Breaking News

ਨੀਦਰਲੈਂਡ ਦਾ ਗੋਰਾ ਸਿੱਖਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਖੁੰਬਾ ਦੀ ਖੇਤੀ

ਅੰਮ੍ਰਿਤਸਰ ਜਿਲ੍ਹੇ ਵਿਚ ਬਾਬਾ ਬਕਾਲਾ ਨੇੜੇ ਬਟਾਲਾ ਰੋਡ ਤੇ ਸਥਿਤ ਰੰਧਾਵਾ ਖੁੰਬ ਫਾਰਮ ਤੇ ਨੀਦਰਲੈਂਡ ਦੀ ਧਰਤੀ ਤੋ ਆਇਆ ਵਿਦੇਸ਼ੀ ਕਿਸਾਨ ਜੋ ਕਿ ਨੀਦਰਲੈਂਡ ਦੇ ਮੁੱਖ ਖੁੰਬ ਪੈਦਾ ਕਰਨ ਵਾਲੇ ਕਿਸਾਨਾ ਵਿਚ ਜਾਣਿਆ ਜਾਂਦਾ ਹੈ ਅਤੇ ਆਪਣਾ ਤਜਰਬਾ ਇਸ ਫਾਰਮ ਦੇ ਕਿਸਾਨਾਂ ਨਾਲ ਸਾਂਝਾ ਕਰ ਰਿਹਾ ਹੈ ।ਇਸ ਕਿਸਾਨ ਦਾ ਨਾਮ ਹੈ ਕੋਰ ਬੀਅਰਪੂਟ ਅਤੇ ਉਹ ਨੀਦਰਲੈਂਡ ਦੇ ਇਕ ਸੰਗਠਨ ਪਮ ਦਾ ਮੈਂਬਰ ਹੇ ਅਤੇ ਇਹ ਸੰਗਠਨ ਆਪਣੇ ਆਪਣੇ ਫੀਲਡ ਵਿਚ ਮੁਹਾਰਤ ਪ੍ਰਾਪਤ ਕਰ ਚੁਕੇ ਲੋਕਾਂ ਨੂੰ ਆਪਣੇ ਤਜ਼ਰਬੇ ਵਿਕਾਸਸ਼ੀਲ ਦੇਸ਼ਾ ਵਿਚ ਹੋਰਨਾ ਕਿਸਾਨਾਂ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਕਰਦਾ ਹੈ ਤਾ ਜੋ ਵਿਕਾਸਸ਼ੀਲ ਦੇਸ਼ ਦੇ ਕਿਸਾਨ ਆਪਣੇ ਕਿੱਤੇ ਵਿਚ ਹੋਰ ਮੁਹਾਰਤ ਹਾਸਿਲ ਕਰਕੇ ਆਪਣਾ ਬਿਜ਼ਨਸ ਵਧਾ ਸਕਣ ।

ਮਿਸਟਰ ਕੋਰ ਬੀਅਰਪੂਟ ਦਾ ਕਹਿਣਾ ਹੈ ਕਿ ਉਹ 1993 ਤੋ 2009 ਤਕ ਆਪਣੀ ਖੁੰਭ ਉਤਪਾਦਨ ਕੰਪਨੀ ਬੀਅਰਪੂਟ ਮੁਸ਼ਰੂਮ ਪ੍ਰਾਈਵੇਟ ਲਿਮਿਟਡ ਚਲਾਉਂਦਾ ਰਿਹਾ ਹੈ ਜੋ ਕਿ ਤਾਜਾ ਖੁੰਬਾ ਦੀ ਪੈਦਾਵਾਰ ਕਰਦੀ ਸੀ ।ਸਾਲ 2009 ਵਿਚ ਉਸ ਨੇ ਇਸ ਕੰਮ ਤੋ ਰਿਟਾਇਰਮੈਂਟ ਲੈ ਲਈ ਅਤੇ ਹੁਣ ਉਹ ਆਪਣੇ ਤਜ਼ਰਬੇ ਪੂਰੀ ਦੁਨੀਆ ਦੇ ਕਿਸਾਨਾਂ ਨਾਲ ਸਾਂਝੇ ਕਰ ਰਿਹਾ ਹੈ ।

ਉਹਨਾ ਦਾ ਕਹਿਣਾ ਹੈ ਕਿ ਤਕਨਾਲੋਜੀ ਦੇ ਮਾਮਲੇ ਵਿਚ ਭਾਰਤ ਅਤੇ ਨੀਦਰਲੈਂਡ ਦੇ ਖੁੰਬ ਉਤਪਾਦਨ ਫਾਰਮਾ ਵਿਚ ਕਾਫੀ ਫਰਕ ਹੈ ।ਨੀਦਰਲੈਂਡ ਦੇ ਖੁੰਬ ਫਾਰਮ ਪੂਰੇ ਮੈਕੇਨਾਈਜ਼ਡ ਹਨ ।ਕੰਪੋਸਟ ,ਸਪਾਨ, ਕੇਸਿੰਗ ਦੀ ਪੈਦਾਵਾਰ ਤੋ ਲੈਕੇ ਖੁੰਬਾ ਦੀ ਕਟਾਈ ਤਕ ਹਰ ਕੰਮ ਮਸ਼ੀਨਾ ਨਾਲ ਹੀ ਕੀਤਾ ਜਾਂਦਾ ਹੈ ਅਤੇ ਉਹ ਲੇਬਰ ਤੇ ਬਹੁਤ ਘੱਟ ਨਿਰਭਰ ਕਰਦੇ ਹਨ ।ਪਰ ਭਾਰਤ ਵਿਚ ਫਾਰਮ ਜਿਆਦਾ ਮੈਜੇਨਾਈਜ਼ਡ ਨਹੀ ਹਨ ਅਤੇ ਕਿਸਾਨ ਲੇਬਰ ਤੇ ਬਹੁਤ ਜਿਆਦਾ ਨਿਰਭਰ ਹਨ ।ਇਹ ਇਕ ਚੈਲੰਜ ਹੈ ਕਿ ਉਹ ਕਿਸਾਨਾਂ ਨੂੰ ਉਥੋ ਦੇ ਹਾਲਾਤ ਅਨੁਸਾਰ ਉਹਨਾ ਨਾਲ ਨੁਕਤੇ ਸਾਂਝੇ ਕਰਨ ਜੋ ਕਿ ਉਹਨਾਂ ਲਈ ਬਹੁਤ ਹੀ ਲਾਭਕਾਰੀ ਹੋਣ ।

ਰੰਧਾਵਾ ਖੁੰਬ ਫਾਰਮ ਦੇ ਮਾਲਕ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਿਸਟਰ ਕੋਰ ਬੀਅਰਪੂਟ ਕੋਲੋ ਉਹਨਾਂ ਨੁੰ ਬਹੁਤ ਕੁਝ ਸਿੱਖਣ ਲਈ ਮਿਲਿਆ । ਅਗਲੇ ਦਿਨ ਦੇ ਸਾਰੇ ਕੰਮ ਦਾ ਪਲੈਨ ਰਾਤ ਨੂੰ ਹੀ ਤਿਆਰ ਕਰਨਾ , ਸਵੇਰੇ ਆਪਣੇ ਕੰਮ ਤੇ ਜੁਟ ਜਾਣਾ ਅਤੇ ਕੰਪੋਸਟ ਦੀ ਤਿਆਰੀ ਵਿਚ ਕੁਝ ਕਮੀਆ ਦੂਰ ਕਰਕੇ ਖੁੰਬ ਉਤਪਾਦਨ ਦੀ ਪੈਦਾਵਾਰ ਸ਼ਕਤੀ ਵਧਾਉਣਾ ਆਦਿ ਕਈ ਗੁਰ ਸਿੱਖਣ ਨੂੰ ਮਿਲੇ ਜੋ ਕਿ ਭਵਿੱਖ ਵਿਚ ਵੀ ਬਹੁਤ ਲਾਭਕਾਰੀ ਹੋਣਗੇ ।

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤੀਬਾੜੀ ਵਿਕਾਸ ਅਫਸਰ ਡਾ. ਸਤਵਿੰਦਰਬੀਰ ਸਿੰਘ ਦਾ ਕਹਿਣਾ ਹੈ ਗਲੋਬਲਾਈਜੇਸ਼ਨ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਵਿਚ ਮੁਕਾਬਲਾ ਕਰਨਾ ਪੈ ਰਿਹਾ ਹੈ । ਅਜਿਹੇ ਵਿਚ ਜੇ ਕੋਈ ਨਿਪੁੰਨ ਕਿਸਾਨ ਆਪਣੇ ਤਜ਼ਰਬੇ ਸਾਡੇ ਦੇਸ਼ ਦੇ ਕਿਸਾਨਾਂ ਵਿਚ ਵੰਡੇਗਾ ਤਾ ਇਹ ਗਿਆਨ ਕਿਸਾਨਾਂ ਲਈ ਬਹੁਤ ਲਾਹੇਵੰਦ ਹੋਵੇਗਾ ।ਮੈ ਮਿਸਟਰ ਕੋਰ ਬੀਆਰਪੂਟ ਨੂੰ ਮਿਲਿਆ ਹਾਂ ਉਹ ਬਹੁਤ ਹੀ ਮਿਹਨਤੀ ਅਤੇ ਨੀਦਰਲੈਂਡ ਵਿਚ ਬਹੁਤ ਵੱਡਾ ਖੁੰਬ ਉਤਪਾਦਨ ਫਾਰਮ ਚਲਾਉਂਦੇ ਰਹੇ ਹਨ । ਜੋ ਕੁਝ ਉਹਨਾਂ ਆਪਣੇ ਤਜ਼ਰਬੇ ਨਾਲ ਗਿਆਨ ਪ੍ਰਾਪਤ ਕੀਤਾ ਹੈ ਉਸਦਾ ਹੋਰਨਾ ਨੂੰ ਵੀ ਫਾਇਦਾ ਹੋਣਾ ਚਾਹੀਦਾ ਹੈ ਇਹ ਸੋਚ ਲੈ ਕੇ ਉਹ ਪੰਜਾਬ ਆਏ ਹਨ ਅਸੀ ਉਹਨਾਂ ਦਾ ਸਵਾਗਤ ਕਰਦੇ ਹਾਂ ।

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …