Breaking News

ਨਵੇਂ ਸਾਲ ਤੇ ਜੀਓ ਦੇ ਗਾਹਕਾਂ ਨੂੰ ਗੱਫੇ ,ਇਹ ਹੋਣਗੇ ਨਵੇਂ ਪਲਾਨ

ਰਿਲਾਇੰਸ ਜੀਓ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਇੱਕ ਵਾਰ ਫਿਰ ਜ਼ਬਰਦਸਤ ਤੋਹਫੇ ਲੈ ਕੇ ਹਾਜ਼ਰ ਹੈ। ਕੰਪਨੀ ਨੇ ਅੱਜ ਆਪਣੇ ਨਵੇਂ ਹੈਪੀ ਨਿਊ ਈਅਰ 2018 ਪਲਾਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਗਾਹਕਾਂ ਲਈ ਦੋ ਸਸਤੇ ਕਿਫਾਇਤੀ ਪਲਾਨ ਲੈ ਕੇ ਆਈ ਹੈ। ਨਵੇਂ ਸਾਲ 2018 ਵਿੱਚ 199 ਰੁਪਏ ਤੇ 299 ਰੁਪਏ ਦੇ ਦੋ ਟੈਰਿਫ ਪਲਾਨ ਲਾਂਚ ਕੀਤੇ ਗਏ ਹਨ। ਇਹ ਪਲਾਨ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਵੇਖਦੇ ਹੋਏ ਤਿਆਰ ਕੀਤਾ ਗਿਆ ਹੈ।

199 ਰੁਪਏ ਦੇ ਪਲਾਨ ਵਿੱਚ ਜੀਓ ਯੂਜ਼ਰ ਨੂੰ ਹਰ ਦਿਨ 1.2 ਜੀਬੀ ਡਾਟਾ ਤੇ ਅਸੀਮਤ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਅਸੀਮਤ ਮੈਸੇਜ ਵੀ ਇਸ ਪਲਾਨ ਵਿੱਚ ਸ਼ਾਮਲ ਹਨ। 199 ਰੁਪਏ ਵਾਲੇ ਇਹ ਪਲਾਨ 28 ਦਿਨ ਦੀ ਵੈਲਿਡਿਟੀ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਡਾਟਾ ਵਾਲੇ ਗਾਹਕਾਂ ਲਈ 299 ਰੁਪਏ ਦਾ ਪਲਾਨ ਲਾਂਚ ਕੀਤਾ ਗਿਆ ਹੈ। ਇਸ ਵਿੱਚ ਰੋਜ਼ਾਨਾ 2 ਜੀਬੀ ਡਾਟਾ, ਅਸੀਮਤ ਕਾਲਿੰਗ ਤੇ ਮੈਸੇਜ ਹਨ। ਇਸ 28 ਦਿਨ ਚੱਲੇਗਾ।

ਇਸ ਪਲਾਨ ਦਾ ਫਾਇਦਾ ਜੀਓ ਦੇ ਪ੍ਰਾਈਮ ਮੈਂਬਰ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਜੀਓ ਦੇ ਬਾਕੀ ਟੈਰਿਫ ਪਲਾਨ ਦੀ ਗੱਲ ਕਰੀਏ ਤਾਂ 149 ਰੁਪਏ ਵਿੱਚ 4.2 ਜੀਬੀ ਡਾਟਾ ਅਸੀਮਤ ਕਾਲ ਤੇ 300 ਮੈਸੇਜ ਮਿਲਦੇ ਹਨ। ਇਹ 28 ਦਿਨ ਚੱਲੇਗਾ।

399 ਰੁਪਏ ਵਿੱਚ ਜੀਓ 70 ਦਿਨਾਂ ਲਈ 70 ਜੀਬੀ ਡਾਟਾ ਦੇ ਰਿਹਾ ਹੈ। ਹਰ ਦਿਨ ਇੱਕ ਜੀਬੀ ਡਾਟਾ ਇਸ ਪਲਾਨ ਵਿੱਚ ਯੂਜ਼ਰ ਨੂੰ ਮਿਲੇਗਾ। ਇਸ ਦੇ ਨਾਲ ਹੀ ਅਸੀਮਤ ਮੈਸੇਜ ਤੇ ਕਾਲਿੰਗ ਵੀ। ਇਸ ਪਲਾਨ ਸ਼ਨੀਵਾਰ ਤੋਂ ਲਏ ਜਾ ਸਕਦੇ ਹਨ। ਹੁਣ ਤੱਕ ਇਹ ਵੈਬਸਾਈਟ ‘ਤੇ ਅਪਡੇਟ ਨਹੀਂ ਹੋਏ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …