Breaking News

ਲੋ ਟਨਲ ਵਿੱਚ ਇਸ ਤਰ੍ਹਾਂ ਕਰੋ ਬੇ-ਮੋਸਮੀ ਸਬਜ਼ੀਆਂ ਦੀ ਖੇਤੀ ਕਮਾਓ ਦੁਗਣਾ ਮੁਨਾਫ਼ਾ

 

ਲੋ  ਟਨਲ ਅਜੇਹੀ ਤਕਨੀਕ ਹੈ ਜਿਸ ਵਿਚ ਫਸਲ ਦੀ ਰੋਪਾਈ ਤੋਂ ਬਾਅਦ ਹਰੇਕ ਫਸਲ ਕਿਆਰੀ ਦੇ ਉੱਤੇ ਘੱਟ ਊਚਾਈ ਪ‍ਲਾਸ‍ਿਟਕ ਦੀ ਚਾਦਰ ਨਾਲ ਢੱਕ ਕੇ ਬਣਾਇਆ ਜਾਂਦਾ ਹੈ । ਇਹ ਨੂੰ ਫਸਲ ਦੇ ਘੱਟ ਤਾਪਮਾਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਬਣਾਈਆ ਜਾਂਦਾ ਹੈ । ਇਹ ਤਕਨੀਕ ਉਤ‍ਰ ਭਾਰਤ ਦੇ ਉਹਨਾਂ ਮੈਦਾਨਾਂ ਵਿੱਚ ਸਬਜ਼ੀਆਂ ਦੀ ਬੇਮੌਸਮੀ ਖੇਤੀ ਲਈ ਬਹੂਤ ਲਾਭਦਾਇਕ ਹੈ ਜਿੱਥੇ ਸਰਦੀ ਦੇ ਮੌਸਮ ਵਿੱਚ ਰਾਤ ਦਾ ਤਾਪਮਾਨ ਲੱਗਭੱਗ 40 ਤੋਂ 60 ਦਿਨਾਂ ਤੱਕ 8 ਡੀਗਰੀ ਸੈਂਟੀਗ੍ਰੇਡ ਤੋਂ ਹੇਠਾਂ ਰਹਿੰਦਾ ਹੈ ।Image result for tanal farming

ਇਸ ਤਕਨੀਕ ਵਿਚ ਬੇਮੌਸਮੀ ਸਬਜੀਆਂ ਉਗਾਉਣ ਲਈ ਸਬ‍ਜੀਆਂ ਦੀ ਪੌਦ(ਪਨੀਰੀ) ਨੂੰ ਪ‍ਲਾਸਟਿਕ ਪ‍ਲੱਗ ਟ੍ਰੇ ਤਕਨੀਕ (plastic tray technique) ਰਾਹੀਂ ਦਿਸੰ‍ਬਰ ਅਤੇ ਜਨਵਰੀ ਮਹੀਨਿਆਂ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ।ਤੁਸੀਂ ਕਿਸੇ ਚੰਗੀ ਨਰਸਰੀ ਤੋਂ ਤਿਆਰ ਹੋਈ ਪਨੀਰੀ ਵੀ ਵਰਤ ਸਕਦੇ ਹੋ।

ਅਜਿਹੀ ਸੰਰਚਨਾ ਬਣਾਉਣ ਲਈ ਸਭ ਤੋਂ ਪਹਿਲਾਂ ਡਰਿਪ ਸਿੰਚਾਈ ਦੀ ਸਹੂਲਤ ਵਾਲੇ ਖੇਤ ਵਿੱਚ , ਜਮੀਨ ਉਤੇ ਵੱਟਾਂ ਪਾਈਆਂ ਜਾਂਦੀਆਂ ਹਨ । ਇਸਦੇ ਬਾਅਦ ਕਿਆਰੀਆਂ ਦੇ ਵਿਚਕਾਰ ਇੱਕ ਡਰਿਪ ਲਾਈਨ ਵਿਛਾ ਦਿਤੀ ਜਾਂਦੀ ਹੈ । ਕਿਆਰੀ ਦੇ ਉਪਰ 2 ਮੀ . ਮੀ . ਮੋਟੇ ਜੰਗ ਰੋਧੀ ਲੋਹੇ ਦੇ ਤਾਰਾਂ ਜਾਂ ਪਤਲੇ ਵ‍ਯਾਸ ਦੇ ਪਾਈਪਾਂ ਨੂੰ ਮੋੜਕੇ ਹੁਪ‍ਸ ਜਾਂ ਘੇਰੇ ਇਸ ਪ੍ਰਕਾਰ ਬਣਾਉਂਦੇ ਹਨ ਕਿ ਇਸਦੇ ਦੋਵੇ ਸਿਰੀਆਂ ਦੀ ਦੂਰੀ 50 ਤੋਂ 60 ਸੇਮੀ ਤੇ ਜਮੀਨ ਤੋਂ ਘੇਰੇ ਦੇ ਅੱਧ ਤੋਂ ਉਚਾਈ ਵੀ 50 ਤੋਂ 60 ਸੇਮੀ ਰਹੇ । ਤਾਰਾਂ ਵਿਚਲੀ ਦੂਰੀ 1.5 ਤੋਂ 2 ਮੀਟਰ ਰੱਖਣੀ ਚਾਹੀਦੀ ਹੈ । ਇਸਦੇ ਬਾਅਦ ਤਿਆਰImage result for tanal farming

ਪੌਦ(ਪਨੀਰੀ) ਨੂੰ ਕਿਆਰੀਆਂ ਵਿੱਚ ਰੋਪਾਈ ਕਰਦੇ ਹਨ ਅਤੇ ਦੁਪਹਿਰ ਬਾਅਦ 20 – 30 ਮਾਈਕਰੋਨ ਮੋਟਾਈ ਅਤੇ ਲੱਗਭੱਗ 2 ਮੀਟਰ ਚੌੜਾਈ ਵਾਲੀ , ਪਾਰਦਰਸ਼ੀ ਪ‍ਲਾਸਟਿਕ ਦੀ ਚਾਦਰ ਨਾਲ ਢੱਕਿਆ ਜਾਂਦਾ ਹੈ । ਢਕਣ ਦੇ ਬਾਅਦ ਪ‍ਲਾਸਟਿਕ ਦੇ ਲੰ‍ਬਾਈ ਵਾਲੇ ਦੋਨੋ ਸਿਰਾਂ ਨੂੰ ਮਿੱਟੀ ਨਾਲ ਦਬਾ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਕਿਆਰੀਆਂ ਉੱਤੇ ਪ‍ਲਾਸਟਿਕ ਦੀ ਇੱਕ ਲਘੂ ਸੁਰੰਗ ਬੰਨ ਜਾਂਦੀ ਹੈ ।

ਜੇਕਰ ਰਾਤ ਨੂੰ ਤਾਪਮਾਨ ਲਗਾਤਾਰ 5 ਡਿਗਰੀ ਸੇਂਟੀਗ੍ਰੇਡ ਨਾਲੋਂ ਘੱਟ ਹੈ ਤਾਂ 7 ਤੋਂ 10 ਦਿਨ ਤੱਕ ਪ‍ਲਾਸ‍ਟਿਕ ਵਿੱਚ ਛੇਦ ਕਰਨ ਦੀ ਜਰੂਰਤ ਨਹੀ ਹੈ ਲੇਕਿਨ ਉਸਦੇ ਬਾਅਦ ਪ‍ਲਾਸ‍ਟਿਕ ਵਿੱਚ ਸਿੱਖਰ ਤੋਂ ਹੇਠਾਂ ਦੇ ਵੱਲ ਛੋਟੇ-ਛੋਟੇ ਛੇਦ ਕਰ ਦਿਤੇ ਜਾਂਦੇ ਹਨ । ਜਿਵੇਂ ਜਿਵੇਂ ਤਾਪਮਾਨ ਵਧਦਾ ਹੈ ਤਾਂ ਹਨ ਮੋਰੀਆਂ ਦਾ ਆਕਾਰ ਵੀ ਵੱਡਾ ਕੀਤਾ ਜਾਂਦਾ ਹੈ । ਪਹਿਲਾਂ ਛੇਦ 2.5 ਤੋਂ 3 ਮੀਟਰ ਦੀ ਦੂਰੀ ਉੱਤੇ ਬਣਾਉਂਦੇ ਹਨ , ਬਾਅਦ ਵਿੱਚ 1 ਮੀਟਰ ਦੀ ਦੂਰੀ ਉੱਤੇ ਬਣਾ ਦਿੰਦੇ ਹਨ ।Image result for tanal farming

ਜਰੂਰਤ ਅਨੁਸਾਰ ਮੌਸਮ ਠੀਕ ਹੋਣ ਉੱਤੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ , ਟਨਲ ਦੀ ਪ‍ਲਾਸਟਿਕ ਨੂੰ ਫਰਵਰੀ ਦੇ ਅੰਤ ਤੇ ਮਾਰਚ ਦੇ ਪਹਿਲੇ ਹਫਤੇ ਵਿੱਚ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਜਾਂਦਾ ਹੈ । ਇਸ ਸਮੇ ਤੱਕ ਫਸਲ ਕਾਫ਼ੀ ਵੱਧ ਚੁੱਕੀ ਹੁੰਦੀ ਹੈ ਤੇ ਕੁੱਝ ਫਸਲਾਂ ਵਿੱਚ ਤਾਂ ਫਲ ਲੱਗਣਾ ਵੀ ਸ਼ੁਰੂ ਹੋ ਚੁੱਕਿਆ ਹੁੰਦਾ ਹੈ । ਇਸ ਤਕਨੀਕ ਨਾਲ ਵੇਲ ਵਾਲੀਆਂ ਸਾਰੀਆਂ ਸਬਜੀਆਂ ਨੂੰ ਮੌਸਮ ਤੋਂ ਪਹਿਲਾਂ ਜਾਂ ਪੂਰੀ ਤਰਾਂ : ਬੇਮੌਸਮਾ ਵਿੱਚ ਉਗਾਉਣਾ ਸੰਭਵ ਹੈ । ਵੇਲ ਵਾਲੀਆਂ ਸਬਜੀਆਂ ਨੂੰ ਕਿੰਨਾ ਅਗੇਤਾ ਬੀਜ ਸਕਦੇ ਹਾਂ ਉਹ ਇਸ ਤਰਾਂ ਹੈImage result for tanal farming

  • ਚਪ‍ਪਨ ਕੱਦੂ – 40  ਤੋਂ 60 ਦਿਨ
  • ਕੱਦੂ – 30 ਤੋਂ 40 ਦਿਨ
  • ਕਰੇਲਾ – 30 ਤੋਂ 40 ਦਿਨ
  • ਖੀਰਾ – 30  ਤੋਂ 40 ਦਿਨ
  • ਖਰਬੂਜਾ – 30  ਤੋਂ 40 ਦਿਨ

ਇਹ ਤਕਨੀਕ ਉਤ‍ਰ ਭਾਰਤ ਦੇ ਸਾਰੇ ਮੈਦਾਨਾਂ ਅਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਆਸਪਾਸ ਸਬਜੀ‍ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਾਸਤੇ ਬਹੁਤ ਲਾਭਦਾਇਕ ਤਕਨੀਕ ਹੈ ।ਇਸ ਪ੍ਰਕਾਰ ਕਿਸਾਨ ਪ‍ਲਾਸਟਿਕ ਲੋ(low) ਟਨਲ ਤਕਨੀਕ ਨਾਲ ਅਗੇਤੀ ਜਾਂ ਬੇਮੌਸਮੀ ਫਸਲ ਉਗਾਕੇ ਜਿਆਦਾ ਮੁਨਾਫ਼ਾ ਕਮਾ ਸੱਕਦੇ ਹਨ ਕਿਓਂਕਿ ਅਗੇਤੀ ਅਤੇ ਬੇਮੌਸਮੀ ਫਸਲਾਂ ਦਾ ਰੇਟ ਜਿਆਦਾ ਰਹਿੰਦਾ ਹੈ ।Image result for tanal farming

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …