Breaking News

ਫਿਲਟਰ ਦਾ ਪਾਣੀ ਪੀਣ ਵਾਲੇ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ !!

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਿਲਟਰ ਕੀਤਾ ਪਾਣੀ ਵੀ ਕਈ ਬੀਮਾਰੀਆਂ ਨੂੰ ਵਧਾ ਰਿਹਾ ਹੈ ਕਿਉਂਕਿ ਪਾਣੀ ਨੂੰ ਫਿਲਟਰ ਕਰਦੇ ਸਮੇਂ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਹ ਖੁਲਾਸਾ ਦਿੱਲੀ ਤੋਂ ਆਏ ਡਾ. ਅਮਰਜੀਤ ਸਿੰਘ ਨੇ ਕੀਤਾ, ਜਿਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਵਿਚ ਸੇਵਾਵਾਂ ਦਿੱਤੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਪੰਜਾਬ ਵਿਚ ਪਾਣੀ ਦੀ ਸ਼ੁੱਧਤਾ ਅਤੇ ਉਸ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਲਈ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਜਾਪਾਨ ਦੀ ਇਕ ਮਸ਼ੀਨ ਦੀ ਮਦਦ ਨਾਲ ਪਾਣੀ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਜੋ ਵਿਅਕਤੀ ਦੀ ਸਿਹਤ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਜਾਪਾਨ ਵਿਚ ਇਸ ਮਸ਼ੀਨ ਨਾਲ ਸ਼ੁੱਧ ਕੀਤੇ ਪਾਣੀ ਨੂੰ ‘ਮਿਰੇਕਲ ਵਾਟਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪਾਣੀ ਵਿਚ ਪੂਰੇ ਖਣਿਜ ਪਦਾਰਥ ਅਤੇ ਐਲਕਲੀਨ ਮੌਜੂਦ ਰਹਿੰਦਾ ਹੈ। ਇਹ ਪਾਣੀ ਸਰੀਰ ਵਿਚ ਸੈੱਲਾਂ ਅਤੇ ਆਰਗਨ ਨੂੰ ਸਾਫ ਕਰਨ ਵਿਚ ਸਹਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਪਾਨ ਵਿਚ ਕਈ ਸਾਲ ਤੋਂ ਉਕਤ ਪਾਣੀ ਦੀ ਵਰਤੋਂ ਹੁੰਦੀ ਆ ਰਹੀ ਹੈ।

ਇਸ ਮਸ਼ੀਨ ਵਿਚ 7 ਪਲੈਟੀਨਮ ਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ ਜੋ ਪਾਣੀ ਨੂੰ ਤੋੜਨ ਦਾ ਕੰਮ ਕਰਦੀਆਂ ਹਨ। ਇਸ ਨਾਲ ਇਕ ਤਾਂ ਪਾਣੀ ਸਾਫ ਰਹਿੰਦਾ ਹੈ ਅਤੇ ਦੂਜਾ ਪਾਣੀ ਵਿਚ ਮਿਨਰਲਸ ਦੀ ਮੌਜੂਦਗੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਆਰ. ਓ. ਮਸ਼ੀਨਾਂ ਆ ਚੁੱਕੀਆਂ ਹਨ ਪਰ ਇਹ ਪਾਣੀ ਭਾਵੇਂ ਸਾਫ ਤਾਂ ਹੋਵੇ ਪਰ ਸਿਹਤ ਲਈ ਉਪਯੋਗੀ ਨਹੀਂ ਕਿਹਾ ਜਾ ਸਕਦਾ।

ਸਿਹਤ ਵਧਾਊ ਪਾਣੀ ਨਾ ਸਿਰਫ ਸ਼ੁੱਧ ਹੁੰਦਾ ਹੈ, ਸਗੋਂ ਉਹ ਚੰਗੀ ਸਿਹਤ ਲਈ ਪਾਣੀ ਵਿਚ ਪੋਸ਼ਕ ਤੱਤਾਂ, ਐਲਕਲਾਨਿਟੀ, ਐਂਟੀ-ਆਕਸੀਡੈਂਟ ਨੇਚਰ, ਗੁੱਡ ਹਾਈਡ੍ਰੇਸ਼ਨ ਅਤੇ ਡਿਟੋਫਿਕੇਸ਼ਨ ਨੂੰ ਬਣਾਈ ਰੱਖਦਾ ਹੈ। ਅਸਲ ਵਿਚ ਮਸ਼ੀਨਾਂ ਵਿਚ ਫਿਲਟਰ ਮਾਮੂਲੀ ਹੁੰਦਾ ਹੈ ਅਤੇ ਨਾਲ ਹੀ ਉਸ ਵਿਚ ਕੈਮੀਕਲ ਸਲਿਊਸ਼ਨ ਵੀ ਨਹੀਂ ਹੁੰਦਾ ਜੋ ਪਾਣੀ ਨੂੰ ਤੋੜ ਸਕੇ।

ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਤਾਂ ਕਈ ਦੇਸ਼ਾਂ ਦੇ ਆਰ. ਓ. ਸਿਸਟਮ ‘ਤੇ ਰੋਕ ਵੀ ਲਾ ਦਿੱਤੀ ਹੈ। ਅਮਰੀਕਾ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿਚ ਲੋਕਾਂ ਨੇ ਆਪਣੇ ਘਰਾਂ ਵਿਚ ਆਰ. ਓ. ਸਿਸਟਮ ਨਹੀਂ ਲਗਾਏ ਕਿਉਂਕਿ ਉਨ੍ਹਾਂ ਦੀਆਂ ਸਰਕਾਰਾਂ ਪਾਣੀ ਨੂੰ ਫਿਲਟਰ ਕਰਨ ਤੋਂ ਬਾਅਦ ਸਪਲਾਈ ਕਰਦੀਆਂ ਹਨ।

ਇਸ ਨਾਲ ਪਾਣੀ ਵਿਚ ਪੋਸ਼ਕ ਤੱਤ ਵੀ ਬਣੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਜਾਪਾਨੀ ਮਸ਼ੀਨ ਨਾਲ ਸਾਫ ਕੀਤਾ ਪਾਣੀ ਰੋਜ਼ਾਨਾ 3 ਤੋਂ 4 ਲੀਟਰ ਪੀਣ ਤਾਂ ਉਨ੍ਹਾਂ ਦੀਆਂ ਕਈ ਬੀਮਾਰੀਆਂ ਦੂਰ ਹੀ ਹੋ ਜਾਣ। ਦਿੱਲੀ ਵਿਚ ਲਗਭਗ 500 ਲੋਕਾਂ ਨੇ ਇਹ ਮਸ਼ੀਨਾਂ ਆਪਣੇ ਘਰਾਂ ਵਿਚ ਲਗਵਾਈਆਂ ਹਨ।

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …