Breaking News

ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਕਣਕ ਦਾ ਮਿਲ ਸਕਦਾ ਹੈ, ਚੰਗਾ ਭਾਅ

ਸਰਕਾਰ ਵੱਲੋਂ ਕਣਕ ਦੀ ਦਰਾਮਦ ਉਤੇ ਕਰ 10 ਫ਼ੀਸਦ ਤੋਂ ਵਧਾ ਕੇ 20-25 ਫ਼ੀਸਦ ਕੀਤਾ ਜਾ ਸਕਦਾ ਹੈ। ਇਹ ਕਿਸਾਨਾਂ ਲਈ ਚੰਗੇ ਭਾਅ ਦਾ ਹਾਂ-ਪੱਖੀ ਸੰਕੇਤ ਹੈ। ਮੌਜੂਦਾ ਸਮੇਂ ਕੌਮਾਂਤਰੀ ਪੱਧਰ ਉਤੇ ਭਾਅ ਘੱਟ ਹੈ ਅਤੇ ਤਵਾਜ਼ਨ ਬਰਕਰਾਰ ਰੱਖਣ ਲਈ ਕਣਕ ’ਤੇ ਦਰਾਮਦ ਕਰ ਵਧਾਇਆ ਜਾਵੇਗਾ। ਇਸ ਬਾਰੇ ਅੰਤਿਮ ਫ਼ੈਸਲਾ ਜਲਦੀ ਲਿਆ ਜਾਵੇਗਾ।

2016-17 ਫ਼ਸਲ ਵਰ੍ਹੇ (ਜੁਲਾਈ-ਜੂਨ) ਵਿੱਚ ਕਣਕ ਦੀ ਹੋਈ ਬੰਪਰ ਪੈਦਾਵਾਰ (9.83 ਕਰੋੜ ਟਨ) ਦੇ ਮੱਦੇਨਜ਼ਰ ਸਥਾਨਕ ਭਾਅ ਨੂੰ ਡਿੱਗਣ ਤੋਂ ਬਚਾਉਣ ਲਈ ਸਰਕਾਰ ਨੇ ਮਾਰਚ ਵਿੱਚ ਕਣਕ ਦੀ ਦਰਾਮਦ ਉਤੇ 10 ਫ਼ੀਸਦ ਕਰ ਲਗਾ ਦਿੱਤਾ ਸੀ। ਇਸ ਕਦਮ ਰਾਹੀਂ ਸਰਕਾਰ ਕਣਕ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਅ ਬਾਰੇ ਸਾਕਾਰਾਤਮਕ ਸੰਕੇਤ ਦੇਣਾ ਚਾਹੁੰਦੀ ਹੈ।

ਜਾਣਕਾਰੀ ਮੁਤਾਬਕ ਅਪਰੈਲ ਬਾਅਦ 10 ਫ਼ੀਸਦ ਕਰ ’ਤੇ ਪ੍ਰਾਈਵੇਟ ਕਾਰੋਬਾਰੀਆਂ ਵੱਲੋਂ 8.5 ਲੱਖ ਟਨ ਕਣਕ ਦਰਾਮਦ ਕੀਤੀ ਗਈ ਹੈ। 1.5 ਲੱਖ ਟਨ ਕਣਕ ਦੇ ਹੋਰ ਆਉਣ ਦੀ ਸੰਭਾਵਨਾ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਆਲਮੀ ਪੱਧਰ ’ਤੇ ਕਣਕ ਦੇ ਭਾਅ ਵਿੱਚ ਗਿਰਾਵਟ ਆਈ ਹੈ ਪਰ ਆਸਟਰੇਲੀਆ ਵਿੱਚ ਝਾੜ ਘਟਣ ਦੇ ਅਨੁਮਾਨਾਂ ਕਾਰਨ ਕਣਕ ਦੀ ਕੀਮਤ ਵਿੱਚ ਤੇਜ਼ੀ ਆਈ ਹੈ।

ਜਿਕਰਯੋਗ ਹੈ ਕੇ ਪਿਛਲੇ ਸਾਲ ਦਰਾਮਦ ਡਿਊਟੀ ਘੱਟ ਹੋਣ ਕਾਰਨ ਦੱਖਣ ਭਾਰਤ ਦੀਆਂ ਫਲੋਰ ਮਿੱਲਾਂ ਨੂੰ ਉੱਤਰ ਭਾਰਤ ਤੋਂ ਕਣਕ ਮੰਗਵਾਉਣੀ ਮਹਿੰਗੀ ਪੈਂਦੀ ਸੀ ਇਸ ਲਈ ਪਿਛਲੇ ਸਾਲ ਜਿਥੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ ਡਰੰਮਾਂ ਵਿੱਚ ਰੱਖੀ ਹੋਈ ਕਣਕ ਸਸਤੇ ਮੁੱਲ ਤੇ ਵੇਚਣੀ ਪਈ । ਪਰ ਜੇਕਰ ਸਰਕਾਰ ਨੇ ਦਰਾਮਦ ਡਿਊਟੀ ਆਉਣ ਤੋਂ ਪਹਿਲਾਂ ਡਿਊਟੀ ਵਾਧਾ ਦਿੱਤੀ ਤਾਂ ਕਿਸਾਨਾਂ ਦੀ ਇਸ ਸਾਲ ਦੀ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ ਦੀ ਪਈ ਹੋਈ ਕਣਕ 2500 ਰੁਪਏ ਕੁਇੰਟਲ ਤੱਕ ਵਿੱਕ ਸਕਦੀ ਹੈ ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …