Breaking News

ਰਜ਼ਾ ਮੁਆਫ਼ੀ ਲਈ ਹੁਣ ਕਿਸਾਨਾਂ ਨੂੰ ਕਰਨਾ ਪਵੇਗਾ ਇਨ੍ਹਾਂ ਸਮਾਂ ਹੋਰ ਇੰਤਜ਼ਾਰ

 

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕਰਜ਼ਾ ਮੁਆਫ਼ੀ ਸਬੰਧੀ ਸਮੁੱਚੀ ਪ੍ਰਕਿਰਿਆ ਨਵੰਬਰ 2018 ਤੱਕ ਪੂਰੀ ਕਰ ਲਈ ਜਾਵੇਗੀ ਅਤੇ ਵਿਧਾਨ ਸਭਾ ਸਮਾਗਮ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦੇ ਸਹਿਕਾਰੀ ਕਰਜ਼ੇ ਮੁਆਫ਼ ਕਰਨ ਲਈ ਪੱਤਰ ਜਾਰੀ ਕਰ ਦਿੱਤੇ ਜਾਣਗੇ |

ਅੱਜ ਇੱਥੇ ਇਕ ਗ਼ੈਰ ਰਸਮੀ ਗੱਲਬਾਤ ਦੌਰਾਨ ਆਪਣੇ ਨਿਵਾਸ ਸਥਾਨ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਸਮਾਗਮ ਤੋਂ ਪਹਿਲਾਂ ਕਰਜ਼ਾ ਮੁਆਫ਼ੀ ਦਾ ਦੂਜਾ ਵੱਡਾ ਸਮਾਗਮ ਕਰਨ ਤੋਂ ਪਹਿਲੇ ਇਕ ਵੱਡਾ ਨੌਕਰੀ ਮੇਲਾ ਵੀ ਕਰਨਾ ਚਾਹੁੰਦੇ ਹਨ, (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਜਿਸ ਵਿਚ ਡੇਢ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਮਾਗਮਾਂ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ |Image result for punjab kisan

ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ, ਸਰਕਾਰੀ ਪੈਨਸ਼ਨਰਾਂ ਅਤੇ ਆਮਦਨ ਕਰ ਦੇਣ ਵਾਲੇ ਜ਼ਮੀਨਾਂ ਦੇ ਮਾਲਕਾਂ ਨੂੰ ਕਰਜ਼ਾ ਮੁਆਫ਼ੀ ਦਾ ਲਾਭ ਨਾ ਦੇਣ ਦੇ ਫ਼ੈਸਲੇ ਕਾਰਨ ਰਾਜ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਦੇ ਲਾਭ ਪਾਤਰੀਆਂ ਦੀ ਦੱਸੀ ਗਈ 10 ਲੱਖ 25 ਹਜ਼ਾਰ ਲਾਭ ਪਾਤਰੀਆਂ ਦੀ ਗਿਣਤੀ ‘ਚ ਥੋੜ੍ਹੀ ਬਹੁਤ ਕਮੀ ਵੀ ਆ ਸਕਦੀ ਹੈ |

ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ 6 ਪਿੰਡਾਂ ਦੇ 990 ਟਿਊਬਵੈੱਲਾਂ ਦੇ ਮੀਟਰਾਂ ਲਈ ਰਾਜ ਸਰਕਾਰ ਵਲੋਂ ਪੇਸ਼ਗੀ ਬਿੱਲ ਦੀ ਰਾਸ਼ੀ ਕਿਸਾਨਾਂ ਨੂੰ ਦੇਣ ਅਤੇ ਉਕਤ ਪੇਅ ਬਿੱਲਾਂ ਦੀ ਅਦਾਇਗੀ ਕਿਸਾਨਾਂ ਵਲੋਂ ਖ਼ੁਦ ਸਿੱਧੇ ਕੀਤੇ ਜਾਣ ਦੇ ਤਜਰਬੇ ਦਾ ਮੁੱਖ ਮੰਤਵ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਅਤੇ ਇਹ ਫ਼ੈਸਲਾ ਸਿਰਫ਼ ਤਜ਼ਰਬੇ ਦੇ ਤੌਰ ‘ਤੇ ਲਿਆ ਗਿਆ ਹੈ |Image result for punjab kisan

ਮੁੱਖ ਮੰਤਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਉਂਦੇ ਰਾਜ ਦੇ ਬਜਟ ਵਿਚਲੇ ਅਨੁਮਾਨ ਨੂੰ ਅਸਲੀਅਤ ਅਨੁਸਾਰ ਰੱਖਿਆ ਜਾਵੇਗਾ ਤਾਂ ਜੋ ਮਿੱਥੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ |Image result for punjab kisan

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …