Breaking News

ਪੰਜਾਬ ਦੇ ਕਿਸਾਨਾਂ ਲਈ ਬੁਰੀ ਖਬਰ

 

ਚੰਡੀਗੜ, (ਭੁੱਲਰ)— ਪੰਜਾਬ ਦੇ ਕਿਸਾਨਾਂ ਨੂੰ ਹਾਲੇ ਕਰਜ਼ਾ ਮੁਆਫੀ ਦੀ ਰਾਹਤ ਤਾਂ ਮਿਲੀ ਨਹੀਂ ਪਰ ਬੈਂਕਾਂ ਵੱਲੋਂ ਭਵਿੱਖ ‘ਚ ਉਨ੍ਹਾਂ ਨੂੰ ਨਵੇਂ ਕਰਜ਼ੇ ਦੇਣ ‘ਤੇ ਰੋਕ ਲਾ ਦਿੱਤੀ ਹੈ। ਇਸ ਦੀ ਪੁਸ਼ਟੀ ਸੋਮਵਾਰ ਨੂੰ ਇਥੇ ਪੰਜਾਬ ਸਟੇਟ ਬੈਂਕਰਜ਼ ਕਮੇਟੀ ਦੀ 142ਵੀਂ ਰੀਵਿਊ ਮੀਟਿੰਗ ਦੌਰਾਨ ਕਮੇਟੀ ਦੇ ਕਨਵੀਨਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜ਼ਰ ਪੀ. ਐੱਸ. ਚੌਹਾਨ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਰਕਾਰ ਦੇ ਕਰਜ਼ਾ ਮੁਆਫੀ ਐਲਾਨ ਕਾਰਨ ਫਸਲੀ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ।Image result for punjab bakks

ਜਿਸ ਕਾਰਨ ਬੈਂਕਾਂ ਲਈ ਭਵਿੱਖ ‘ਚ ਨਵਾਂ ਕਰਜ਼ਾ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਦੀ ਕਾਰਵਾਈ ਬਾਰੇ ਦੱਸਿਆ ਕਿ ਜਾਰੀ ਕੀਤੇ ਨੋਟੀਫਿਕੇਸ਼ਨ ‘ਚ ਵੀ ਕਈ ਗੱਲਾਂ ਸਪੱਸ਼ਟ ਨਹੀਂ ਹਨ। ਇਸ ਲਈ ਬੈਂਕ ਮੈਨੇਜਮੈਂਟ ਵੱਲੋਂ ਇਤਰਾਜ਼ ਲਾਉਂਦਿਆਂ ਸਰਕਾਰ ਤੋਂ ਸਪੱਸ਼ਟੀਕਰਨ ਮੰਗੇ ਗਏ ਹਨ, ਜੋ ਹਾਲੇ ਤੱਕ ਪ੍ਰਾਪਤ ਨਹੀਂ ਹੋਏ, ਜਿਸ ਕਾਰਨ ਕਰਜ਼ਾ ਮੁਆਫੀ ਦਾ ਕੰਮ ਵੀ ਵਿਚਕਾਰ ਹੀ ਲਟਕ ਗਿਆ ਹੈ।Image result for punjab bakks ਉਨ੍ਹਾਂ ਨੇ ਇਹ ਗੱਲ ਵੀ ਮੰਨੀ ਕਿ ਇਸ ਸਥਿਤੀ ‘ਚ ਇਹ ਵੀ ਲੱਗ ਰਿਹਾ ਹੈ ਕਿ ਹਾਲੇ ਕਰਜ਼ਾ ਮੁਆਫੀ ਦਾ ਕੰਮ ਸ਼ੁਰੂ ਹੋਣ ਲਈ ਘੱਟੋ-ਘੱਟ 2 ਮਹੀਨੇ ਹੋਰ ਲੱਗਣਗੇ। ਸਟੇਟ ਬੈਂਕਰਜ਼ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਐਗਜ਼ੀਕਿਊਟਿਵ ਡਾ. ਆਰ. ਐੱਸ. ਸੰਗਾਪੁਰੇ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਐਲਾਨ ਕਾਰਨ ਕਿਸਾਨਾਂ ਨੇ ਫਸਲੀ ਕਰਜ਼ੇ ਦੀ ਵਾਪਸੀ ਰੋਕ ਦਿੱਤੀ ਹੈ, ਜਿਸ ਕਾਰਨ ਬੈਂਕਾਂ ਦੀ ਰੀਕਵਰੀ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। Image result for punjab bakksਉਨ੍ਹਾਂ ਨੇ ਕਿਹਾ ਕਿ ਸਾਰੇ ਕਿਸਾਨ ਹੀ ਕਰਜ਼ਾ ਮੁਆਫੀ ਦੀ ਉਮੀਦ ਲਾਈ ਬੈਠੇ ਹਨ ਅਤੇ ਜਿਨ੍ਹਾਂ ਕਿਸਾਨਾਂ ਨੂੰ 2 ਲੱਖ ਦੀ ਐਲਾਨੀ ਕਰਜ਼ਾ ਮੁਆਫੀ ਦਾ ਲਾਭ ਨਹੀਂ ਹੋਣਾ ਉਹ ਵੀ ਕਿਸ਼ਤਾਂ ਨਹੀਂ ਮੋੜ ਰਹੇ। ਉਨ੍ਹਾਂ ਨੇ ਰਾਜ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਬਾਰੇ ਪੂਰੀ ਤਰਾਂ ਸਪੱਸ਼ਟ ਗੱਲਾਂ ਮੀਡੀਆ ਰਾਹੀਂ ਕਿਸਾਨਾਂ ਨੂੰ ਦੱਸਣ ਤਾਂ ਜੋ ਕਰਜ਼ਾ ਮੁਆਫੀ ਦੇ ਘੇਰੇ ‘ਚੋਂ ਬਾਹਰ ਰਹਿਣ ਵਾਲੇ ਕਿਸਾਨਾਂ ਤੋਂ ਵਸੂਲੀ ਦਾ ਬੈਂਕ ਕੋਈ ਹੱਲ ਲੱਭ ਸਕਣ। Image result for punjab bakksਇਸ ਦੌਰਾਨ ਸੰਗਾਪੁਰੇ ਨੂੰ ਰਾਜ ਦੇ ਬੈਂਕਾਂ ਦੀ ਕਾਰਗੁਜ਼ਾਰੀ ਦਾ ਰੀਵਿਊ ਕਰਦਿਆਂ ਕਿਹਾ ਕਿ 106 ਏ. ਟੀ. ਐੱਮ. ਸਥਾਪਿਤ ਕਰਨ ਨਾਲ ਕੁਲ ਸੰਖਿਆ 8183 ਤੱਕ ਪਹੁੰਚ ਚੁੱਕੀ ਹੈ। ਬੈਂਕਾਂ ਵਿਚ ਜਮਾਂ ਪੂੰਜੀ ਵਿਚ 8.31 ਫੀਸਦੀ ਦਾ ਵਾਧਾ ਹੋਇਆ ਹੈ। ਬੈਂਕ ਦੇ ਕੁਲ ਕਰਜ਼ਿਆਂ ਵਿਚ 9.45 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਖੇਤੀ ਕਰਜ਼ਿਆਂ ਵਿਚ ਵੀ 9.44 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ ਪੰਜਾਬ ਵਿਚ ਕੋਈ ਵੀ ਬਲਾਕ ਨਹੀਂ ਰਿਹਾ, ਜਿੱਥੇ ਬੈਂਕ ਨਾ ਹੋਵੇ। ਕੁੱਲ ਬੈਂਕ ਬ੍ਰਾਂਚਾਂ ਦੀ ਸੰਖਿਆ 6306 ਤੱਕ ਪਹੁੰਚ ਗਈ ਹੈ।Image result for punjab bakksThanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. Image result for state bankIf you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Image result for hdfc bankOur aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .Image result for punjab bakks

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …