Breaking News

ਵਧੇਰੇ ਆਮਦਨ ਲਈ ਕਰੋ ਕਨੋਲਾ ਸਰ੍ਹੋਂ ਦੀਆ ਇੰਨਾ ਕਿਸਮਾਂ ਦੀ ਕਾਸ਼ਤ

 

ਕਨੋਲਾ ਤੇਲ ਦੀ ਵਧ ਰਹੀ ਮੰਗ ਨੂੰ ਵੇਖਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਨੋਲਾ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਗੁਣਵੱਤਾ ਅੰਤਰ-ਰਾਸ਼ਟਰੀ ਪੱਧਰ ਦੀ ਹੈ। ਗੋਭੀ ਸਰ੍ਹੋਂ ਵਿਚ ਜੀ. ਐਸ. ਸੀ. 7 ਅਤੇ ਰਾਇਆ ਵਿਚ ਆਰ. ਐਲ. ਸੀ. 3 ਕਿਸਮਾਂ ਉਪਲੱਬਧ ਹਨ। ਗੋਭੀ ਸਰ੍ਹੋਂ ਦੀ ਜੀ. ਐਸ. ਸੀ. 7 ਕਿਸਮ ਕਿਸਾਨਾਂ ਵਿਚ ਬਹੁਤ ਪ੍ਰਚੱਲਤ ਹੋਈ ਹੈ ਜਿਸ ਦਾ ਝਾੜ ਤਕਰੀਬਨ 9 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਓਲਿਕ ਐਸਿਡ 64.2 ਫ਼ੀਸਦੀ, ਲਿਨਓਲਿਕ ਐਸਿਡ 25.2 ਫ਼ੀਸਦੀ, ਲਿਨੋਲੈਨਿਕ ਐਸਿਡ 14.5 ਫ਼ੀਸਦੀ ਅਤੇ ਇਰੂਸਿਕ ਐਸਿਡ ਕੇਵਲ 0.5 ਫ਼ੀਸਦੀ ਹੁੰਦਾ ਹੈ। ਇਸ ਤੋ ਇਲਾਵਾ ਇਸ ਵਿਚ ਗਲੋਕੋਸਿਨੋਲੇਟ 14.5 ਮਾਈਕ੍ਰੋਮੋਲ ਹੀ ਹੁੰਦੇ ਹਨ ਜਿਸ ਕਰਕੇ ਇਸ ਦੀ ਖਲ਼ ਦਾ ਸੁਆਦ ਮਿੱਠਾ ਹੈ ਅਤੇ ਘੱਟ ਗਲੋਕੋਸਿਨੋਲੇਟ ਹੋਣ ਕਰਕੇ ਪਸ਼ੂਆਂ ਲਈ ਗੁਣਕਾਰੀ ਹੈ। ਇਹ ਕਿਸਮ 154 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਚਿੱਟੀ ਕੁੰਗੀ ਦਾ ਰੋਗ ਨਹੀਂ ਲੱਗਦਾ।Image result for canola oil

ਗੋਭੀ ਸਰ੍ਹੋਂ ਤੋ ਇਲਾਵਾ ਇਸ ਯੂਨੀਵਰਸਿਟੀ ਨੇ ਆਰ. ਐਲ. ਸੀ. 3 ਜੋ ਕਿ ਰਾਇਆ ਦੀ ਕਿਸਮ ਹੈ, ਵੀ ਵਿਕਸਤ ਕੀਤੀ ਹੈ ਜਿਸ ਦੇ ਦਾਣੇ ਪੀਲੇ ਰੰਗ ਦੇ ਹਨ। ਇਸ ਵਿਚ ਤੇਲ ਦੀ ਮਾਤਰਾ 41.0 ਫ਼ੀਸਦੀ ਅਤੇ ਚਿੱਟੀ ਕੁੰਗੀ ਦੇ ਰੋਗ ਪ੍ਰਤਿ ਸਹਿਣਸ਼ੀਲਤਾ ਹੈ। ਇਨ੍ਹਾਂ ਦੋਨਾਂ ਕਿਸਮਾਂ ਨੂੰ ਕਿਸਾਨਾਂ ਨੇ ਬਹੁਤ ਅਪਣਾਇਆ ਹੈ ਅਤੇ ਕੱਚੀ ਘਾਣੀ ਦੇ ਤੌਰ ਇਸ ਦੇ ਤੇਲ ਦੀ ਵਰਤੋਂ ਕਰ ਰਹੇ ਹਨ। ਕਨੋਲਾ ਸਰ੍ਹੋਂ ਦੇ ਇਕ ਕੁਇੰਟਲ ਵਿਚੋਂ ਤਕਰੀਬਨ 33-34 ਲਿਟਰ ਤੇਲ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਅਗੇ 180 ਤੋ 220 ਰੁਪਏ ਪ੍ਰਤੀ ਲਿਟਰ ਵੇਚਿਆ ਜਾ ਸਕਦਾ ਹੈ। ਇਸ ਤੋ ਇਲਾਵਾਂ 65-67 ਕਿਲੋ ਖਲ਼ ਵੀ ਮਿਲਦੀ ਹੈ ਜਿਸ ਦੀ ਤਕਰੀਬਨ 2200 ਰੁਪਏ ਪ੍ਰਤੀ ਕੁਇੰਟਲ ਕੀਮਤ ਬਣਦੀ ਹੈ। ਹਿੰਮਤੀ ਕਿਸਾਨਾਂ ਨੂੰ ਤੇਲ ਬੀਜ ਦੀ ਪੈਦਾਵਾਰ ਮੰਡੀਆਂ ਵਿਚ ਨਾ ਵੇਚ ਕੇ ਤੇਲ ਕੋਹਲੂ ਲਗਾਉਣੇ ਚਾਹੀਦੇ ਹਨ ਅਤੇ ਉੱਚ ਕੁਆਇਟੀ ਦਾ ਤੇਲ ਵੇਚਣਾ ਚਾਹੀਦਾ ਹੈ।

 

ਨਿੱਜੀ ਕੰਪਨੀਆਂ ਵਲੋਂ ਕਨੋਲਾ ਤੇਲ ਬਜ਼ਾਰ ਵਿਚ 170 ਰੁਪਏ ਤੋਂ 220 ਰੁਪਏ ਪ੍ਰਤੀ ਲਿਟਰ ਵੇਚਿਆ ਜਾਂਦਾ ਹੈ। ਸੰਨ 2015-16 ਵਿਚ ਬਹੁਤ ਸਾਰੇ ਕਿਸਾਨਾਂ ਨੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ. ਐਸ. ਸੀ. 7 ਬੀਜੀ ਜਿਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਰਿਹਾ। 10 ਕੁਇੰਟਲ ਪੈਦਾਵਾਰ ਤੋਂ ਤਕਰੀਬਨ 330-335 ਲਿਟਰ ਕਨੋਲਾ ਤੇਲ ਨਿਕਲਦਾ ਹੈ ਜਿਸਨੂੰ 130-150 ਰੁਪਏ ਲਿਟਰ ਵਿਚ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਪਰਿਵਾਰ ਕਨੋਲਾ ਤੇਲ ਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਤੋਂ ਜਾਣੂ ਹਨ। ਇਕ ਕੁਇੰਟਲ ਬੀਜ ਤੋਂ ਤੇਲ ਕੱਢਣ ਅਤੇ ਪੈਕਿੰਗ ਕਰਨ ‘ਤੇ ਤਕਰੀਬਨ 700 ਰੁਪਏ ਦਾ ਖ਼ਰਚਾ ਆਉਂਦਾ ਹੈ।Image result for canola oil

ਸਾਡੇ ਦੇਸ਼ ਨੂੰ ਆਪਣੀ ਤੇਲ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਤਕਰੀਬਨ 75,000 ਕਰੋੜ ਤੋਂ ਵੀ ਜ਼ਿਆਦਾ ਰੁਪਏ ਖ਼ਰਚ ਕਰ ਕੇ ਤੇਲ ਬਾਹਰੋਂ ਮੰਗਵਾਉਣਾ ਪਂੈਦਾ ਹੈ। ਤੇਲ ਹਰ ਪਰਿਵਾਰ ਦੀ ਜ਼ਰੂਰਤ ਹੈ ਅਤੇ 4-5 ਜੀਆਂ ਵਾਲੇ ਪਰਿਵਾਰ ਨੂੰ ਸਾਲਾਨਾ ਔਸਤਨ 70-80 ਲਿਟਰ ਤੇਲ ਚਾਹੀਦਾ ਹੈ। ਪੰਜਾਬ ਦੇ ਹਿਮੰਤੀ ਕਿਸਾਨ ਆਪਣੇ ਸੂਬੇ ਦੀ ਜ਼ਰੂਰਤ ਉੱਚ ਕੁਆਲਿਟੀ ਕਨੋਲਾ ਤੇਲ ਨਾਲ ਆਪ ਪੂਰੀ ਕਰ ਸਕਦੇ ਹਨ। ਪੰਜਾਬੀ ਕਿਸਾਨ ਜਿੱਥੇ ਆਪਣੀ ਹਿੰਮਤ ਨਾਲ ਹਰੀ ਕ੍ਰਾਂਤੀ ਲਿਆਉਣ ਵਿਚ ਮੋਹਰੀ ਬਣੇ, ਉੱਥੇ ਹੀ ਅੱਜ ਲੋੜ ਹੈ ਕਿ ਹੁਣ ਪੰਜਾਬ ਵਿਚ ਪੀਲੀ ਕ੍ਰਾਂਤੀ ਲਈ ਹੰਭਲਾ ਮਾਰੀਏ। ਇਸੇ ਕੋਸ਼ਿਸ਼ ਸਦਕਾ ਪੀ.ਏ.ਯੂ, ਤੇਲ ਬੀਜ ਵਿਭਾਗ ਨੇ ਕਨੋਲਾ ਕਿਸਮ ਤੋਂ ਤੇਲ ਕੱਢਵਾ ਕੇ ਮਾਰਚ ਦੇ ਮੇਲੇ ‘ਤੇ ਕਿਸਾਨਾਂ ਨੂੰ ਵੇਚਿਆ ਤੇ ਬਹੁਤ ਚੰਗਾ ਹੁੰਗਾਰਾ ਮਿਲਿਆ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …