Breaking News

ਬਿਨਾ ਚਾਰੇ ਤੋਂ ਲਓ ਰੋਜ਼ਾਨਾ 100 ਲੀਟਰ ਦੁੱਧ

ਦੇਸ਼ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਪੰਜਾਬ ਕੋਲ ਹੈ ਜੋ ਇੱਕ ਦਿਨ ਦਾ 66.713 ਕਿੱਲੋ ਦੁੱਧ ਦਿੰਦੀ ਹੈ ਪਰ ਹੁਣ ਇੱਕ ਦਿਨ ਵਿੱਚ 100 ਲੀਟਰ ਦੁੱਧ ਲਿਆ ਜਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਇਹ ਦੁੱਧ ਇੱਕ ਮਸ਼ੀਨ ਦਿੰਦੀ ਹੈ ਜੋ ਗਾਂ ਤੇ ਮੱਝ ਵਾਂਗ ਤੂੜੀ ਜਾਂ ਹਰਾ ਚਾਰਾ ਤਾਂ ਨਹੀਂ ਖਾਂਦੀ ਪਰ ਦਿਨ ਵਿੱਚ ਸੌ ਲੀਟਰ ਦੁੱਧ ਦਿੰਦੀ ਹੈ।

ਬੇਸ਼ੱਕ ਇਸ ਗੱਲ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੋਵੇਗਾ ਪਰ ਇਹ ਸੰਭਵ ਹੋ ਚੁੱਕਾ ਹੈ। 22 ਤੋਂ 26 ਜਨਵਰੀ ਤੱਕ ਮਹਾਰਾਸ਼ਟਰ ਸੂਬੇ ਦੇ ਨਾਸਿਕ ਵਿੱਚ ਚੱਲੇ ਪੰਜ ਦਿਨਾਂ ਖੇਤੀ ਮੇਲੇ ਵਿੱਚ ਲਘੂ ਉਦਯੋਗ ਦੇ ਸੰਚਾਲਕ ਤੁਸ਼ਾਰ ਖਰੜੇ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਅਜਿਹੀ ਮਸ਼ੀਨ ਬਣਾਈ ਹੈ ਜਿਸ ਤੋਂ ਇੱਕ ਘੰਟੇ ਵਿੱਚ ਇੱਕ ਕਿੱਲੋ ਸੋਇਆਬੀਨ ਤੋਂ ਅੱਠ ਕਿੱਲੋ ਦੁੱਧ, 6 ਕਿੱਲੋ ਦਹੀਂ, ਡੇਢ ਕਿੱਲੋ ਸੋਇਆ ਪਨੀਰ, 10 ਕਿੱਲੋ ਲੱਸੀ ਨਿਕਲਦੀ ਮਤਲਬ ਦਿਨ ਭਰ ਵਿੱਚ 100 ਲੀਟਰ ਦੁੱਧ ਨਿਕਲਦਾ ਹੈ।

ਇੰਨਾ ਹੀ ਨਹੀਂ ਇਸ ਮਸ਼ੀਨ ਨੂੰ ਚਲਾਉਣ ਲਈ ਬਹੁਤੀ ਲੇਬਰ ਦੀ ਲੋੜ ਨਹੀਂ ਬਲਕਿ ਇੱਕ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ। ਮਸ਼ੀਨ ਦੀ ਕੀਮਤ 2 ਲੱਖ 50 ਹਜ਼ਾਰ ਰੁਪਏ ਹੈ। ਨਾਲ ਹੀ ਖ਼ਰੀਦਦਾਰ ਨੂੰ ਕੰਪਨੀ ਵੱਲੋਂ ਮੁਫ਼ਤ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …