Breaking News

ਪੰਜਾਬ ਦੇ ਕਿਸਾਨਾਂ ਨੂੰ ਹੁਣ ਬੱਸ ਕਣਕ-ਝੋਨੇ ਦਾ ਹੀ ਆਸਰਾ

 

 

ਪੰਜਾਬ ‘ਚ ਜਿਹੜੀ ਵੀ ਸਰਕਾਰ ਸੱਤਾ ‘ਚ ਆਉਂਦੀ ਹੈ ਉਸ ਦਾ ਦਾਅਵਾ ਹੁੰਦਾ ਹੈ ਕਿ ਪੰਜਾਬ ‘ਚ ਕਣਕ-ਝੋਨੇ ਦਾ ਬਦਲ ਪੈਦਾ ਕਰਕੇ ਕਿਸਾਨਾਂ ਨੂੰ ਹੋਰਨਾਂ ਫ਼ਸਲਾਂ ਵੱਲ ਮੋੜਿਆ ਜਾਵੇਗਾ | ਇਸ ਸਬੰਧੀ ਸੁਣਦਿਆਂ ਕਿਸਾਨਾਂ ਦੇ ਵੀ ਕੰਨ ਪੱਕ ਗਏ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ |Related image

ਰਾਜ ਦੇ ਕਿਸਾਨਾਂ ਨੇ ਬਹੁਤ ਸਾਰੀਆਂ ਬਦਲਵੀਂਆਂ ਫ਼ਸਲਾਂ ਨੂੰ ਅਪਣਾਇਆ ਪਰ ਮੰਡੀਕਰਨ ਨੇ ਉਨ੍ਹਾਂ ਨੂੰ ਅਜਿਹਾ ਰਗੜਿਆ ਕਿ ਉਹ ਬਦਲਵੀਂਆਂ ਫ਼ਸਲਾਂ ਨੂੰ ਤੌਬਾ ਕਰਕੇ ਮੁੜ ਰਵਾਇਤੀ ਕਣਕ ਤੇ ਝੋਨੇ ਦੀ ਫ਼ਸਲ ਨੂੰ ਹੀ ਅਪਣਾਉਣ ਲੱਗੇ ਹਨ |

ਕਿਸਾਨਾਂ ਨੂੰ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਦੇ ਦਾਅਵੇ ਸਿਰਫ਼ ਜੁਮਲੇ ਨਜ਼ਰ ਆ ਰਹੇ ਹਨ | ਪੰਜਾਬ ਦੇ ਕਿਸਾਨ ਨੂੰ ਆਲੂ, ਸਬਜ਼ੀਆਂ, ਫੁੱਲਾਂ ਤੇ ਬਾਗ਼ਾਂ ਨੇ ਵੀ ਅਜਿਹਾ ਉਲਝਾਇਆ ਕਿ ਬਠਿੰਡਾ ਮਾਨਸਾ ਮੁਕਤਸਰ ਖੇਤਰਾਂ ਦੇ ਕਿਸਾਨਾਂ ਨੇ ਅੰਗੂਰ ਤੇ ਕਿੰਨੂ ਨੂੰ ਅਪਣਾਇਆ ਪਰ ਮੰਡੀਕਰਨ ਨਾ ਹੋਣ ਕਾਰਨ ਉਨ੍ਹਾਂ ਨੂੰ ਬਾਗ਼ ਪੁੱਟਣੇ ਹੀ ਪੈ ਗਏ |Image result for punjab kisan

ਪਿਛਲੇ ਲਗਾਤਾਰ 4 ਸਾਲ ਤੋਂ ਆਲੂ ਉਤਪਾਦਕਾਂ ਨੂੰ ਲਾਗਤ ਮੁੱਲ ਵੀ ਪ੍ਰਾਪਤ ਨਹੀਂ ਹੋ ਰਿਹਾ, ਜਿਸ ਕਾਰਨ ਕਿਸਾਨਾਂ ਦੇ ਇਸ ਫ਼ਸਲ ਨੇ ਦੰਦ ਖੱਟੇ ਕਰ ਦਿੱਤੇ ਹਨ | (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਇਸ ਸਬੰਧੀ ਖੇਤੀ ਮਾਹਰ ਤੇ ਕਿਸਾਨਾਂ ਦੀ ਆਪੋ ਆਪਣੀ ਰਾਇ ਹੈ |

ਖੇਤੀ ਵਿਭਾਗ ਦੇ ਸੇਵਾ-ਮੁਕਤ ਅੰਕੜਾ ਵਿਗਿਆਨੀ ਡਾ. ਸੁਰਿੰਦਰ ਸਿੰਘ ਰਿਆੜ ਦਾ ਕਹਿਣਾ ਹੈ ਕਿ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਨੇ ਹੋਰਨਾਂ ਫ਼ਸਲਾਂ ਨੂੰ ਉਤਸ਼ਾਹਿਤ ਹੀ ਨਹੀਂ ਕੀਤਾ | ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੇ ਕੌਮੀ ਅੰਨ ਸੁਰੱਖਿਆ ਮਿਸ਼ਨ ਦੀ ਨੀਤੀ ਵੀ ਕਣਕ ਤੇ ਝੋਨੇ ਨੂੰ ਹੀ ਉਤਸ਼ਾਹਿਤ ਕਰਦੀ ਹੈ |Image result for punjab kisan

ਇਹੋ ਕਾਰਨ ਹੈ ਕਿ ਪੰਜਾਬ ਅੰਦਰ ਝੋਨੇ ਦਾ ਰਕਬਾ ਸਾਲ 2004 ‘ਚ 25.6 ਲੱਖ ਹੈਕਟੇਅਰ ਸੀ ਜੋ ਹੁਣ ਸਾਲ 2018’ਚ ਵੱਧ ਕੇ 30.35 ਲੱਖ ਹੈਕਟੇਅਰ ‘ਤੇ ਪਹੰੁਚ ਗਿਆ ਹੈ | ਇਸੇ ਤਰ੍ਹਾਂ ਕਣਕ ਅੰਦਰ ਰਕਬਾ ਵੀ 35 ਲੱਖ ਹੈਕਟੇਅਰ ‘ਤੇ ਅਪੜ ਗਿਆ ਹੈ | ਕਿਸਾਨ ਮੁੜ ਕੇ ਕਣਕ ਝੋਨੇ ਨੂੰ ਹੀ ਅਪਣਾ ਰਹੇ ਹਨ |Related image

ਸਾਬਕਾ ਸਰਪੰਚ ਤੇ ਆਲੂ ਉਤਪਾਦਕ ਤਰਸੇਮ ਸਿੰਘ ਧਬਲਾਨ ਦਾ ਕਹਿਣਾ ਹੈ ਕਿ ਆਲੂਆਂ ਦੀ ਫ਼ਸਲ ਦਾ ਪਿਛਲੇ 4 ਸਾਲ ਤੋਂ ਕਿਸਾਨਾਂ ਨੂੰ ਯੋਗ ਭਾਅ ਨਹੀਂ ਮਿਲ ਰਿਹਾ, ਸਰਕਾਰ ਨੇ ਵੀ ਇਸ ਫ਼ਸਲ ਦਾ ਕੋਈ ਮੁੱਲ ਨਿਰਧਾਰਤ ਨਹੀਂ ਕੀਤਾ | ਉਨ੍ਹਾਂ ਆਖਿਆ ਕਿ ਜੇ ਆਲੂ ਮਿਲਾਂ ਕੋਲ ਜਾਂਦਾ ਹੈ ਤਾਂ ਕਿਸਾਨ ਦੇ ਪੱਲੇ ਕੁਝ ਪੈ ਜਾਂਦਾ ਹੈ ਪਰ ਉਨ੍ਹਾਂ ਦੇ ਮਾਪਦੰਡ ਅਜਿਹੇ ਹਨ ਕਿ ਕਿਸਾਨਾਂ ਨੂੰ ਅਪਣਾਉਣੇ ਸੌਖੇ ਨਹੀਂ |

ਉਨ੍ਹਾਂ ਆਖਿਆ ਕਿ ਜੇ ਕਰ ਸਰਕਾਰ ਨੇ ਕਿਸਾਨਾਂ ਨੂੰ ਕਣਕ ਝੋਨੇ ਦੀ ਫ਼ਸਲ ਤੋਂ ਬਦਲਣਾ ਹੈ ਤਾਂ ਹੋਰਨਾਂ ਫ਼ਸਲਾਂ ਦਾ ਯਕੀਨਨ ਮੁੱਲ ਦੇਣਾ ਹੋਵੇਗਾ ਅਤੇ ਮੰਡੀਕਰਨ ਪੈਦਾ ਕਰਨਾ ਹੋਵੇਗਾ | ਕਿਸਾਨ ਸੁੱਖਾ ਸਿੰਘ ਨੌਗਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਂਦਿਆਂ ਸਬਜ਼ੀ ਦੀ ਕਾਸ਼ਤ ਵੱਲ ਮੁੱਖ ਮੋੜਿਆ ਪਰ ਇਸ ਨੇ ਉਨ੍ਹਾਂ ਦੇ ਦੰਦ ਖੱਟੇ ਕਰ ਦਿੱਤੇ | ਮੰਡੀਕਰਨ ਦੀਆਂ ਦਿੱਕਤਾਂ ਨੇ ਉਨ੍ਹਾਂ ਨੂੰ ਮੁੜ ਕਣਕ ਝੋਨੇ ਵੱਲ ਹੀ ਮੋੜਿਆ |Image result for punjab kisan

ਕਿਸਾਨ ਬੇਅੰਤ ਸਿੰਘ ਬੌਬੀ ਨੇ ਆਖਿਆ ਕਿ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਕੋਲ ਜ਼ਮੀਨ ਜ਼ਿਆਦਾ ਹੈ ਉਹ ਹੀ ਫ਼ਸਲੀ ਵਿਭਿੰਨਤਾ ਸੋਚ ਸਕਦਾ ਹੈ ਪਰ ਜਿਹੜੇ ਕਿਸਾਨ ਛੋਟੇ ਹਨ ਜਾਂ ਠੇਕੇ ‘ਤੇ ਲੈ ਕੇ ਖੇਤੀ ਕਰਦੇ ਹਨ ਉਹ ਤਾਂ ਅਜਿਹਾ ਸੋਚ ਵੀ ਨਹੀਂ ਸਕਦੇ |Related image

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …