Breaking News

ਸ਼ਹਿਰੀ ਜਾਇਦਾਦ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ, ਸਰਕਾਰ ਨੇ ਲਿਆ ਇਹ ਫੈਸਲਾ

 

ਸ਼ਹਿਰੀ ਪ੍ਰਾਪਰਟੀ ਦੀ ਕੋਈ ਵੀ ਖਰੀਦ ਵੇਚ ਨਾ ਹੋਣ ਕਾਰਨ ਪ੍ਰਾਪਰਟੀ ਵਿੱਚ ਮੰਦਾ ਆ ਗਿਆ ਹੈ । ਪਰ ਹੁਣ ਕੈਪਟਨ ਸਰਕਾਰ ਨੇ ਇਕ ਅਜਿਹਾ ਫੈਂਸਲਾ ਲਿਆ ਹੈ ਜੋ ਜਿਸ ਨਾਲ ਹੁਣ ਦੁਬਾਰਾ ਪ੍ਰਾਪਰਟੀ ਦੀ ਖਰੀਦ ਵੇਚ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ਨੂੰ ਉਛਾਲ ਮਿਲਣ ਦੀ ਸੰਭਾਵਨਾ ਹੈ

ਕੈਪਟਨ ਸਰਕਾਰ ਨੇ ਸ਼ਹਿਰੀ ਜਾਇਦਾਦਾਂ ’ਤੇ ਅਸ਼ਟਾਮ ਡਿਊਟੀ ਨੂੰ 9 ਫ਼ੀਸਦੀ ਤੋਂ ਘਟਾ ਕੇ 6 ਫ਼ੀਸਦੀ ਕਰ ਦਿੱਤਾ ਗਿਆ ਹੈ। ਮਾਲੀਆ ਵਿਭਾਗ ਦੇ ਵਿੱਤ ਕਮਿਸ਼ਨਰ ਵਿਨੀ ਮਹਾਜਨ ਨੇ ਦੱਸਿਆ ਕਿ ਆਰਡੀਨੈਂਸ ਨੂੰ ਐਕਟ ਵਿੱਚ ਬਦਲਣ ਦੀ ਜ਼ਰੂਰੀ ਰਸਮੀ ਕਾਰਵਾਈ ਮਗਰੋਂ ਅਤੇ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ‘ਦਿ ਇੰਡੀਅਨ ਸਟੈਂਪ ਐਕਟ 1899 (ਪੰਜਾਬ ਲਈ)’ ਵਿੱਚ ਸੋਧ ਕੀਤੀ ਗਈ ਹੈ ਅਤੇ ਦਿ ਇੰਡੀਅਨ ਸਟੈਂਪ (ਪੰਜਾਬ ਸੋਧ) ਐਕਟ 2017 ਨੋਟੀਫਾਈ ਕਰ ਦਿੱਤਾ ਹੈ।Image result for punjab property

ਉਨ੍ਹਾਂ ਜਾਣਕਾਰੀ ਦਿੱਤੀ ਕਿ ਦਿ ਇੰਡੀਅਨ ਸਟੈਂਪ ਐਕਟ 1899 (ਪੰਜਾਬ ਲਈ) ਤਹਿਤ ਅਚਲ ਜਾਇਦਾਦਾਂ ਦੀ ਵੇਚ/ਤਬਦੀਲੀ ’ਤੇ ਸਟੈਂਪ ਡਿਊਟੀ 5 ਫ਼ੀਸਦੀ ਅਤੇ ਨਾਲ ਹੀ ਵਾਧੂ ਸਟੈਂਪ ਡਿਊਟੀ ਇਕ ਫ਼ੀਸਦੀ ਲਾਈ ਜਾਂਦੀ ਹੈ।

ਸ਼ਹਿਰੀ ਇਲਾਕਿਆਂ ਵਿੱਚ ਸਮਾਜਿਕ ਸੁਰੱਖਿਆ ਫੰਡ 3 ਫ਼ੀਸਦੀ ਵਸੂਲਿਆ ਜਾਂਦਾ ਹੈ ਤੇ ਸ਼ਹਿਰੀ ਖੇਤਰਾਂ ਵਿੱਚ ਕੁੱਲ ਸਟੈਂਪ ਡਿਊਟੀ 9 ਫ਼ੀਸਦੀ ਹੈ, ਜਦੋਂਕਿ ਪੇਂਡੂ ਖੇਤਰਾਂ ਵਿੱਚ ਇਹ 6 ਫ਼ੀਸਦੀ ਹੈ।Image result for punjab property

ਪੰਜਾਬ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਕਾਰਨ ਅਸ਼ਟਾਮ ਫੀਸ ਤੋਂ ਹੋਣ ਵਾਲਾ ਰੈਵੀਨਿਊ ਹਰ ਵਰ੍ਹੇ ਘਟ ਰਿਹਾ ਹੈ। ਸਟੈਂਪ ਡਿਊਟੀ ਦੇ ਘਟਣ ਨਾਲ ਮਾਲ ਵਿਭਾਗ ਦੇ ਰੈਵੀਨਿਊ ਵਿੱਚ ਵਾਧਾ ਹੋਵੇਗਾ ਕਿਉਂਕਿ ਇਸ ਨਾਲ ਰਜਿਸਟਰੀ ਕਰਵਾਉਣ ਵਾਲਿਆਂ ਦੀ ਗਿਣਤੀ ਵਧੇਗੀ।Image result for punjab property

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …