Breaking News

ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਨਾ ਦੇਣ ਕਾਰਨ ਕਿਸਾਨਾਂ ਨੂੰ ਮੋਟਰ ਬਿੱਲ ਲਗਾ ਸਕਦਾ ਹੈ ਪਾਵਰਕੌਮ

ਪੰਜਾਬ ਸਰਕਾਰ ਵੱਲੋਂ ਪਾਵਰਕੌਮ ਨੂੰ ਬਿਜਲੀ ਸਬਸਿਡੀ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਇਹ ਮਾਮਲਾ ‘ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ’ ਦੀ ਅਦਾਲਤ ਵਿੱਚ ਪਹੁੰਚ ਗਿਆ ਹੈ ਤੇ ਮੋਤੀਆਂ ਵਾਲੀ ਸਰਕਾਰ ਦੀ ਹਾਲਤ ਕਸੂਤੀ ਬਣਦੀ ਜਾ ਰਹੀ ਹੈ। ਬਿਜਲੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਜੋ ਹਿਸਾਬ ਲਾਇਆ ਗਿਆ ਹੈ, ਉਸ ਮੁਤਾਬਕ ਖੇਤੀ ਸਬਸਿਡੀ ਸਮੇਤ ਕੁੱਲ 4748.77 ਕਰੋੜ ਰੁਪਏ ਦੀ ਰਕਮ ਬਕਾਇਆ ਖੜ੍ਹੀ ਹੈ।

ਇਸ ਤਰ੍ਹਾਂ ਸਰਕਾਰ ਦੇ ਵਿੱਤੀ ਸੰਕਟ ਨੇ ਕਿਸਾਨਾਂ ਦੀਆਂ ਮੋਟਰਾਂ ’ਤੇ ਬਿਜਲੀ ਬਿੱਲ ਲਾਉਣ ਦੀ ਤਲਵਾਰ ਵੀ ਲਟਕਾ ਦਿੱਤੀ ਹੈ। ਕਾਨੂੰਨੀ ਤੌਰ ’ਤੇ ਸਰਕਾਰ ਨੇ ਸਬਸਿਡੀ ਦੀ ਅਦਾਇਗੀ ਅਗਾਊਂ ਕਰਨੀ ਹੁੰਦੀ ਹੈ। ਬਿਜਲੀ ਐਕਟ ਮੁਤਾਬਕ ਜੇਕਰ ਸਰਕਾਰ ਵੱਲੋਂ ਪਾਵਰਕੌਮ ਨੂੰ ਸਬਸਿਡੀ ਦੀ ਰਕਮ ਅਦਾ ਨਹੀਂ ਕੀਤੀ ਜਾਂਦੀ ਤਾਂ ਕਮਿਸ਼ਨ ਇਸ ਦੀ ਵਸੂਲੀ ਖ਼ਪਤਕਾਰਾਂ (ਕਿਸਾਨਾਂ) ਤੋਂ ਕਰਨ ਦੇ ਹੁਕਮ ਦੇਣ ਦੇ ਸਮਰੱਥ ਹੈ।

ਪੰਜਾਬ ਸਰਕਾਰ ਵੱਲੋਂ ਚਲੰਤ ਮਾਲੀ ਸਾਲ ਦੌਰਾਨ ਕੁੱਲ 11542 ਕਰੋੜ ਰੁਪਏ ਦੀ ਸਬਸਿਡੀ ਦਾ ਭੁਗਤਾਨ ਕੀਤਾ ਜਾਣਾ ਸੀ।ਸਰਕਾਰ ਦੀ ਵਿੱਤੀ ਹਾਲਤ ਪਿਛਲੇ ਕਈ ਵਰ੍ਹਿਆਂ ਤੋਂ ਖਸਤਾ ਬਣੀ ਹੋਈ ਹੈ। ਇਸ ਕਾਰਨ ਸਾਲ 2016-2017 ਦੇ 2900 ਕਰੋੜ ਰੁਪਏ ਅਦਾ ਨਹੀਂ ਸੀ ਕੀਤੇ ਗਏ ਜੋ ਚਲੰਤ ਮਾਲੀ ਸਾਲ ਦੌਰਾਨ ਹੀ ਅਦਾ ਕੀਤੇ ਜਾਣੇ ਸਨ।

ਵਿੱਤੀ ਹਾਲਤ ’ਚ ਜ਼ਿਆਦਾ ਨਿਘਾਰ ਆਉਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਬਸਿਡੀ ਦੀ ਰਕਮ ਅਦਾ ਨਹੀਂ ਕੀਤੀ ਗਈ। ਸਰਕਾਰ ਵੱਲੋਂ ਸਬਸਿਡੀ ਅਦਾ ਨਾ ਕੀਤੇ ਜਾਣ ਕਾਰਨ ਵਹੀ ਖਾਤਾ ਸਹੀ ਰੱਖਣ ਲਈ ਪਾਵਰਕੌਮ ਨੇ ਇਲੈਕਟ੍ਰਸਿਟੀ ਦੀ ਰਕਮ ਵੀ ਐਡਜਸਟ ਕਰ ਦਿੱਤੀ ਪਰ ਸਬਸਿਡੀ ਦੀ ਭਰਪਾਈ ਫਿਰ ਵੀ ਨਾ ਹੋਈ। ਇਸ ਸਮੇਂ 4748.77 ਕਰੋੜ ਰੁਪਏ ਸਰਕਾਰ ਨੇ ਨਿਗਮ ਨੂੰ ਅਦਾ ਕਰਨੇ ਹਨ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …