ਪੰਜਾਬ ਵਿੱਚ ਇਸ ਵਾਰ ਮੌਸਮ ਕਣਕ ਦੀ ਫ਼ਸਲ ਵਾਸਤੇ ਬਹੁਤ ਹੀ ਖੁਸ਼ਗਵਾਰ ਰਿਹਾ ਹੈ ।ਲਗਾਤਾਰ ਏਕੋ ਜਿਹੀ ਸਰਦੀ ਰਹਿਣ ਕਾਰਨ ਇਸ ਵਾਰ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਦੀ ਉਮੀਦ ਹੈ (ਤੁਸੀਂ ਪੜ੍ਹ ਰਹੇ ਹੋ ) ਕਿਓਂਕਿ ਇਸ ਵਾਰ ਜਦ ਵੀ ਗਰਮੀ ਪੈਣ ਲੱਗਦੀ ਹੈ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦੁਬਾਰਾ ਠੰਡਾ ਹੋ ਜਾਂਦਾ ਹੈ ਬੇਸ਼ੱਕ ਇਸ ਵਾਰ ਅਜੇ ਤੱਕ ਕੋਈ ਅਗੇਤਾ ਤਕੜਾ ਮੀਂਹ ਨਹੀਂ ਪਿਆ ਜੋ ਕਣਕ ਦੀ ਫ਼ਸਲ ਲਈ ਚੰਗਾ ਸਾਬਿਤ ਹੋ ਸਕਦਾ ਸੀ ।
ਜਿਕਰਯੋਗ ਹੈ ਕਿ 10 ਫਰਬਰੀ ਤੋਂ ਬਾਅਦ ਮੱਧ ਭਾਰਤ ‘ਤੇ ਘੱਟ ਦਬਾਅ ਦਾ ਸਿਸਟਮ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਜਿਸਨਾਲ ਪੰਜਾਬ ਚ ਨਮੀ ਵਾਲੀਆਂ ਪੂਰਬੀ ਹਵਾਂਵਾਂ ਦੀ ਵਾਪਸੀ ਹੋ ਸਕਦੀ ਹੈ ਤੇ ਬਰਸਾਤੀ ਕਾਰਵਾਈ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਲਈ ਆਉਣ ਵਾਲੀ 11 -12 ਫਰਵਰੀ ਜਾਣੀ ਕੇ ਕੱਲ ਤੇ ਪਰਸੋਂ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ । ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ।
13 ਤਰੀਖ ਨੂੰ ਮੌਸਮ ਪੂਰੀ ਤਰਾਂ ਸਾਫ ਹੋ ਜਾਵੇਗਾ। ਇਸ ਲਈ ਕਿਸਾਨ ਫ਼ਸਲਾਂ ਨੂੰ ਪਾਣੀ ਦੇਣ ਜਾ ਕਿਸੇ ਤਰਾਂ ਦੀ ਹੋਰ ਕੋਈ ਕਾਰਵਾਹੀ ਮੌਸਮ ਦੇ ਹਿਸਾਬ ਨਾਲ ਅੱਗੇ ਪਿੱਛੇ ਕਰ ਸਕਦੇ ਹਨ ।ਇਸ ਬਾਰਿਸ਼ ਨਾਲ ਹੀ ਪੰਜਾਬ ਵਿੱਚ ਦੁਬਾਰਾ ਠੰਡ ਦਾ ਆਗਾਜ ਹੋਵੇਗਾ । ਜਿਸ ਨਾਲ ਜਾਂਦੀ ਹੋਈ ਠੰਡ ਕੁਝ ਦਿਨ ਹੋਰ ਰੁਕੇਗੀ ।