ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਅੱਜ ਪਹਿਲਾ ਆਮ ਬਜਟ ਪੇਸ਼ ਹੋਵੇਗਾ। ਵਿੱਤ ਮੰਤਰੀ ਦੇ ਬਜਟ ਪਿਟਾਰੇ ‘ਚ ਦੇਸ਼ ਦੇ ਨੌਕਰੀਪੇਸ਼ਾ, ਨੌਜਵਾਨਾਂ, ਕਿਸਾਨਾਂ ਅਤੇ ਇੰਡਸਟਰੀ ਲਈ ਕੀ ਕੁਝ ਖਾਸ ਨਿਕਲਦਾ ਹੈ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ। ਨਰਿੰਦਰ ਮੋਦੀ ਸਰਕਾਰ ‘ਚ ਵਿੱਤ ਮੰਤਰੀ ਦੇ ਤੌਰ ‘ਤੇ ਅਰੁਣ ਜੇਤਲੀ ਦਾ ਪੰਜਵਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਪੂਰਣ ਬਜਟ ਹੈ।
ਇਸ ਦੇ ਨਾਲ ਹੀ ਇਹ ਦੂਜਾ ਸਾਲ ਹੈ, ਜਦੋਂ ਸਾਲਾਨਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਮ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਪਿਛਲੇ ਸਾਲ ਦੀ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਇਸ ਵਾਰ ਵੀ ਰੇਲ ਅਤੇ ਆਮ ਬਜਟ ਇਕੱਠੇ ਪੇਸ਼ ਕਰਨਗੇ। ਇਸ ਬਜਟ ‘ਚ ਸਰਕਾਰ ਨੂੰ ਰਾਜਨੀਤਕ ਅਤੇ ਆਰਥਿਕ ਹਿੱਤਾਂ ਵਿਚਕਾਰ ਇਕ ਚੰਗਾ ਸੰਤੁਲਨ ਰੱਖਣਾ ਹੋਵੇਗਾ।
ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਬਜਟ ‘ਚ ਆਮ ਜਨਤਾ ਨੂੰ ਰਾਹਤ ਦੇਣ ਲਈ ਕੁਝ ਅਹਿਮ ਐਲਾਨ ਹੋ ਸਕਦੇ ਹਨ। ਬਜਟ ‘ਚ ਵਿੱਤ ਮੰਤਰੀ ਕੀ ਐਲਾਨ ਕਰਨਗੇ ਇਸ ਦੀ ਪਲ-ਪਲ ਖਬਰ ਤੁਹਾਨੂੰ ਦਿੰਦੇ ਰਹਾਂਗੇ।
ਲੋਕ ਸਭਾ ਦੀ ਕਾਰਵਾਈ ਸ਼ੁਰੂ, ਜਲਦ ਸ਼ੁਰੂ ਹੋਵੇਗਾ ਬਜਟ ਭਾਸ਼ਣ
ਕੁਝ ਹੀ ਮਿੰਟਾਂ ‘ਚ ਸ਼ੁਰੂ ਹੋਵੇਗਾ ਬਜਟ ਭਾਸ਼ਣ, ਜੇਤਲੀ ਖੋਲ੍ਹਣਗੇ ਪਿਟਾਰਾ।
ਪ੍ਰਧਾਨ ਮੰਤਰੀ ਮੋਦੀ ਸੰਸਦ ਭਵਨ ਪਹੁੰਚੇ, ਬਜਟ ਤੋਂ ਪਹਿਲਾਂ ਕੈਬਨਿਟ ਬੈਠਕ ਜਾਰੀ।
ਵਿੱਤ ਮੰਤਰੀ ਅਰੁਣ ਜੇਤਲੀ ਪਹੁੰਚੇ ਸੰਸਦ, ਥੋੜ੍ਹੀ ਦੇਰ ‘ਚ ਸ਼ੁਰੂ ਹੋਵੇਗਾ ਬਜਟ ਭਾਸ਼ਣ।
ਵਿੱਤ ਮੰਤਰੀ ਪਹਿਲੀ ਵਾਰ ਹਿੰਦੀ ‘ਚ ਪੇਸ਼ ਕਰਨਗੇ ਬਜਟ, 11 ਵਜੇ ਤੋਂ ਭਾਸ਼ਣ ਦੀ ਹੋਵੇਗੀ ਸ਼ੁਰੂਆਤ।
ਵਿੱਤ ਮੰਤਰੀ ਅਰੁਣ ਜੇਤਲੀ ਬਜਟ 2018 ਪੇਸ਼ ਕਰਨ ਤੋਂ ਪਹਿਲਾਂ ਨਾਰਥ ਬਲਾਕ ਪਹੁੰਚੇ।
ਫਸਲਾਂ ਦੀ ਖਰੀਦ ਦਾ ਸਮਰਥਨ ਮੁੱਲ ਉਤਪਾਦਨ ਲਾਗਤ ਤੋਂ ਡੇਢ ਗੁਣਾ ਹੋਵੇਗਾ
2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ : ਜੇਤਲੀ
ਕਿਸਾਨਾਂ ਨੂੰ ਸਹੀ ਭੁਗਤਾਨ ਲਈ ਬਣੇਗਾ ਨਵਾਂ ਸਿਸਟਮ : ਜੇਤਲੀ
ਆਲੂ, ਪਿਆਜ਼, ਟਮਾਂਟਰਾਂ ਆਦਿ ਫਸਲ ਨੂੰ ਬਚਾਉਣ ਲਈ ਆਪਰੇਸ਼ਨ ਗ੍ਰੀਨ
ਆਲੂ ਟਮਾਂਟਰ ਵਰਗੀਆਂ ਫਸਲਾਂ ਲਈ 500 ਕਰੋੜ ਦੇਵਾਂਗੇ
ਮੱਛੀ ਪਾਲਣ ਅਤੇ ਪਸ਼ੂ ਪਾਲਣ ਲਈ ਨਵੇਂ ਪ੍ਰੋਜੈਕਟ
42 ਮੇਗਾ ਫੂਡ ਪਾਰਕ ਬਣਾਏ ਜਾਣਗੇ ਜੇਤਲੀ
ਬਾਂਸ ਦੇਸ਼ ਲਈ ਗ੍ਰੀਨ ਗੋਲਡ
ਬਾਂਸ ਦੀ ਪੈਦਾਵਰ ਵਧਾਉਣ ਲਈ 1290 ਕਰੋੜ
ਕਿਸਾਨ ਕਰਜ਼ ਲਈ 11 ਲੱਖ ਕਰੋੜ ਦਾ ਫੰਡ
8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ : ਜੇਤਲੀ
ਇਸ ਸਾਲ ਦੋ ਕਰੋੜ ਪਖਾਨੇ ਬਣਾਏ ਜਾਣਗੇ : ਜੇਤਲੀ
ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਦੀ ਹੋਵੇਗੀ ਸ਼ੁਰੂਆਤ: ਜੇਤਲੀ
ਹਰ ਪਰਿਵਾਰ ਨੂੰ ਦਿੱਤੇ ਜਾਣਗੇ 5 ਲੱਖ ਸਲਾਨਾ:ਜੇਤਲੀ
50 ਕਰੋੜ ਲੋਕਾਂ ਨੂੰ ਮਿਲੇਗਾ ਹੈਲਥ ਬੀਮਾ:ਜੇਤਲੀ
ਸਿਹਤ ਨੂੰ ਲੈ ਕੇ ਵੱਡਾ ਐਲਾਨ: 24 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ
ਦੇਸ਼ ਦੀ 40 ਫੀਸਦੀ ਆਬਾਦੀ ਦਾ ਇਲਾਜ ਖਰਚ ਚੁੱਕੇਗੀ ਸਰਕਾਰ: ਜੇਤਲੀ
ਇਕ ਪਰਿਵਾਰ ਨੂੰ ਇਕ ਸਾਲ ‘ਚ 5 ਲੱਖ ਦਾ ਮੈਡੀਕਲ ਖਰਚ: ਜੇਤਲੀ
5 ਲੱਖ ਸਿਹਤ ਸੈਂਟਰ ਖੋਲ੍ਹੇ ਜਾਣਗੇ: ਜੇਤਲੀ
ਟੀ.ਬੀ. ਮਰੀਜ਼ ਨੂੰ ਹਰ ਮਹੀਨੇ 500 ਰੁਪਏ ਦੀ ਮਦਦ ਦਿੱਤੀ ਜਾਵੇਗੀ: ਜੇਤਲੀ