Breaking News

ਸ਼ੁੱਕਰਵਾਰ ਤੋਂ ਪਹਿਲਾਂ ਭਰਵਾ ਲਓ

ਨਵੀਂ ਦਿੱਲੀ— ਸ਼ੁੱਕਰਵਾਰ ਯਾਨੀ 13 ਤਰੀਕ ਨੂੰ ਦੇਸ਼ ਭਰ ‘ਚ ਪੈਟਰੋਲ ਪੰਪ ਡੀਲਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਜੇਕਰ ਤੁਸੀਂ ਕਿਤੇ ਦੂਰ ਦਾ ਸਫਰ ਕਰਨ ਵਾਲੇ ਹੋ ਤਾਂ ਤੁਹਾਨੂੰ ਆਪਣੀ ਬਾਈਕ ਜਾਂ ਗੱਡੀ ‘ਚ ਤੇਲ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ। Image result for petrol pump closeਪੈਟਰੋਲੀਅਮ ਡੀਲਰਜ਼ ਸੰਗਠਨ ਨੇ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕਰਦੇ ਹੋਏ ਪੈਟਰੋਲੀਅਮ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਦਾਇਰੇ ‘ਚ ਲਿਆਉਣ ਅਤੇ ਉਨ੍ਹਾਂ ਨੂੰ ਬਿਹਤਰ ਕਮਿਸ਼ਨ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੈਟਰੋਲੀਅਮ ਡੀਲਰਜ਼ ਸੰਗਠਨ ਨੇ ਕਿਹਾ ਹੈ ਕਿ ਪਹਿਲਾਂ 13 ਅਕਤੂਬਰ ਨੂੰ ਦੇਸ਼ ਭਰ ਦੇ ਪੈਟਰੋਲ/ਡੀਜ਼ਲ ਪੰਪਾਂ ‘ਤੇ ਖਰੀਦ-ਵਿਕਰੀ ਨਹੀਂ ਹੋਵੇਗੀ ਅਤੇ ਜੇਕਰ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ 27 ਅਕਤੂਬਰ ਤੋਂ ਫਿਰ ਹੜਤਾਲ ਸ਼ੁਰੂ ਹੋਵੇਗੀ।Image result for petrol pump close

ਉੱਥੇ ਹੀ, ਸੰਗਠਨ ਵੱਲੋਂ ਹੜਤਾਲ ਕਰਨ ਦੇ ਐਲਾਨ ਵਿਚਕਾਰ ਕਈ ਡੀਲਰਾਂ ਨੇ 13 ਅਕਤੂਬਰ ਨੂੰ ਪੰਪ ਖੋਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਮੁਤਾਬਕ, ਉਸ ਦੇ ਕਈ ਪੈਟਰੋਲ ਪੰਪ 13 ਤਰੀਕ ਨੂੰ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ ਅਤੇ ਪ੍ਰਸਤਾਵਿਤ ਹੜਤਾਲ ‘ਚ ਸ਼ਾਮਲ ਨਹੀਂ ਹੋਣਗੇ।Image result for petrol pump close ਭਾਰਤ ਪੈਟਰੋਲੀਅਮ ਨੇ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਭਰ ‘ਚ ਕਈ ਡੀਲਰਾਂ ਨੇ ਹੜਤਾਲ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ ਅਤੇ ਉਸ ਦੇ ਪੰਪ ਵੀ ਖੁੱਲ੍ਹੇ ਰਹਿਣਗੇ। ਹਾਲਾਂਕਿ ਦੇਸ਼ ਭਰ ‘ਚ ਕਿਸੇ-ਕਿਸੇ ਜਗ੍ਹਾ ‘ਤੇ ਇਸ ਦਾ ਅਸਰ ਹੋ ਸਕਦਾ ਹੈ ਪਰ ਜ਼ਿਆਦਾਤਰ ਪੰਪ ਖੁੱਲ੍ਹੇ ਰਹਿ ਸਕਦੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਮੁਤਾਬਕ, ਕਈ ਡੀਲਰਾਂ ਨੇ ਪੈਟਰੋਲੀਅਮ ਕੰਪਨੀਆਂ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਉਹ ਹੜਤਾਲ ‘ਚ ਸ਼ਾਮਲ ਨਹੀਂ ਹੋਣਗੇ। ਖਬਰਾਂ ਮੁਤਾਬਕ, ਜਿਹੜੇ ਡੀਲਰ ਹੜਤਾਲ ‘ਚ ਸ਼ਾਮਲ ਹੋਣਗੇ, ਕੰਪਨੀਆਂ ਉਨ੍ਹਾਂ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕਰ ਸਕਦੀਆਂ ਹਨ।Image result for petrol pump close

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …