Breaking News

ਪੰਜਾਬ ਦੇ ਸ਼ਰਾਬੀਆਂ ਦੇ ਵਾਰੇ ਨਿਆਰੇ, ਇੰਨੇ ਰੁਪਏ ਤੱਕ ਘੱਟ ਸਕਦੀਆਂ ਹਨ ਸ਼ਰਾਬ ਦੀਆਂ ਕੀਮਤਾਂ

ਪੰਜਾਬ ਵਿਚ ਸ਼ਰਾਬ ਦੀਆਂ ਕੀਮਤਾਂ ਗੁਆਂਢੀ ਰਾਜਾਂ ਨਾਲੋਂ ਕਾਫ਼ੀ ਵੱਧ ਹੋਣ ਕਾਰਨ ਰਾਜਸਥਾਨ, ਹਿਮਾਚਲ ਅਤੇ ਹਰਿਆਣਾ ਤੇ ਜੰਮੂ-ਕਸ਼ਮੀਰ ਤੋਂ ਰਾਜ ਵਿਚ ਹੋ ਰਹੀ ਵੱਡੇ ਪੱਧਰ ‘ਤੇ ਸ਼ਰਾਬ ਦੀ ਤਸਕਰੀ ਜਿਸ ਕਾਰਨ ਰਾਜ ਦੀ ਆਬਕਾਰੀ ਦੀ ਆਮਦਨ ਨੂੰ ਵੱਡਾ ਧੱਕਾ ਲੱਗਾ ਹੈ ਨਾਲ ਨਜਿੱਠਣ ਲਈ ਰਾਜ ਸਰਕਾਰ ਵਲੋਂ ਸੂਬੇ ਵਿਚ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਇਕ ਤਿਹਾਈ ਦੀ ਕਮੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

ਇੱਕ ਤਿਹਾਈ ਕੀਮਤ ਦੇ ਹਿਸਾਬ ਨਾਲ ਜੇਕਰ ਸ਼ਰਾਬ ਦੀ ਬੋਤਲ ਹਜ਼ਾਰ ਰੁਪਏ ਦੀ ਹੈ ਤਾਂ ਉਸ ਦੀ ਕੀਮਤ ਘੱਟੋ ਘੱਟ 333 ਤੱਕ ਘੱਟ ਜਾਵੇਗੀ ਰਾਜ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਗੁਆਂਢੀ ਰਾਜਾਂ ਵਿਚ ਸ਼ਰਾਬ ਦੀਆਂ ਕੀਮਤਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਗੁਆਂਢੀ ਰਾਜਾਂ ਦੇ ਬਰਾਬਰ ਕੀਮਤਾਂ ਲਿਆਉਣ ਦੀ ਸਿਫਾਰਸ਼ ਕੀਤੀ ਗਈ ਹੈ।

ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਨੁਮਾਨਾਂ ਅਨੁਸਾਰ ਕੀਮਤਾਂ ਘਟਾਏ ਜਾਣ ਅਤੇ ਤਸਕਰੀ ਨੂੰ ਖ਼ਤਮ ਕੀਤੇ ਜਾਣ ਨਾਲ ਰਾਜ ਵਿਚ ਆਬਕਾਰੀ ਦੀ ਸਾਲਾਨਾ ਆਮਦਨ ਕੋਈ 2000 ਕਰੋੜ ਰੁਪਏ ਵੱਧ ਸਕਦੀ ਹੈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …