Breaking News

ਪੀ .ਏ.ਯੂ ਵਲੋਂ ਵਿਕਸਿਤ ਕੀਤੀਆਂ ਕਣਕ ਦੀਆਂ ਇਹ 3 ਨਵੀਆਂ ਕਿਸਮਾਂ

ਪੰਜਾਬ ਦੀਆਂ ਵੱਡੀਆਂ ਕਿਸਮਾਂ (ਪੀ ਬੀ ਡਬਯਲੂ 343 ਅਤੇ ਪੀ ਬੀ ਡਬਲਯੂ 550) ਨੂੰ ਮੁੜ ਸੁਰਜੀਤ ਕਰਕੇ ਨਵੀਆਂ ਕਿਸਮਾਂ ਉਨਤ ਪੀ ਬੀ ਡਬਲਯੂ 343 ਅਤੇ ਪੀ ਬੀ ਡਬਲਯੂ 550 ਵਿਕਸਿਤ ਕੀਤੀਆਂ ਗਈਆਂ ਹਨ । ਇਸ ਤੋਂ ਪਹਿਲਾਂ ਇਹਨਾਂ ਕਿਸਮਾਂ ਨੂੰ 1996 ਵਿੱਚ ਵਿਕਸਿਤ ਕੀਤਾ ਗਿਆ ਸੀ । ਪੀ ਬੀ ਡਬਯਲੂ 343 ਏਨੀ ਜ਼ਿਆਦਾ ਕਾਮਯਾਬ  ਹੋਈ ਸੀ ਕਿ ਪੰਜਾਬ ,ਹਰਿਆਣਾ ਤੇ ਉਤਰਪ੍ਰਦੇਸ਼ ਦੇ ਕੁੱਲ ਖੇਤਰ ਵਿੱਚ 25 % ਹਿੱਸੇ ਤੇ 343 ਬੀਜੀ ਜਾਂਦੀ ਸੀ ।Image result for ਕਣਕ

ਇਸ ਕਣਕ ਦੀ ਖਾਸ ਗੱਲ ਇਹ ਸੀ ਕਿ ਇਸਦੀ ਰੋਟੀ ਬਹੁਤ ਹੀ ਵਧੀਆ ਬਣਦੀ ਸੀ । ਇਸ ਕਿਸਮ ਨੇ 10 ਸਾਲ ਰਾਜ ਕੀਤਾ ਉਸਤੋਂ ਬਾਅਦ ਪੀਲੀ ਕੁੰਗੀ ਤੇ ਹੋਰ ਰੋਗ ਪੈਣ ਕਰਕੇ ਇਸਦੀ ਬਿਜਾਈ ਬੰਦ ਕਰ ਦਿੱਤੀ ਗਈ । ਪਰ ਹੁਣ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਪੁਰਾਣੀਆਂ ਕਿਸਮਾਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਪਾ ਕੇ ਦੁਬਾਰਾ ਵਿਕਸਿਤ ਕੀਤਾ ਹੈ ।

ਆਓ ਜਾਣਦੇ ਹਾਂ ਇਹਨਾਂ ਨਵੀਆਂ ਤਿਆਰ ਕੀਤੀਆਂ ਉੱਨਤ ਕਿਸਮਾਂ ਦਾ ਵੇਰਵਾ

1)  ਉੱਨਤ PBW 343:

 • ਸਮਾ: 155 ਦਿਨ
 • ਕੱਦ:  100 cm
 • ਝਾੜ:  23.2 ਕੁੰਇਟਲ ਪ੍ਰਤੀ ਏਕੜ
 • ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ
 • ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ

2) ਉੱਨਤ PBW 550

 • ਸਮਾਂ: 145 ਦਿਨ
 • ਕੱਦ:   86 cm
 • ਝਾੜ  23 ਕੁੰਇਟਲ ਪ੍ਰਤੀ ਏਕੜ
 • ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ
 • ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ

3) PBW 1 Zn

 • ਸਮਾਂ: 151 ਦਿਨ
 • ਕੱਦ :103 cm
 • ਝਾੜ :22.5 ਕੁੰਇਟਲ ਪ੍ਰਤੀ ਏਕੜ
 • ਬੀਜ ਦੀ ਮਾਤਰਾ:  40 ਕਿੱਲੋ  ਪ੍ਰਤੀ ਏਕੜ
 • ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।

ਕਣਕ ਦੀ ਉੱਨਤ PBW 550 ਅਤੇ PBW 1 Zn ਕਿਸਾਨ ਮੇਲਿਆਂ ਤੇ ਵੀ ਉਪਲਬਧ ਹੋਣ ਗਿਆ।ਉੱਨਤ PBW 550 22.5 ਕਿੱਲੋ ਕਿੱਲੋ ਦੀ ਪੈਕਿੰਗ 900 ਰੁਪਏ ਦੀ ਹੋਵੇਗੀ ਜਦੋਂ ਕਿ PBW 1 Zn 10 ਕਿੱਲੋ  400 ਰੁਪਏ ਦੀ ਹੋਵੇਗੀImage result for ਕਣਕ

ਲੇਖਕ -ਪਰਮਜੋਤ ਸਿੰਘ ਜੰਡਾਲੀ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …