦਾਰ ਨੂੰ ਲਲਕਾਰਿਆਂ ਅਤੇ ਉਸਦੇ ਖੇਤ ਵੀ ਸਾੜ ਦਿੱਤੇ।
ਕਹਿੰਦੇ ਨੇ ਕੇ ਦੁੱਲੇ ਨੇ ਇਹਨਾਂ ਕੁੜੀਆਂ ਸੁੰਦਰ ਅਤੇ ਮੁੰਦਰੀ ਨੂੰ ਆਪਣੀਆਂ ਧੀਆਂ ਬਣਾਇਆ ਅਤੇ ਅੱਗ ਦੀ ਰੌਸ਼ਨੀ ਵਿੱਚ ਇੰਨਾਂ ਕੁੜੀਆਂ ਦੇ ਉੱਥੇ ਵਿਆਹ ਕਰ ਦਿੱਤੇ ਜਿੱਥੇ ਸੁੰਦਰ ਦਾਸ ਨੇ ਉਹਨਾ ਦੇ ਰਿਸ਼ਤਾ ਪੱਕਾ ਕੀਤਾ ਸੀ।Image result for punjab lohri

ਤੇ ਕਿਹਾ ਜਾਂਦਾ ਹੈ ਕੇ ਦੁੱਲੇ ਭੱਟੀ ਨੂੰ 42 ਸਾਲ ਦੀ ਉਮਰ ਵਿੱਚ 1589 ਨੂੰ ਫਾਂਸੀ ਲਟਕਾ ਦਿੱਤਾ ਸੀ। ਦੁੱਲੇ ਨੂੰ ਗ੍ਰਿਫਤਾਰ ਕਰਨ ਲਈ ਅਕਬਰ ਨੇ ਆਪਣੀ ਫੌਜ ਦੇ ਜਰਨੈਲ ਨਿਜਾਮੂਦੀਨ ਨੂੰ ਪਿੰਡ ਭੱਟੀਆਂ ਭੇਜਿਆ , ਪਰ ਦੁੱਲਾ ਆਪਣੇ ਨਾਨਕੇ ਪਿੰਡ ਗਿਆ ਹੋਇਆ ਸੀ। ਦੁੱਲੇ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਅਕਬਰ ਦੇ ਦਰਬਾਰ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਦੁੱਲਾ ਭੱਟੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ ਜਦੋਂ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਲੋਕ ਦੁੱਲੇ ਭੱਟੀ ਨੂੰ ਵੀ ਜਰੂਰ ਯਾਦ ਕਰਦੇ ਹਨ। ਦੁੱਲੇ ਭੱਟੀ ਤੋਂ ਇਲਾਵਾ ਕੁੜੀਆਂ ਲੋਹੜੀ ਮੰਗਦੀਆਂ ਹਨ ਅਤੇ ਗਾਉਂਦੀਆਂ ਹਨ..
ਦੇਹ ਮਾਏ ਲੋਹੜੀ……………… ਜੀਵੇ ਤੇਰੀ ਜੌੜੀ………ਇਹ ਸਭ ਪਹਿਲਾ ਅਨਜਾਣੇ ਵਿੱਚ ਹੀ ਗਾ ਲਿਆਂ

ਭੱਟੀ ਇਕ ਪਿੰਡ ਦਾ ਨਾਂ ਸੀ। ਇਹ ਪਿੰਡ ਜਿਲ੍ਹਾ ਗੁਜਰਾਂਵਾਲਾ , ਪੰਜਾਬ ( ਪਾਕਿਸਤਾਨ ) ਵਿੱਚ ਸੀ।Image result for punjab lohri

ਹਾਲੇ ਵੀ ਕਈ ਪ੍ਰਸ਼ਨ ਅਧੂਰੇ ਹਨ। ਪਰ ਹਾਂ ਇਹ ਜ਼ਿਆਦਾਤਰ ਮੁੰਡੇ ਦੀ ਖੁਸ਼ੀ ਵਿੱਚ ਸੁਣਦੇ ਸੀ। ਸਾਨੂੰ ਤਾਂ ਸਿਰਫ ਇਸਦਾ ਚਾਅ ਇਹ ਹੁੰਦਾ ਸੀ ਕਿ ਅਸੀਂ ਇਸ ਵਾਰ ਬਹੁਤ ਵੱਡੀ ਲੋਹੜੀ ਲਾਉਣੀ ਹੈ। ਮਹੀਨਾ ਪਹਿਲਾਂ ਹੀ ਲੋਹੜੀ ਦੇ ਗੀਤ ਗਾਉਣੇ ਸ਼ੁਰੂ ਕਰ ਦੇਣੇ। ਕਦੇ ਇਹ ਵੀ ਨਹੀ ਸੀ ਸੋਚਿਆਂ ਕੇ ਲੋਹੜੀ ਕਿਉਂ ਮਨਾਈ ਜਾਂਦੀ ਹੈ।
ਪਰ ਹੁਣ ਲੋਹੜੀ ਦਾ ਪਤਾ ਵੀ ਨਹੀ ਲੱਗਦਾ ਕਿ ਕਦੋ ਆਈ ਤੇ ਲੰਘ ਵੀ ਗਈ । ਪਰ ਇਸ ਵਾਰ ਲੋਹੜੀ ਸਿਰਫ ਯਾਦ ਹੈ ਤਾਂ ਸਿਰਫ ਕੁੜੀਆਂ ਤੇ ਹੋ ਰਹੇ ਜੁਲਮਾਂ ਕਰਕੇ……..ਇਕ ਖੂੰਖਾਰ ਨੇ ਦੋ ਕੁੜੀਆਂ ਨੂੰ ਆਪਣੀਆ ਧੀਆਂ ਬਣਾ ਕੇ ਉਹਨਾਂ ਦੇ ਵਿਆਹ ਕੀਤੇ ……. ਪਰ ਅੱਜ ਕਈ ਕੁੱੜੀਆਂ ਦੀ ਇੱਜ਼ਤ ਖਾਤਰ ਨੂੰ ਮੌਤ ਦੇ ਮੂੰਹ ਜਾਣਾ ਪਿਆ ……ਕੀ ਅੱਜ ਕੋਈ ਦੁੱਲੇ ਭੱਟੀ ਵਰਗਾ ਨਹੀ ਜੋ ਦਾਮਿਨੀ ਵਰਗੀਆਂ ਧੀਆਂ ਨੂੰ ਬਚਾ ਸਕੇ ਅਤੇ ਫਿਰ ਲੋਹੜੀ ਦੀ ਲਾਟ ਅਣਖ ਦੇ ਰੰਗ ਵਿੱਚ ਰੰਗੀ ਜਾਵੇ ।Image result for punjab lohri

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …