Breaking News

ਪੰਜਾਬ ਸਰਕਾਰ ਆਖ਼ਰ ਮੱਕੀ ਤੇ ਸੂਰਜਮੁਖੀ ਖ਼ਰੀਦਣ ਲਈ ਤਿਆਰ

ਪੰਜਾਬ ਸਰਕਾਰ ਆਖ਼ਰ ਮੱਕੀ ਤੇ ਸੂਰਜਮੁਖੀ ਖ਼ਰੀਦਣ ਲਈ ਤਿਆਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਦਖ਼ਲ ਅੰਦਾਜ਼ੀ ਉਪਰੰਤ ਪੰਜਾਬ ਸਰਕਾਰ ਆਖ਼ਰ ਮੱਕੀ ਅਤੇ ਸੂਰਜਮੁਖੀ ਖ਼ਰੀਦਣ ਲਈ ਤਿਆਰ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਵਲੋਂ ਕਣਕ ਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਪ੍ਰਮੁੱਖ ਸਕੱਤਰ ਵਿਕਾਸ ਨੇ ਹਾਈਕੋਰਟ ਨੂੰ ਜਾਣੂੰ ਕਰਵਾਇਆ ਹੈ ਕਿ ਚਾਰ ਜ਼ਿਲਿ੍ਹਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ‘ਚੋਂ ਮੱਕੀ ਦੀ ਖ਼ਰੀਦ ਕਰਨ ਅਤੇ ਸੂਰਜਮੁਖੀ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ।Image result for ਸੂਰਜਮੁਖੀ

ਹਾਈਕੋਰਟ ਨੂੰ ਜਾਣੂੰ ਕਰਵਾਇਆ ਗਿਆ ਹੈ ਕਿ ਪਸ਼ੂ ਫੀਡ ਲਈ ਪਿਛਲੇ ਸਾਲ ਸਰਕਾਰ ਨੇ ਖੁੱਲ੍ਹੀ ਮਾਰਕੀਟ ‘ਚੋਂ ਪੰਜ ਤੋਂ ਛੇ ਹਜ਼ਾਰ ਟਨ ਮੱਕੀ ਖ਼ਰੀਦੀ ਸੀ ਤੇ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਉਪਰੋਕਤ ਜ਼ਿਲ੍ਹਿਆਂ ਦੀਆਂ ਕ੍ਰਮਵਾਰ ਹੁਸ਼ਿਆਰਪੁਰ, ਨਵਾਂਸ਼ਹਿਰ-ਬੰਗਾ, ਖੰਨਾ ਤੇ ਅਮਲੋਹ ਮੰਡੀਆਂ ਵਿੱਚੋਂ 30 ਹਜ਼ਾਰ ਟਨ ਮੱਕੀ ਖ਼ਰੀਦੀ ਜਾਵੇਗੀ। ਹਾਲਾਂਕਿ ਪਟੀਸ਼ਨਰ ਯੂਨੀਅਨ ਦੇ ਵਕੀਲ ਜੇ. ਐਸ. ਤੂਰ ਨੇ ਇਸ ਤੱਥ ਦਾ ਵਿਰੋਧ ਕਰਦਿਆਂ ਕਿਹਾ ਕਿ ਖ਼ਰੀਦ ਸਮੁੱਚੇ ਪੰਜਾਬ ‘ਚੋਂ ਕੀਤੀ ਜਾਣੀ ਚਾਹੀਦੀ ਹੈ ਪਰ ਹਾਈਕੋਰਟ ਨੇ ਸਰਕਾਰ ਦਾ ਇਹ ਜਵਾਬ ਰਿਕਾਰਡ ‘ਤੇ ਲੈ ਲਿਆ ਹੈ।

ਖੇਤਰ ਦੇ ਕਿਸਾਨ ਸਰਕਾਰ ਵੱਲੋਂ 100 ਫ਼ੀਸਦੀ ਸਰਕਾਰੀ ਖ਼ਰੀਦ ਦਾ ਇੰਤਜਾਰ ਕਰ ਰਹੇ ਹਨ | ਇਸ ਦਾ ਇਕ ਕਾਰਨ ਇਹ ਵੀ ਮੰਨਿਆ ਰਿਹਾ ਹੈ ਕਿ ਸਰਕਾਰੀ ਖਰੀਦ ਦਾ ਮੁੱਲ 4100 ਰੁਪਏ ਤੈਅ ਹੈ, ਜਦਕਿ ਪ੍ਰਾਈਵੇਟ ਖ਼ਰੀਦਦਾਰ 2700-2800 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਕਰ ਰਹੇ ਹਨImage result for ਸੂਰਜਮੁਖੀ

ਸਰਕਾਰ ਨੇ ਇਹ ਵੀ ਜਾਣੂੰ ਕਰਵਾਇਆ ਕਿ ਕਣਕ ਤੇ ਝੋਨੇ ਦੀਆਂ ਫ਼ਸਲਾਂ ਵਾਂਗ ਮੱਕੀ ਦੀ ਫ਼ਸਲ ਦੀ ਖ਼ਰੀਦ ਲਈ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਹ ਖ਼ਰੀਦ ਐਫ. ਸੀ. ਆਈ. ਰਾਹੀਂ ਕੀਤੀ ਜਾਵੇ। ਸੂਰਜਮੁਖੀ ਬਾਰੇ ਜਾਣੂੰ ਕਰਵਾਇਆ ਗਿਆ ਕਿ ਕੇਂਦਰ ਸਰਕਾਰ ਦੀ ਏਜੰਸੀ ਨੈਫੇਡ ਨੇ ਭਰੋਸਾ ਦਿਵਾਇਆ ਹੈ ਕਿ ਉਹ ਤੇਲਾਂ ਲਈ ਮੌਜੂਦ ਸਾਰੇ ਬੀਜ ਖ਼ਰੀਦੇਗੀ, ਜਿਸ ਨਾਲ ਪੰਜਾਬ ਸਰਕਾਰ ਹੁਣ ਸੂਰਜਮੁਖੀ ਦਾ ਬੀਜ ਨੈਫੇਡ ਨੂੰ ਦੇਵੇਗੀ।Image result for ਸੂਰਜਮੁਖੀ

ਇਹ ਵੀ ਦੱਸਿਆ ਗਿਆ ਕਿ ਨੈਫੇਡ ਨੇ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਤੋਂ ਸੂਰਜਮੁਖੀ ਖ਼ਰੀਦ ਕੇ ਉਨ੍ਹਾਂ ਨੂੰ 10 ਦਿਨ ‘ਚ ਅਦਾਇਗੀ ਕਰ ਦੇਵੇ ਅਤੇ ਬਾਅਦ ਵਿਚ ਇਸ ਖ਼ਰੀਦ ਪ੍ਰਤੀ ਨੈਫੇਡ ਪੰਜਾਬ ਸਰਕਾਰ ਨੂੰ ਰਾਸ਼ੀ 10 ਦਿਨਾਂ ਵਿਚ ਵਿਆਜ ਸਮੇਤ ਅਦਾ ਕਰ ਦੇਵੇਗੀ।ਹਰਿਆਣਾ ਸਰਕਾਰ ਦੀ ਖਿਚਾਈ ਕਰਦਿਆਂ ਬੈਂਚ ਨੇ ਪੁੱਛਿਆ ਹੈ ਕਿ ਜਦੋਂ ਸਰਕਾਰ ਨੇ ਬਾਜਰੇ ਦੀ ਖ਼ਰੀਦ ਦਾ ਭਰੋਸਾ ਦਿਵਾਇਆ ਸੀ ਤਾਂ ਸਿਰਫ਼ 56 ਫ਼ੀਸਦੀ ਖ਼ਰੀਦ ਹੀ ਕਿਉਂ ਕੀਤੀ ਗਈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …