Breaking News

ਪੰਜਾਬ ਵਿੱਚ ਬਾਗ ਲਗਾਉਣ ਵਾਲੇ ਕਿਸਾਨਾਂ ਵਾਸਤੇ ਆਈਆਂ ਦੋ ਚੰਗੀਆਂ ਖਬਰਾਂ

 

ਰਾਜ ਅੰਦਰ ਬਾਗ਼ਬਾਨੀ ਦੇ ਮੌਜੂਦਾ 3.45 ਲੱਖ ਹੈਕਟੇਅਰ ਰਕਬੇ ਨੂੰ ਵਧਾ ਕੇ 3.60 ਲੱਖ ਹੈਕਟੇਅਰ ਤੱਕ ਪਹਚਾਉਣ ਅਤੇ ਕਿਸਾਨਾਂ ਦਾ ਕਣਕ ਝੋਨੇ ਦੀਆਂ ਰਵਾਇਤੀ ਫ਼ਸਲਾਂ ਤੋਂ ਮੁੱਖ ਮੋੜਨ ਲਈ ਸਰਕਾਰ ਨੇ ਦੋ ਪ੍ਰਮੁੱਖ ਫੈਂਸਲੇ ਲਏ ਹਨ ਜੋ ਇਸ ਤਰਾਂ ਹਨ ।Image result for banana farm

1 .ਅਮਰੂਦ, ਕੇਲੇ ਤੇ ਅੰਗੂਰਾਂ ਦੇ ਬੂਟੇ ਵਾਲੀ ਜ਼ਮੀਨ ਹੁਣ ਬਾਗ਼ ਮੰਨੇ ਜਾਣਗੇ

ਪੰਜਾਬ ਲੈਂਡ ਰਿਫਾਰਮਜ਼ (ਸੋਧ) ਐਕਟ, 2017 ਵਿਚ 2 ਸੋਧਾਂ ਸ਼ਾਮਿਲ ਕੀਤੀਆਂ ਗਈਆਂ ਹਨ ।ਪਹਿਲੀ ਸੋਧ ਪੰਜਾਬ ਲੈਂਡ ਰਿਫਾਰਮਜ਼ ਐਕਟ 1972 ਦੀ ਧਾਰਾ 3 (8) ਵਿਚ ਕੀਤੀ ਗਈ ਹੈ, ਜਿਸ ਤਹਿਤ ਹੁਣ ਅਮਰੂਦ, ਕੇਲੇ ਦੇ ਦਰਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਜ਼ਮੀਨ ਨੂੰ ਵੀ ਬਾਗ਼ ਮੰਨਿਆ ਜਾਵੇਗਾ । ਇਸ ਤੋਂ ਪਹਿਲਾਂ ਇਸ ਜ਼ਮੀਨ ਨੂੰ ਬਾਗ਼ ਨਹੀਂ ਮੰਨਿਆ ਜਾਂਦਾ ਸੀ ।

ਖੇਤੀ ਪੈਦਾਵਾਰ ਵਿਚ ਵਿਭਿੰਨਤਾ ਲਿਆਉਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੈਂਡ ਰਿਫਾਰਮਜ਼ ਐਕਟ ਦੀ ਧਾਰਾ 3(8) ਵਿਚ ਸੋਧ ਕੀਤੀ ਹੈ |ਇਹ ਜਾਣਕਾਰੀ ਵਿੱਤ ਕਮਿਸ਼ਨਰ, ਮਾਲ ਵਿਭਾਗ ਵਿੰਨੀ ਮਹਾਜਨ ਨੇ ਦਿੱਤੀ | ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ‘ਚ ਕਿੰਨੂੰ ਤੋਂ ਬਾਅਦ ਅਮਰੂਦ ਸੂਬੇ ਦਾ ਦੂਜਾ ਪ੍ਰਮੁੱਖ ਫ਼ਲ ਹੈ |Image result for grapes farm punjab

2 .ਪੰਜਾਬ ਦੀ ਪਹਿਲੀ ਉੱਚ ਤਕਨੀਕ ਆਧਾਰਤ ਮਾਡਲ ਫਲਾਂ ਦੀ ਨਰਸਰੀ ਪਟਿਆਲਾ ‘ਚ ਸ਼ੁਰੂ

ਪੰਜਾਬ ਬਾਗ਼ਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਅੱਜ ਇੱਥੇ ਅਤਿ ਆਧੁਨਿਕ ਮਾਡਲ ਫਲਾਂ ਦੀ ਨਰਸਰੀ ਨੂੰ ਕਿਸਾਨਾਂ ਦੇ ਸਮਰਪਿਤ ਕੀਤਾ |ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਨਿਰਦੇਸ਼ਕ ਗੁਰਕੇਵਲ ਸਿੰਘ ਢਿੱਲੋਂ ਵੀ ਪਹੁੰਚੇ ਸਨ | ਨਰਸਰੀ ਦੀ ਗੱਲ ਕਰਦਿਆਂ ਡਾ. ਔਲਖ ਨੇ ਕਿਹਾ ਕਿ ਇਸ ਨੂੰ ਕੌਮੀ ਬਾਗ਼ਬਾਨੀ ਮਿਸ਼ਨ ਤਹਿਤ ਤਿਆਰ ਕੀਤਾ ਹੈ | ਪੌਣੇ 5 ਏਕੜ ਵਾਲੀ ਇਸ ਨਰਸਰੀ ‘ਤੇ 43 ਲੱਖ ਦਾ ਖ਼ਰਚ ਆਇਆ ਹੈ |

ਉਨ੍ਹਾਂ ਦੱਸਿਆ ਕਿ ਇੱਥੇ ਦੇਸੀ ਜੜੀ ਬੂਟੀਆਂ ਦੀ ਇਕ ਬਗੀਚੀ ਸਮੇਤ ਫਲਾਂ ਦੀ ਪੌਸ਼ਟਿਕ ਬਗੀਚੀ ਵੀ ਬਣਾਈ ਗਈ ਹੈ, ਜਿਸ ਰਾਹੀਂ ਕਿਸਾਨਾਂ ਸਮੇਤ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਬੂਟਿਆਂ ਦੀ ਪੌਸ਼ਟਿਕ ਗੁਣਵੱਤਾ ਅਤੇ ਦਵਾਈਆਂ ਵਾਲੇ ਗੁਣਾਂ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਨਰਸਰੀ ਤੋਂ ਤਿਆਰ ਕੀਤੇ ਬੂਟੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਹੋImage result for banana farm

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …