Breaking News

ਸਭ ਨੂੰ ਬੇਨਤੀ ਹੈ ਜੇ ਕਿਰਤ ਕਰਨ ਵਾਲਿਆਂ ਨਾਲ ਪਿਆਰ ਹੈ ਤਾਂ ਇਹ ਸ਼ੇਅਰ ਕਰ ਦਿਓ ਜੀ

ਦਿਵਾਲੀ ਦੀਵੇ ਬਾਲ ਕੇ ਹੀ ਮਨਾਉ , ਚਾਈਨਾਂ ਦੀਆਂ ਲੜੀਆਂ ਨੂੰ ਭੁਲ ਜਾਉ ..
ਜੇ ਇਹਨਾਂ ਗਰੀਬਾਂ ਤੋਂ ਦੀਵੇ ਖਰੀਦੋਗੇ ਤਾਂ ਹੀ ਇਹ ਵੀ ਦਿਵਾਲੀ ਵਧੀਆ ਮਨਾ ਸਕਣਗੇ ..

ਜੇਕਰ ਲੋਕਾਂ ਵੱਲੋਂ ਚੀਨੀ ਵਸਤਾਂ ਵੱਲ ਇਵੇਂ ਹੀ ਮਨ ਮੁਟਾਵ ਰੱਖਿਆ ਗਿਆ ਤਾਂ ਇਸ ਵਾਰ ਲੋਕਾਂ ਦੇ ਬਨੇਰਿਆਂ ’ਤੇ ਸਰੋਂ ਦੇ ਤੇਲ ਵਾਲੇ ਮਿੱਟੀ ਦੇ ਦੀਵੇ ਰੌਸ਼ਨੀਆਂ ਵਿਖੇਰਨਗੇ। ਮਿੱਟੀ ਦੇ ਦੀਵਿਆਂ ਦੀ ਵਿੱਕਰੀ ਚੰਗੀ ਰਹਿਣ ਦੀ ਆਸ ਵਿੱਚ ਹੀ ਮਿੱਟੀ ਦੇ ਬਰਤਨਾਂ ਦਾ ਕਾਰੋਬਰ ਕਰਨ ਵਾਲੇ ਪਰਜਾਪਤ ਜਾਤੀ ਦੇ ਲੋਕਾਂ ਨੇ ਸਮਾਨ ਤਿਆਰ ਕਰਨ ਲਈ ਦਿਨ ਰਾਤ ਇੱਕ ਕਰ ਰੱਖੀ ਹੈ। ਖਿਆਲਾ ਕਲਾਂ ਦੇ ਸਰਫ ਦੀਨ ਨੇ ਦੱਸਿਆ ਕਈ ਸਾਲਾਂ ਤੋਂ ਦੀਵਾਲੀ ਮੌਕੇ ਸਾਡੇ ਸਮਾਨ ਦੀ ਵਿਕਰੀ ਕਾਫੀ ਘੱਟ ਗਈ ਸੀ । ਇਸਦਾ ਵੱਡਾ ਕਾਰਨ ਚੀਨ ਤੋਂ ਆ ਰਹੀਆਂ ਰੰਗ ਬੇਰੰਗੀਆਂ ਬਿਜਲਈ ਲੜੀਆਂ ਸਨ ।


ਉਨ੍ਹਾਂ ਕਿਹਾ ਭਾਵੇਂ ਬਜ਼ਾਰਾਂ ਵਿੱਚ ਲੜੀਆਂ ਤਾਂ ਇਸ ਵਾਰ ਵੀ ਕਾਫੀ ਮਾਤਰਾ ਵਿੱਚ ਆਈਆਂ ਹਨ ਪਰ ਲੋਕਾਂ ਵੱਲੋਂ ਇਨ੍ਹਾਂ ਦੀ ਖਰੀਦ ਕਾਫੀ ਘੱਟ ਕੀਤੇ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਜੇਕਰ ਸਾਡਾ ਇਹ ਸੁਪਨਾ ਸੱਚ ਹੋ ਜਾਂਦਾ ਹੈ ਤਾਂ ਕਾਫੀ ਸਾਲਾਂ ਤੋਂ ਆਰਥਿਕ ਤੰਗੀਆਂ ਭੋਗ ਰਹੇ ਸਾਡੇ ਪਰਿਵਾਰਾਂ ਦੀ ਦੀਵਾਲੀ ਵੀ ਰੌਸ਼ਨੀਆਂ ਵਾਲੀ ਬਣ ਸਕਦੀ ਹੈ। ਮਾਨਸਾ ਦੇ ਮਿਹਰ ਦੀਨ ਨੇ ਦੱਸਿਆ ਅਸੀਂ ਇਹ ਵਾਰ ਚੰਗੇ ਕਾਰੋਬਾਰ ਦੀ ਆਸ ਵਿੱਚ ਵੀਹ ਸਤੰਬਰ ਤੋਂ ਇਕੱਲੇ ਦੀਵੇ ਬਣਾਉਣ ਦਾ ਕੰਮ ਅਰਭਿਆ ਹੋਇਆ ਹੈ। ਇਸ ਵਾਰ ਅਸੀਂ ਦੀਵਾਲੀ ਮੌਕੇ ਵਿਸ਼ੇਸ਼ ਤੌਰ ’ਤੇ ਜਗਾਈਆਂ ਜਾਂਦੀਆਂ ਘਰੁੰਡੀਆਂ , ਮਸ਼ਾਲਾਂ ਅਤੇ ਹੋਰ ਸਮਾਨ ਵੀ ਤਿਆਰ ਕੀਤਾ ਹੈ ।

ਉਨ੍ਹਾਂ ਕਿਹਾ ਅਸਲ ਦੀਵਾਲੀ ਤਾਂ ਮਿੱਟੀ ਦੇ ਦੀਵਿਆਂ ਦੀ ਹੀ ਹੁੰਦੀ ਹੈ ਜਿਹੜੇ ਕੁੱਝ ਸਮੇਂ ਲਈ ਰੌਸ਼ਨੀਆਂ ਵਿਖੇਰਨ ਦਾ ਕੰਮ ਕਰਕੇ ਆਪਣੇ ਆਪ ਹੀ ਬੁਝ ਜਾਂਦੇ ਹਨ ਪਰ ਹੁਣ ਨਵੇਂ ਜ਼ਮਾਨੇ ਦੇ ਨਵੇਂ ਢੰਗਾਂ ਕਰਕੇ ਕਈ ਕਈ ਦਿਨ ਬਿਜਲਈ ਲੜੀਆਂ ਜਗਦੀਆਂ ਹਨ। ਸੱਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਸਰਬਜੀਤ ਕੌਸ਼ਲ ਨੇ ਕਿਹਾ ਇਸ ਵਾਰ ਸਾਨੂੰ ਦੀਵਾਲੀ ਮੌਕੇ ਸਵਦੇਸ਼ੀ ਸਮਾਨ ਦੀ ਵਰਤੋਂ ਕਰਕੇ ਦੇਸ਼ ਦਾ ਸ਼ਰਮਾਇਆ ਦੇਸ਼ ਵਿੱਚ ਹੀ ਰੱਖਣਾ ਚਾਹੀਦਾ ਹੈ।

* ਗੁਰਮਤਿ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤ ਨੂੰ ਵਿਗਾੜਣ ਦੀ ਮਨਸ਼ਾ ਨਾਲ ਮਨਭਾਉਂਦੀਆਂ ਤੁਕਾਂ ਨੂੰ ਸਥਾਈ ਟੇਕ ਬਣਾ ਕੇ ਗਾਉਣ ਵਾਲੇ ਰਾਗੀ ਗੁਰਮਤਿ ਨਾਲ ਵੱਡੇ ਪੱਧਰ ’ਤੇ ਖਿਲਵਾੜ ਕਰ ਰਹੇ ਹਨ
* ਪਰ ਜੇ ਇਹ ਸਭ ਕੁਝ ਸਿੱਖੀ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੋਂ ਹੋ ਰਿਹਾ ਹੋਵੇ ਤਾਂ ਸੁਧਾਰ ਦੀ ਉਮੀਦ ਕਿਥੋਂ ਰੱਖੀ ਜਾਵੇ?
* ਨਦੀਆਂ ਵਿੱਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਬੀੜਾ ਚੁੱਕਣ ਵਾਲੇ ਬਾਬਿਆਂ ਨੂੰ ਦੀਵਾਲੀ ਦੁਸਹਿਰੇ ਨੂੰ ਦੀਵੇ ਬਾਲ ਕੇ ਅਤੇ ਵੱਡੀ ਪੱਧਰ ’ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਫੈਲਾਏ ਜਾ ਰਹੇ ਪ੍ਰਦੂਸ਼ਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …