Breaking News

ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨ ਖੁਦ ਕਿਉ ਕਰਨ ਲੱਗੇ ਸੰਕੋਚ

ਪੰਜਾਬ ਅੰਦਰ ਪਰਾਲੀ ਨਾ ਫੂਕੇ ਜਾਣ ਬਾਰੇ ਪਤਾ ਨਹੀਂ ਕਿਸਾਨ ਹੀ ਵਧੇਰੇ ਜਾਗਿ੍ਤ ਹੋ ਗਏ ਹਨ ਜਾਂ ਫਿਰ ਸਰਕਾਰ ਵਲੋਂ ਅਪਣਾਏ ਸਖ਼ਤ ਵਤੀਰੇ ਦਾ ਨਤੀਜਾ ਹੈ ਕਿ ਕਿਸਾਨਾਂ ਵਲੋਂ ਪਰਾਲੀ ਫੂਕਣ ਦੀਆਂ ਘਟਨਾਵਾਂ ‘ਚ ਵੱਡੀ ਪੱਧਰ ‘ਤੇ ਕਮੀ ਆ ਗਈ ਹੈ | ਰਾਜ ਅੰਦਰ ਪਿਛਲੇ ਕਰੀਬ 10 ਦਿਨ ਤੋਂ ਝੋਨੇ ਦੀ ਕਟਾਈ ਦਾ ਕੰਮ ਅਰੰਭ ਹੋ ਚੁੱਕਿਆ ਹੈ ਤੇ ਹੁਣ ਤੱਕ 20 ਫੀਸਦੀ ਦੇ ਕਰੀਬ ਝੋਨੇ ਦੀ ਕਟਾਈ ਹੋ ਚੁੱਕੀ ਹੈ | 15 ਫੀਸਦੀ ਤੋਂ ਵਧੇਰੇ ਝੋਨਾ ਤਾਂ ਮੰਡੀਆਂ ਵਿਚ ਵਿਕਣ ਲਈ ਵੀ ਆ ਚੁੱਕਾ ਹੈ, ਪਰ ਪੂਰੇ ਪੰਜਾਬ ‘ਚੋਂ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਇਸ ਵੇਲੇ 350 ਥਾਵਾਂ ‘ਤੇ ਅੱਗ ਲਗਾਏ ਜਾਣ ਦੀ ਸੂਚਨਾ ਹਾਸਲ ਹੋਈ ਹੈ |

Image result for prali aggਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ‘ਚ ਵੱਡੀ ਪੱਧਰ ਕਮੀ ਆਈ ਦੱਸੀ ਜਾਂਦੀ ਹੈ | ਕੌਮੀ ਗਰੀਨ ਟਿ੍ਬਿਊਨਲ ਨੇ ਪਰਾਲੀ ਨੂੰ ਅੱਗਾਂ ਲਗਾਏ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਰੀ ਤੇ ਵਿੱਤੀ ਸਹਾਇਤਾ ਲਈ ਮੁੱਢਲੀ ਜ਼ਿੰਮੇਵਾਰੀ ਰਾਜ ਸਰਕਾਰ ਸਿਰ ਪਾਈ ਗਈ ਸੀ, ਪਰ ਸਰਕਾਰ ਨੇ ਵਿੱਤੀ ਬੋਝ ਚੁੱਕਣ ਤੋਂ ਬਿਲਕੁਲ ਹੀ ਪੱਲਾ ਝਾੜ ਲਿਆ ਹੈ | ਪਰ ਲਗਦਾ ਹੈ ਕਿ ਪਰਾਲੀ ਫੂਕਣ ਨਾਲ ਵਾਤਾਵਰਨ ਜ਼ਹਿਰੀਲਾ ਹੋਣ ਬਾਰੇ ਸੋਝੀ ਕਿਸਾਨਾਂ ਵਿਚ ਵੀ ਵੱਡੇ ਪੱਧਰ ‘ਤੇ ਪੈਦਾ ਹੋਈ ਹੈ |

Image result for punjab kisaanਇਸ ਕਰਕੇ ਪੂਰੇ ਪੰਜਾਬ ਵਿਚੋਂ ਹੀ ਆਪ ਮੁਹਾਰੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਰਾਲੀ ਨਾ ਫੂਕੇ ਜਾਣ ਲਈ ਮਤੇ ਪਾਏ ਜਾ ਰਹੇ ਹਨ | ਕਈ ਪੰਚਾਇਤਾਂ ਨੇ ਤਾਂ ਪਰਾਲੀ ਫੂਕਣ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਦੀ ਵੀ ਮਤਿਆਂ ਵਿਚ ਗੱਲ ਕੀਤੀ ਹੈ | ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਵਲੋਂ ਵਿਅਕਤੀਗਤ ਤੌਰ ‘ਤੇ ਪਰਾਲੀ ਨਾ ਫੂਕੇ ਜਾਣ ਦੇ ਐਲਾਨ ਕੀਤੇ ਹਨ ਤੇ ਇਸ ਬਾਰੇ ਪੱਤਰ ਲਿਖ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸਹੁੰ ਪੱਤਰ ਸੌਾਪੇ ਹਨ | ਲਗਪਗ ਸਾਰੇ ਹੀ ਜ਼ਿਲਿ੍ਹਆਂ ਵਿਚ ਵੱਖ-ਵੱਖ ਪੰਚਾਇਤਾਂ ਵਲੋਂ ਪਰਾਲੀ ਨਾ ਫੂਕੇ ਜਾਣ ਬਾਰੇ ਮਤੇ ਪਾਸ ਕੀਤੇ ਗਏ ਹਨ |

Image result for punjab kisaanਅਜਿਹੀਆਂ ਪੰਚਾਇਤਾਂ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿਲਾਂਵਾਲੀ, ਪਠਾਨਕੋਟ ਨੇੜਲੇ ਪਿੰਡ ਨੰਗਲ ਭੂਰ, ਰੋਇਲ ਫਾਰਮਰਜ਼ ਕਲੱਬ, ਪਿੰਡ ਬੁਲਾਰਾ ਜ਼ਿਲ੍ਹਾ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨਾਈਮਜਾਰਾ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੁਸਤਫਾਬਾਦ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਹੈਬਤਪੁਰ, ਜ਼ਿਲ੍ਹਾ ਸੰਗਰੂਰ ਦੇ ਪਿੰਡ ਲਕੋਈ ਸਮੇਤ ਦਰਜਨਾਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕੀਤੇ ਹਨ |

Image result for punjab kisaanਖੇਤੀ ਵਿਰਾਸਤ ਮਿਸ਼ਨ ਨੇ ਕਿਹਾ ਹੈ ਕਿ ਖੇਤੀ, ਸਿਹਤ ਤੇ ਵਾਤਾਵਰਨ ਨੂੰ ਲੈ ਕੇ ਉਸ ਦੇ ਨਾਲ ਜੁੜੇ 3 ਹਜ਼ਾਰ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਪਹਿਲਾਂ ਹੀ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਲਾਲਚ ਤੋਂ ਮੁਕਤ ਇਸ ਨੇਕ ਕਾਰਜ ਨੂੰ ਆਪਣੀ ਮਰਜ਼ੀ ਨਾਲ ਕਰਨ ਲਈ ਸਮਰਪਿਤ ਹਨ | ਮਿਸ਼ਨ ਦੇ ਮੁਖੀ ਉਮੇਂਦਰ ਦੱਤ ਦੇ ਨਾਂਅ ਜਾਰੀ ਪੱਤਰ ‘ਚ ਇਹ ਪ੍ਰਣ ਲਿਖਿਆ ਹੈ | ਵੱਖ-ਵੱਖ ਪਿੰਡਾਂ ਦੇ ਮੋਹਰੀ ਕਿਸਾਨਾਂ ਵਲੋਂ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਸਹੁੰ ਪੱਤਰ ਲਿਖ ਕੇ ਭੇਜੇ ਹਨ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ |

Image result for jhone di praaliਅਜਿਹੇ ਅਹਿਮ ਕਿਸਾਨਾਂ ਵਿਚ ਅਮਲੋਹ ਬਲਾਕ ਦੇ 100 ਏਕੜ ਝੋਨੇ ਦੀ ਬਿਜਾਈ ਵਾਲੇ ਪਿੰਡ ਬਰੋਗਾ ਜੇਰ ਦੇ ਕਿਸਾਨ ਪ੍ਰਮਿੰਦਰ ਸਿੰਘ ਅਤੇ 85 ਏਕੜ ਝੋਨੇ ਦੀ ਖੇਤੀ ਵਾਲੇ ਸਲਾਣਾ ਜੀਵਨ ਸਿੰਘ ਪਿੰਡ ਦੇ ਨਾਜਰ ਸਿੰਘ ਤੇ ਨੱਖਾ ਸਿੰਘ, ਪਿੰਡ ਜਲਵੇਹੜਾ ‘ਚ 120 ਏਕੜ ਵਾਲੇ ਕਰਮਜੀਤ ਸਿੰਘ ਤੇ ਜੋਗਿੰਦਰ ਸਿੰਘ ਅਤੇ ਖਮਾਣੋਂ ਬਲਾਕ ਦੇ ਪਿੰਡ ਹਵਾਰਾ ਕਲਾਂ ਦੇ 100 ਏਕੜ ਝੋਨੇ ਦੀ ਫਸਲ ਵਾਲੇ ਪੋਲਾ ਸਿੰਘ ਤੇ ਮਹਿਮਾ ਸਿੰਘ ਨੇ ਪਰਾਲੀ ਨਾ ਸਾੜਨ ਦਾ ਪ੍ਰਣ ਲਿਆ ਹੈ |

Image result for jhone di praaliਕਪੂਰਥਲਾ ਜ਼ਿਲ੍ਹੇ ਦੇ ਪਿੰਡ ਵਡਾਲਾ ਖੁਰਦ ਦੇ ਉੱਦਮੀ ਕਿਸਾਨ ਜਗੀਰ ਸਿੰਘ ਵਡਾਲਾ ਨੇ 40 ਏਕੜ ਝੋਨੇ ਦੀ ਪਰਾਲੀ ਨਾ ਫੂਕਣ ਦਾ ਅਹਿਦ ਲਿਆ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਰੋਜ਼ ਸੈਂਕੜੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਦਾ ਭਰੋਸਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਅੰਦਰ ਪੈਦਾ ਹੋ ਰਹੀ ਇਹ ਜਾਗਿ੍ਤੀ ਪੰਜਾਬ ਲਈ ਸ਼ੁੱਭ ਸ਼ਗਨ ਹੈ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …