Breaking News

ਬੱਲੇ ਨੀ ਪੰਜਾਬ ਦੀਏ ਸ਼ੇਰ ਧੀਏ, ਇੱਕਲੇ ਹੀ ਭਿੜੀ ਲੁਟੇਰੇ ਦੇ ਨਾਲ II ਜਾਣੋ ਪੂਰੀ ਖਬਰ ਅਤੇ ਸ਼ੇਅਰ ਕਰੋ

 

ਔਰਤਾਂ ਕਿਸੇ ਵੀ ਖੇਤਰ ‘ਚ ਮਰਦਾਂ ਦੇ ਮੁਕਾਬਲੇ ਪਿੱਛੇ ਨਹੀਂ ਹਨ। ਇਹ ਗੱਲ ਸਾਬਤ ਕਰ ਦਿਖਾਈ ਹੈ ਪੰਜਾਬ ਦੀ ਇਕ ‘ਸ਼ੇਰ ਬੱਚੀ’ ਨੇ, ਜਿਸ ਨੇ ਆਪਣੀ ਦਲੇਰੀ ਨਾਲ ਪਰਸ ਝਪਟ ਕੇ ਭੱਜੇ ਲੁਟੇਰੇ ਦਾ 7 ਕਿਲੋਮੀਟਰ ਤੱਕ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ, ਉਸ ਦੀ ਭੁਗਤ ਸੁਆਰੀ ਅਤੇ ਪੁਲਸ ਹਵਾਲੇ ਕੀਤਾ। ਚੰਬਲ ਕਲਾਂ ਦੀ ਵਸਨੀਕ ਇਸ ਦਲੇਰ ਮੁਟਿਆਰ ਦਾ ਦੇਸ਼ ਦੀਆਂ ਹੋਰ ਮੁਟਿਆਰਾਂ ਨੂੰ ਆਪਣੀ ਤਾਕਤ ਵਰਤਣ ਲਈ ਇਕ ਸੁਨੇਹਾ ਹੈ।Image result for punjab di kudi

ਰਮਨਦੀਪ ਕੌਰ (22) ਆਪਣੇ ਪਿਤਾ ਅਮਰਜੀਤ ਸਿੰਘ, ਮਾਤਾ ਲਖਵੀਰ ਕੌਰ ਅਤੇ ਭੈਣ ਵਰੁਣਪ੍ਰੀਤ ਕੌਰ ਨਾਲ ਪਿੰਡ ਚੰਬਲ ਕਲਾਂ ਵਿਚ ਰਹਿੰਦੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਵਿਚ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਰ ਭਾਗ-ਦੂਜਾ ਦੀ ਵਿਦਿਆਰਥਣ ਹੈ।ਉਸ ਦਾ ਪਿਤਾ ਟਰੱਕ ਡਰਾਈਵਰ ਅਤੇ ਮਾਤਾ ਘਰੇਲੂ ਔਰਤ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦੇ ਛੋਟਾ ਭਰਾ ਰਜਿੰਦਰ ਸਿੰਘ, ਜੋ ਉਸ ਸਮੇਂ 16 ਸਾਲ ਦਾ ਸੀ, ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ (ਰਮਨਪ੍ਰੀਤ ਕੌਰ) ਨੇ ਆਪਣੇ ਮਾਤਾ-ਪਿਤਾ ਨੂੰ ਲੜਕੀ ਨਹੀਂ ਸਗੋਂ ਲੜਕਾ ਬਣ ਕੇ ਦਿਖਾਉਣ ਦਾ ਫੈਸਲਾ ਕਰ ਲਿਆ ।

ਰਮਨਦੀਪ ਦੀ ਮਾਤਾ ਨੇ ਦੱਸਿਆ ਉਸ ਦੀ ਲੜਕੀ ਘਰ ਵਿਚ ਵੀ ਲੜਕਿਆਂ ਵਾਂਗ ਰਹਿੰਦੀ ਹੈ ਅਤੇ 10ਵੀਂ ਤੱਕ ਫੁੱਟਬਾਲ ਦੀ ਵਧੀਆ ਖਿਡਾਰਣ ਰਹਿ ਚੁੱਕੀ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਕੱਲ੍ਹ ਉਸ ਨੇ ਲੁਟੇਰੇ ਦਾ ਬੜੇ ਹੌਸਲੇ ਨਾਲ ਪਿੱਛਾ ਕਰਕੇ ਪਰਿਵਾਰ ਨੂੰ ਲੜਕੀ ਦੀ ਬਜਾਏ ਲੜਕਾ ਹੋਣ ਦਾ ਹੀ ਸਬੂਤ ਦਿੱਤਾ ਹੈ। ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਲੜਕੀ ਨੇ ਬਿਨਾਂ ਕਿਸੇ ਡਰ ਤੋਂ ਲੁਟੇਰੇ ਦਾ ਪਿੱਛਾ ਕੀਤਾ ਸ਼ਾਇਦ ਹੀ ਕੋਈ ਲੜਕਾ ਵੀ ਇਸ ਤਰ੍ਹਾਂ ਦੀ ਬਹਾਦਰੀ ਦਾ ਕੰਮ ਕਰ ਸਕਦਾ। ਉਸ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਘਰ ਸਵੇਰ ਤੋਂ ਹੀ ਇਲਾਕੇ ਦੇ ਵਧਾਈਆਂ ਦੇਣ ਵਾਲੇ ਲੋਕਾਂ ਦਾ ਝੁਰਮਟ ਪਿਆ ਰਿਹਾ।Image result for punjab di kudi

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …