Breaking News

ਮੋਦੀ ਸਰਕਾਰ ਦਾ ਕਿਸਾਨਾਂ ਤੇ ਇੱਕ ਹੋਰ ਵਾਰ ਟਰੈਕਟਰ ਹੋ ਸਕਦੇ ਹਨ ਐਨੇ ਮਹਿੰਗੇ

ਸਰਕਾਰ ਵੱਲੋਂ ਟਰੈਕਟਰ ਨੂੰ ਨਾਨ-ਟਰਾਂਸਪੋਰਟ ਵਾਹਨ ਦੀ ਸ਼੍ਰੇਣੀ ‘ਚ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਇਸ ਸੰਬੰਧ ‘ਚ ਖਰੜਾ ਤਿਆਰ ਕੀਤਾ ਹੈ। ਮਾਹਰਾਂ ਮੁਤਾਬਕ ਇਸ ਨਾਲ ਜਿੱਥੇ ਟਰੈਕਟਰਾਂ ਦੀ ਕੀਮਤ ਵੱਧ ਜਾਵੇਗੀ, ਉੱਥੇ ਹੀ ਟਰੈਕਟਰ ਮਾਲਕਾਂ ‘ਤੇ ਟੈਕਸ ਦਾ ਬੋਝ ਵੀ ਵੱਧ ਸਕਦਾ ਹੈ। ਸੜਕ ਅਤੇ ਆਵਾਜਾਈ ਮੰਤਰਾਲੇ ਨੇ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਕੇਂਦਰੀ ਮੋਟਰ ਵਾਹਨ ਨਿਯਮ 1989 ‘ਚ ਸੋਧ ਕੀਤਾ ਜਾ ਰਿਹਾ ਹੈ ਅਤੇ ਨਵਾਂ ਕਾਨੂੰਨ ਕੇਂਦਰੀ ਮੋਟਰ ਵਾਹਨ ਨਿਯਮ-2017 ਦੇ ਨਾਮ ਨਾਲ ਜਾਣਿਆ ਜਾਵੇਗਾ।

ਨਿਯਮ 1989 ਮੁਤਾਬਕ ਖੇਤੀਬਾੜੀ ਟਰੈਕਟਰ ਨੂੰ ਇਕ ‘ਨਾਨ-ਟਰਾਂਸਪੋਰਟ’ ਵਾਹਨ ਮੰਨਿਆ ਜਾਂਦਾ ਹੈ ਪਰ ਨਵੇਂ ਨਿਯਮ ‘ਚ ਸੋਧ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਲਾਈਨ ਨੂੰ ਹਟਾ ਦਿੱਤਾ ਜਾਵੇ, ਯਾਨੀ ਕਿ ਖੇਤੀਬਾੜੀ ਟਰੈਕਟਰ ਨੂੰ ‘ਨਾਨ-ਟਰਾਂਸਪੋਰਟ’ ਸ਼੍ਰੇਣੀ ‘ਚੋਂ ਹਟਾ ਦਿੱਤਾ ਜਾਵੇ। ਮੰਤਰਾਲੇ ਨੇ ਇਸ ਸੋਧ ਨੂੰ ਲੈ ਕੇ ਲੋਕਾਂ ਕੋਲੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ, ਜੋ 27 ਅਕਤੂਬਰ ਤੋਂ ਪਹਿਲਾਂ ਮੰਤਰਾਲੇ ਨੂੰ ਭੇਜਣੇ ਹੋਣਗੇ।

ਖਬਰਾਂ ਮੁਤਾਬਕ, ਛੋਟੇ ਟਰੱਕ ਅਤੇ ਟੈਮਪੂ ਮਾਲਕਾਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਟਰੈਕਟਰ ਮਾਲਕ ਟਰਾਲੀ ਲਾ ਕੇ ਸਾਮਾਨ ਦੀ ਢੁਆਈ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਟਰੱਕ ਅਤੇ ਟੈਮਪੂ ਮਾਲਕਾਂ ਨੇ ਆਪਣੇ-ਆਪਣੇ ਸੂਬਿਆਂ ਦੀਆਂ ਸਰਕਾਰਾਂ ਕੋਲ ਇਹ ਸ਼ਿਕਾਇਤ ਕੀਤੀ ਸੀ ਅਤੇ ਸੂਬਿਆਂ ਨੇ ਕੇਂਦਰ ਸਾਹਮਣੇ ਇਹ ਮੰਗ ਰੱਖੀ। ਸੰਭਵ ਹੈ ਕਿ ਸੂਬਿਆਂ ਦੀ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੋਵੇ। ਇਸ ਨਾਲ ਟਰੈਕਟਰ ਮਾਲਕ ਖੇਤੀਬਾੜੀ ਦੇ ਨਾਮ ‘ਤੇ ਮਿਲ ਰਹੀ ਛੋਟ ਦਾ ਫਾਇਦਾ ਨਹੀਂ ਉਠਾ ਸਕਣਗੇ ਅਤੇ ਉਨ੍ਹਾਂ ਨੂੰ ਵਪਾਰਕ ਵਾਹਨ ਦੇ ਤੌਰ ‘ਤੇ ਮੰਨਿਆ ਜਾਵੇਗਾ।

ਹੁਣ ਤਕ ਟਰੈਕਟਰ ਨੂੰ ਖੇਤੀਬਾੜੀ ਵਾਹਨ ਮੰਨਿਆ ਜਾਂਦਾ ਹੈ ਅਤੇ ਖਰੀਦਦੇ ਸਮੇਂ ਟਰੈਕਟਰ ‘ਤੇ 12 ਫੀਸਦੀ ਜੀ. ਐੱਸ. ਟੀ. ਲੱਗਦਾ ਹੈ ਪਰ ਹੁਣ ਇਨ੍ਹਾਂ ਨੂੰ ਟੈਮਪੂ, ਟਰੱਕ ਦੀ ਸ਼੍ਰੇਣੀ ‘ਚ ਪਾਇਆ ਜਾਂਦਾ ਹੈ ਤਾਂ ਉਨ੍ਹਾਂ ‘ਤੇ 28 ਫੀਸਦੀ ਜੀ. ਐੱਸ. ਟੀ. ਲੱਗੇਗਾ। ਜੋ ਕੀ ਪਹਿਲਾ ਨਾਲੋਂ 16 ਫੀਸ਼ਦੀ ਵੱਧ ਹੈ।  ਇਸ ਨਾਲ ਟਰੈਕਟਰ ਮਹਿੰਗੇ ਹੋ ਸਕਦੇ ਹਨ।

Image result for road taxਖਬਰਾਂ ਮੁਤਾਬਕ, ਹੁਣ ਤਕ ਟਰੈਕਟਰ ‘ਤੇ ਰੋਡ ਟੈਕਸ ‘ਚ ਵੀ ਛੋਟ ਹੈ ਪਰ ਟਰਾਂਸਪੋਰਟ ਵਾਹਨ ਦੀ ਸ਼੍ਰੇਣੀ ‘ਚ ਆਉਣ ਤੋਂ ਬਾਅਦ ਟਰੈਕਟਰ ਮਾਲਕਾਂ ਕੋਲੋਂ ਵੀ ਰੋਡ ਟੈਕਸ ਵਸੂਲਿਆ ਜਾ ਸਕਦਾ ਹੈ। ਇਸ ਨਾਲ ਟੈਕਸ ਦਾ ਬੋਝ ਵੱਧ ਸਕਦਾ ਹੈ। ਹਾਲਾਂਕਿ ਜਿਹੜੇ ਲੋਕ ਟਰੈਕਟਰ ਟਰਾਲੀ ਦੀ ਵਰਤੋਂ ਵਪਾਰਕ ਤੌਰ ‘ਤੇ ਨਹੀਂ ਕਰਦੇ ਹਨ ਉਨ੍ਹਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਉੱਥੇ ਹੀ ਜਿਨ੍ਹਾਂ ਟਰੈਕਟਰਾਂ ਦਾ ਇਸਤੇਮਾਲ ਨਿਰਮਾਣ ਸੈਕਟਰ ਜਾਂ ਫੈਕਟਰੀਆਂ ‘ਚ ਸਾਮਾਨ ਦੀ ਢੁਆਈ ਲਈ ਹੁੰਦਾ ਹੈ ਉਨ੍ਹਾਂ ‘ਤੇ ਫੈਸਲਾ ਲਿਆ ਜਾ ਸਕਦਾ ਹੈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …