Breaking News

ਮਿੱਟੀ ਨਾਲੋਂ ਸਸਤੇ ਆਲੂਆਂ ਨੇ ਕਿਸਾਨਾਂ ਨੂੰ ਕੀਤਾ ਕੱਖੋਂ ਹੋਲੇ

ਸਰਕਾਰ ਵੱਲੋਂ ਕਿਸਾਨੀ ਨੂੰ ਰਵਾਇਤੀ ਫ਼ਸਲਾਂ ਦੇ ਚੱਕਰ ’ਚੋਂ ਕੱਢਣ ਲਈ ਘੜੀਆਂ ਜਾ ਰਹੀਆਂ ਨੀਤੀਆਂ ਤੇ ਬਿਆਨਬਾਜ਼ੀਆਂ ਵਿਚਕਾਰ ਬਦਲਵੀਂ ਫ਼ਸਲ ਦੇ ਰੂਪ ਵਿੱਚ ਬੀਜੇ ਗਏ ਆਲੂ ਕੋਲਡ ਸਟੋਰਾਂ ਵਿੱਚ ਸੜ ਰਹੇ ਹਨ। ਆਲਮ ਇਹ ਹੈ ਕਿ ਆਲੂਆਂ ਦਾ ਬੋਰਾ ਕਿਤੇ ਤਾਂ 10 ਰੁਪਏ ’ਚ ਵਿਕ ਰਿਹਾ ਹੈ ਤੇ ਕਿਤੇ ਆਲੂਆਂ ਦੀਆਂ ਭਰੀਆਂ ਟਰਾਲੀਆਂ ਕਾਸ਼ਤਕਾਰਾਂ ਵੱਲੋਂ ਮੁਫ਼ਤੋ-ਮੁਫ਼ਤੀ ਵੰਡੀਆਂ ਜਾ ਰਹੀਆਂ ਹਨ।

ਆਲੂਆਂ ਦੀ ਟਰਾਲੀ ਕੋਈ 1000 ਵਿੱਚ ਵੀ ਖ਼ਰੀਦਣ ਨੂੰ ਤਿਆਰ ਨਹੀਂ ਹੈ। ਆਲੂ ਕਾਸ਼ਤਕਾਰਾਂ ਨੇ ਪਿਛਲੇ ਸੀਜ਼ਨ ਵਿੱਚ ਫ਼ਸਲ ਨੂੰ ਕੋਲਡ ਸਟੋਰਾਂ ਵਿੱਚ ਇਸ ਆਸ ’ਤੇ ਸਾਂਭ ਕੇ ਰੱਖਿਆ ਸੀ ਕਿ ਭਵਿੱਖ ਵਿੱਚ ਆਲੂਆਂ ਦੀ ਕੀਮਤ ਵਧਣ ’ਤੇ ਮੁਨਾਫ਼ਾ ਖੱਟਿਆ ਜਾ ਸਕੇਗਾ।

ਦੱਸਣਯੋਗ ਹੈ ਕਿ ਸਟੋਰ ਵਿੱਚ ਆਲੂ ਦੇ ਇੱਕ ਕੱਟੇ ਦਾ ਕਿਰਾਇਆ 100 ਰੁਪਏ ਲਿਆ ਜਾਂਦਾ ਹੈ ਮੰਡੀਆਂ ’ਚ ਆਲੂ ਦਾ ਭਾਅ 30 ਤੋਂ 40 ਰੁਪਏ ਪ੍ਰਤੀ ਥੈਲਾ ਹੈ। ਹਾਲਾਤ ਇਹ ਹਨ ਕਿ ਕਿਸਾਨ ਆਲੂਆਂ ਨੂੰ ਕੋਲਡ ਸਟੋਰਾਂ ਵਿੱਚ ਹੀ ਛੱਡਣ ਲਈ ਮਜ਼ਬੂਰ ਹਨ। ਲੁਧਿਆਣਾ ਜ਼ਿਲ੍ਹੇ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਹਾਲਤ ਇਹੋ ਜਿਹੀ ਹੀ ਹੈ।Image result for punjab allu kheti

ਇਲਾਕੇ ਦੇ ਇਕ ਕੋਲਡ ਸਟੋਰ ਮਾਲਕ ਨੇ ਦੱਸਿਆ ਕਿ ਉਸਦੇ ਸਟੋਰ ਵਿੱਚ ਪਏ ਆਲੂਆਂ ਨੂੰ ਕਿਸਾਨ ਚੁੱਕਣ ਤੱਕ ਨਹੀਂ ਆਏ। ਉਨ੍ਹਾਂ ਕਿਹਾ ਕਿ ਐਗਰੀਮੈਂਟ ਦਾ ਸਮਾਂ ਲੰਘ ਜਾਣ ਤੋਂ ਬਾਅਦ ਮਜ਼ਬੂਰੀ ਵੱਸ ਉਨ੍ਹਾਂ ਨੂੰ ਹੁਣ ਕੋਲਡ ਸਟੋਰ ਖਾਲੀ ਕਰਨ ਲਈ ਆਲੂ ਬੇਹੱਦ ਸਸਤੇ ਭਾਅ ਵੇਚਣੇ ਪੈ ਰਹੇ ਹਨ, ਕਿਉਂਕਿ ਕਿਸਾਨਾਂ ਨੇ ਆਲੂ ਚੁੱਕਣ ਤੋਂ ਹੱਥ ਖੜੇ ਕਰ ਦਿੱਤੇ ਹਨ।Image result for punjab allu kheti

ਸਟੋਰ ’ਚੋਂ ਪੁੰਗਰੇ ਹੋਏ ਆਲੂਆਂ ਦੀਆਂ ਟਰਾਲੀਆਂ ਭਰਾਉਂਦੇ ਹੋਏ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਇਨ੍ਹਾਂ ਆਲੂਆਂ ਨੂੰ ਆਪਣੇ ਪਸ਼ੂਆਂ ਨੂੰ ਚਾਰਨ ਲਈ ਲਿਜਾ ਰਹੇ ਹਨ।ਕਿਸਾਨਾਂ ਵੱਲੋਂ ਆਲੂ ਨਾ ਚੁੱਕੇ ਜਾਣ ਦੀ ਹਾਲਤ ’ਚ ਕੋਲਡ ਸਟੋਰ ਮਾਲਕਾਂ ਨੂੰ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹੋਰਨਾਂ ਕੋਲਡ ਸਟੋਰਾਂ ’ਤੇ ਵੀ ਆਲੂਆਂ ਦੇ ਲੱਗੇ ਹੋਏ ਢੇਰ ਸੜ ਰਹੇ ਹਨ।

ਜ਼ਿਕਰਯੋਗ ਹੈ ਕਿ ਆਲੂ ਦੀ ਪੈਦਾਵਾਰ ’ਤੇ ਕਿਸਾਨਾਂ ਦਾ ਪ੍ਰਤੀ ਏਕੜ 60 ਤੋਂ 70 ਹਜ਼ਾਰ ਰੁਪਏ ਖ਼ਰਚ ਆਇਆ ਹੈ। ਇਸ ਵਿੱਚ ਖੇਤ ਦੀ ਤਿਆਰੀ ਲਈ ਕੀਤੀ ਗਈ ਵਹਾਈ, ਪਲੋਅ ਦਾ ਫੇਰਨਾ, ਰੋਟਾਵੇਟਰ, ਸੁਹਾਗਾ, ਤਵੀਆਂ ਅਤੇ ਬਿਜਾਈ ਲਈ ਡੀਜ਼ਲ, ਸਪਰੇਆਂ, ਪੋਟਾਸ਼ ਸਣੇ ਹੋਰ ਖ਼ਰਚ ਸ਼ਾਮਲ ਹਨ। ਇਸ ਤੋਂ ਇਲਾਵਾ ਕੋਲਡ ਸਟੋਰਾਂ ਵਿੱਚ ਇੱਕ ਬੋਰੇ ਦਾ ਕਿਰਾਇਆ 100 ਰੁਪਏ ਲਿਆ ਜਾ ਰਿਹਾ ਹੈ। 300 ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਇੱਕ ਥੈਲਾ ਅੱਜ 10 ਤੋਂ 30 ਰੁਪਏ ਦੇ ਵਿੱਚ ਵੀ ਨਹੀਂ ਵਿਕ ਰਿਹਾ ਤੇ ਮੁਫ਼ਤ ਵਿੱਚ ਸੁੱਟਿਆ ਜਾ ਰਿਹਾ ਹੈ।

ਆਲੂ ਕਾਸ਼ਤਕਾਰਾਂ ਦੀ ਮਾੜੀ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਜ਼ਿੰਮੇਵਾਰ: ਲੱਖੋਵਾਲ

ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਆਲੂ ਕਾਸ਼ਤਕਾਰਾਂ ਦੀ ਮਾੜੀ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੱਖੋਵਾਲ ਨੇ ਦੱਸਿਆ ਕਿ ਯੂਨੀਅਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਦੇ ਆਗੂਆਂ ਨੂੰ ਮਿਲ ਕੇ ਇਹ ਮੁੱਦਾ ਉਠਾਇਆ ਗਿਆ ਸੀ ਕਿ ਆਲੂਆਂ ਦਾ ਭਾਅ ਸਥਿਰ ਰੱਖਣ ਲਈ ਇਸ ਨੂੰ ਬਾਹਰਲੇ ਦੇਸ਼ਾਂ ’ਚ ਵੇਚਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਪਾਕਿਸਤਾਨ ਤੇ ਹੋਰ ਅਰਬ ਦੇਸ਼ਾਂ ’ਚ ਆਲੂ ਦੀ ਚੰਗੀ ਮੰਗ ਹੈ ਪਰ ਸਰਕਾਰ ਨੇ ਆਲੂਆਂ ਦੀ ਵਿਕਰੀ ਲਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …