Breaking News

ਸਿਲੰਡਰ ਘਰ ਤੱਕ ਪਹਚਾਉਣ ਦੇ ਨਾਂਅ ਤੇ ਗੈਸ ਏਜੰਸੀਆਂ ਵਾਲੇ ਇਸ ਤਰਾਂ ਕਰ ਰਹੇ ਤੁਹਾਡੀ ਲੁੱਟ

 

ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਗੈਸ ਏਜੰਸੀਆਂ ਵਾਲੇ ਖਪਤਕਾਰਾਂ ਤੱਕ ਗੈਸ ਸਿਲੰਡਰ ਪਹੁੰਚਾਉਣ ਦੇ ਨਾਂਅ ‘ਤੇ ਵਾਧੂ ਪੈਸੇ ਵਸੂਲ ਕੇ ਖਪਤਕਾਰਾਂ ਦੀ ਲੁੱਟ ਕਰ ਰਹੇ ਹਨ, ਪਰ ਜਾਗਰੂਕਤਾ ਦੀ ਘਾਟ ਕਾਰਨ ਖਪਤਕਾਰ ਇਹ ਵਾਧੂ ਪੈਸੇ ਦੇ ਰਹੇ ਹਨ | ਜਦੋਂ ਕਿ ਸੱਚਾਈ ਇਹ ਹੈ ਕਿ ਸਿਲੰਡਰ ਨੂੰ ਖਪਤਕਾਰ ਤੱਕ ਪਹੰੁਚਾਉਣ ਲਈ ਏਜੰਸੀ ਵਲੋਂ ਕੱਟੇ ਜਾਂਦੇ ਹਰ ਬਿੱਲ ‘ਚ 21.50 ਰੁਪਏੇ ‘ਡਲਿਵਰੀ ਚਾਰਜ’ ਸ਼ਾਮਿਲ ਹੁੰਦਾ ਹੈ |

ਇੱਥੋਂ ਤੱਕ ਕਿ ਜੇਕਰ ਕੋਈ ਖਪਤਕਾਰ ਸਬੰਧਿਤ ਏਜੰਸੀ ਦੇ ਗੋਦਾਮ ਤੋਂ ਜਾ ਕੇ ਸਿਲੰਡਰ ਲੈਂਦਾ ਹੈ ਤਾਂ ਉਸ ਦਾ ਹੱਕ ਬਣਦਾ ਹੈ ਕਿ ਉਹ ਇਹ 21.50 ਰੁਪਏ ਵਾਪਿਸ ਵੀ ਲੈ ਸਕਦਾ ਹੈ | ਇਸ ਦੇ ਉਲਟ ਗੈਸ ਏਜੰਸੀਆਂ ਚਲਾ ਰਹੇ ਮਾਲਕ ਗੈਸ ਸਿਲੰਡਰ ਘਰ ਤੱਕ ਪਹੁੰਚਾਉਣ ਦੇ ਬਦਲੇ ਗ੍ਰਾਹਕ ਕੋਲੋਂ ਉਸ ਦੀ ਡਲਿਵਰੀ ਪਰਚੀ ‘ਤੇ ਲਿਖੀ ਕੁੱਲ ਰਕਮ ਤੋਂ ਇਲਾਵਾ 20 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦੀ ਵਾਧੂ ਵਸੂਲੀ ਕਰਦੇ ਹਨ |

ਜਿਸ ਨੂੰ ਉਹ ‘ਹੋਮ ਡਲਿਵਰੀ’ ਦਾ ਨਾਂਅ ਦੇ ਕੇ ਲੈਂਦੇ ਹਨ | ਹੁਣ ਇਹ ਹੈਰਾਨੀਜਨਕ ਖ਼ੁਲਾਸਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਲੋਂ ਇਕ ਆਰ. ਟੀ. ਈ. ਦਾ ਜਵਾਬ ਦਿੰਦੇ ਹੋਏ ਕੀਤਾ ਗਿਆ ਹੈ | ਜਿਸ ਤੋਂ ਸਾਬਿਤ ਹੋ ਗਿਆ ਹੈ ਕਿ ਕਿਵੇਂ ਗੈਸ ਏਜੰਸੀਆਂ ਵਾਲੇ ਆਪਣੇ ਵਾਹਨਾਂ ਅਤੇ ਆਟੋ ਆਦਿ ‘ਤੇ ਗੈਸ ਸਿਲੰਡਰ ਖਪਤਕਾਰਾਂ ਤੱਕ ਪਹੰੁਚਾ ਕੇ ਉਨ੍ਹਾਂ ਦੀ ਦੋਹਰੀ ਲੁੱਟ ਕਰ ਰਹੇ ਹਨ |

ਇਸ ਜਵਾਬ ਵਿਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਟੈਰੀਟੋਰੀ ਮੈਨੇਜਰ ਰਜੇਸ਼ ਕੁਮਾਰ ਨੇ ਸਪਸ਼ਟ ਕੀਤਾ ਹੈ ਕਿ ਸਿਲੰਡਰ ਦੇ ਕੱਟੇ ਜਾਂਦੇ ਰਿਟੇਲ ਸੇਲ ਪ੍ਰਾਈਜ਼ ਬਿੱਲ ਵਿਚ 21.50 ਰੁਪਏ ਡਲਿਵਰੀ ਚਾਰਜ ਸ਼ਾਮਿਲ ਹੁੰਦਾ ਹੈ |

ਇਸੇ ਦੌਰਾਨ ਜਦੋਂ ਇਹ ਆਰ. ਟੀ. ਆਈ. ਪਾਉਣ ਵਾਲੇ ਅੰਮਿ੍ਤਸਰ ਵਾਸੀ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੱਡੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਲੋਕ ਵੱਡੀ ਲੁੱਟ ਤੋਂ ਬਚ ਸਕਣ | ਉਨ੍ਹਾਂ ‘ਅਜੀਤ’ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਲੰਡਰ ਲੈਂਦੇ ਸਮੇਂ ਕੋਈ ਵੀ ਵਾਧੂ ਪੈਸਾ ਏਜੰਸੀਆਂ ਦੇ ਕਰਮਚਾਰੀਆਂ ਨੂੰ ਨਾ ਦੇਣ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …