Breaking News

ਸਿੱਖ ਪਰਿਵਾਰ ਦੀ ਇਹ ਕੁੜੀ ਪਹਿਲੀ ਭਾਰਤੀ ਹੈ ਜੋ ਮੰਗਲ ਗ੍ਰਹਿ ਤੇ ਜਾਵੇਗੀ


ਕੁਰੂਕਸ਼ੇਤਰ ਦੀ ਜਸਲੀਨ ਕੌਰ ਮੰਗਲ ਗ੍ਰਹਿ ‘ਤੇ ਜਾਣ ਵਾਲੀ ਪਹਿਲੀ ਭਾਰਤੀ ਅੰਤਰਿਕਸ਼ ਯਾਤਰੀ ਬਣਨਾ ਚਾਹੁੰਦੀ ਹੈ | ਉਹ 2 ਸਾਲ ਪਹਿਲਾਂ ਹੀ ‘ਮਿਸ਼ਨ ਓਰਿਅਨ-ਮੰਗਲ ਗ੍ਰਹਿ 2030’ ਲਈ ਨਾਸਾ ਵੱਲੋਂ ਇਕੱਲੀ ਭਾਰਤੀ ਲੜਕੀ ਚੁਣੀ ਜਾ ਚੁੱਕੀ ਹੈ | ਹੁਣ ਉਹ ਖੋਜ ਸਹਿਯੋਗੀ ਵਜੋਂ ਨਾਸਾ ਨਾਲ ਕੰਮ ਕ ਰਹੀ ਹੈ | ਇਸ ਸਾਲ ਨਾਸਾ ਵੱਲੋਂ ਕਰਵਾਏ ‘ਨਾਸਾ ਰੋਵਰ ਚੈਲੇਂਜ ਕੰਪੀਟੀਸ਼ਨ’ ਵਿਚ ਜਸਲੀਨ ਨੇ ਤੀਜੀ ਵਾਰ ਹਿੱਸਾ ਲਿਆ, ਤੇ ਕੌਮਾਂਤਰੀ ਸਹਿਯੋਗੀ ਟੀਮ ਦੇ ਸਹਿਯੋਗ ਨਾਲ ‘ਜੈਸਕੋ ਵਾੱਨ ਫੁਟਕਮਰ’ ਪੁਰਸਕਾਰ ਜਿੱਤਿਆ | ਇਸ ਮੁਕਾਬਲੇ ਵਿਚ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਤੋਂ 96 ਟੀਮਾਂ ਨੇ ਹਿੱਸਾ ਲਿਆ |

Image result for jasleen kaur mangalਜਸਲੀਨ ਕੌਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਸ ਸਾਲ ਉਸ ਦੀ ਟੀਮ ਵਿਚ ਭਾਰਤ ਤੋਂ ਕੁੱਲ 15 ਵਿਦਿਆਰਥੀ ਸਨ | ਇਨ੍ਹਾਂ ਵਿਦਿਆਰਥੀਆਂ ਦੀ ਚੋਣ ਟੈਕ ਮੰਤਰਾ ਲੈਬ ਦੇ ਨਿਰਦੇਸ਼ਕ ਨਵਦੀਪ ਸਿੰਘ ਵੱਲੋਂ ਕੀਤੀ ਗਈ ਸੀ | ਨਵਦੀਪ ਸਿੰਘ ਦੇ ਨਿਰਦੇਸ਼ਨ ਵਿਚ ਇਕ ਹੋਰ ਟੀਮ ‘ਟੀਮ ਅਗਨੀ’ ਨੇ ਹਿੱਸਾ ਲਿਆ | ਉਨ੍ਹਾਂ ਦੇ ਮਾਰਗਦਰਸ਼ਨ ਵਿਚ ਇਸ ਮੁਕਾਬਲੇ ਦਾ ਮੁੱਖ ਪ੍ਰੋਜੈਕਟ ‘ਮੂਨ ਬੱਗੀ ਵਹੀਲ’ ਤਿਆਰ ਕੀਤਾ | ਇਸ ਸਾਲ ਇਸ ਮੁਕਾਬਲੇ ਦੀ ਚੁਣੌਤੀ ਬਿਨਾਂ ਹਵਾ ਵਾਲਾ ਪਹੀਆ ਤਿਆਰ ਕਰਨਾ ਸੀ | ਉਨ੍ਹਾਂ ਦੱਸਿਆ ਕਿ ਇੰਟਰਨੇਸ਼ਨਲ ਸਪੇਸ਼ ਐਜੂਕੇਸ਼ਨ ਇੰਸਟੀਚਿਊਟ ਜਰਮਨੀ ਪਿਛਲੇ 10 ਸਾਲ ਤੋਂ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ | ਹਰ ਸਾਲ ਉਹ ਦੁਨੀਆ ਭਰ ਤੋਂ 40-50 ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਨਾਸਾ ਦੇ ਮੁਕਾਬਲੇ ‘ਨਾਸਾ ਰੋਵਰ ਚੈਲੇਂਜ’ ਲਈ ਤਿਆਰ ਕਰਦੇ ਹਨ, ਤੇ ਭਾਰਤੀ ਵਿਦਿਆਰਥੀਆਂ ਦੀ ਚੋਣ ਟੈਕ ਮੰਤਰਾ ਲੈਬ ਰਾਹੀਂ ਕੀਤੀ ਜਾਂਦੀ ਹੈ |

ਇਸ ਸਾਲ ਭਾਰਤੀ ਵਿਦਿਆਰਥੀਆਂ ਵੱਲੋਂ ਮੋਹਰੀ ਵਿਖਾਵੇ ਤੋਂ ਬਾਅਦ ਰਾਲਫ ਹੇਕੇਲ ਜੋ ਕਿ ਇੰਟਰਨੇਸ਼ਨਲ ਸਪੇਸ਼ ਐਜੂਕੇਸ਼ਨ ਇੰਸਟੀਚਿਊਟ ਜਰਮਨੀ ਦੇ ਸੀ.ਈ.ਓ. ਹਨ | ਟੈਕ ਮੰਤਰਾ ਲੈਬ ਦੇ ਸੱਦੇ ‘ਤੇ ਭਾਰਤ ਦੀ ਯਾਤਰਾ ਲਈ ਰੁਚੀ ਦਿਖਾਈ | ਉਨ੍ਹਾਂ ਨੇ ਅਮਰੀਕਾ ਵਿਚ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਸਤੰਬਰ ਵਿਚ ਭਾਰਤ ਦਾ ਦੌਰਾ ਕਰਨ ਜਾ ਰਹੇ ਹਨ, ਤੇ ਆਪਣੇ ਇਸ ਦੌਰੇ ਦੌਰਾਨ ਟੈਕ ਮੰਤਰਾ ਲੈਬ ਦੇ ਨਾਲ ‘ਸਪੇਸ ਐਜੂਕੇਸ਼ਨ ਤੇ ਸਪੇਸ ਰੋਬੋਟਿਕਸ’ ਦੇ ਖੇਤਰ ਵਿਚ ਅਹਿਮ ਸਮਝੌਤੇ ਕਰਨਗੇ | ਭਾਰਤੀ ਦੌਰੇ ਦਾ ਮੁੱਖ ਏਜੰਡਾ ਜਮਾਤ 5ਵੀਂ ਤੋਂ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦਾ ਸਪੇਸ ਸਾੲੀਂਸ ਦੇ ਖੇਤਰ ਵਿਚ ਰੂਚੀ ਵਧਾਉਣਾ ਹੈ |

Image result for ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹਦੋਵੇਂ ਸੰਗਠਨ ਪਹਿਲਾਂ ਹੀ ਭਾਰਤ ਅਤੇ ਜਰਮਨੀ, ਰੂਸ, ਸੰਯੁਕਤ ਰਾਜ ਅਮਰੀਕਾ ਵਿਚਾਲੇ ਵਿਦਿਆਰਥੀ ਵਿਨਿਮਯ ਪ੍ਰੋਗਰਾਮ ‘ਤੇ ਪਿਛਲੇ ਇਕ ਸਾਲ ਤੋਂ ਸਹਿਯੋਗ ‘ਚ ਕੰਮ ਕਰ ਰਹੇ ਹਨ | ਜਸਲੀਨ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਵਿਚ ‘ਸਪੇਸ ਐਜੂਕੇਸ਼ਨ ਅਤੇ ਸਪੇਸ ਰੋਬੋਟਿਕਸ’ ‘ਤੇ ਕੌਮਾਂਤਰੀ ਸੰਮੇਲਨ ਕੀਤਾ ਗਿਆ, ਜਿਸ ਵਿਚ ਟੈਕ ਮੰਤਰਾ ਲੈਬ ਦੇ ਨਿਰਦੇਸ਼ਕ ਨਵਦੀਪ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ, ਜਿਥੇ ਉਨ੍ਹਾਂ ਨੇ ਨਾਸਾ ਰੋਵਰ ਚੈਲੇਂਜ ਵਿਚ ਸਫ਼ਲਤਾ ਨਾਲ ਹਿੱਸੇਦਾਰੀ ਕੀਤੀ, ਤੇ ‘ਜੈਸਕੋ ਵਾੱਨ ਫੁਟਕਮਰ ਐਵਾਰਡ’ ਜਿੱਤਣ ਦੀ ਕਹਾਣੀ ਸਾਂਝੀ ਕੀਤੀ | ਇਸ ਸੰਮੇਲਨ ਦੌਰਾਨ ਜਸਲੀਨ ਕੌਰ ਜੋ ਕਿ ਅਮਰੀਕਾ ਵਿਚ ਨਾਸਾ ਨਾਲ ‘ਮਿਸ਼ਨ ਓਰਿਅਨ-ਮੰਗਲ ਗ੍ਰਹਿ 2030’ ‘ਤੇ ਖੋਜ ਸਹਿਯੋਗੀ ਵੱਜੋਂ ਕੰਮ ਕਰ ਰਹੀ ਹਨ, ਉਨ੍ਹਾਂ ਨੇ ਵਿਦਿਆਰਥੀਆਂ ਤੇ ਰਿਸਰਚਸ ਦੇ ਨਾਲ ਗੁੱਗਲ ਹੈਂਗ ਆਉਟ ਵੱਲੋਂ ‘ਜਰਨੀ ਟੂ ਨਾਸਾ’ ‘ਤੇ ਆਨਲਾਈਨ ਪੇਸ਼ਕਾਰੀ ਦਿੱਤੀ |

ਇਸ ਸੰਮੇਲਨ ਵਿਚ 300 ਵਿਦਿਆਰਥੀਆਂ ਤੇ ਇਸਰੋ ਦੇ ਸਾਬਕਾ ਵਿਗਿਆਨਕ ਡਾ: ਨਰਿੰਦਰ ਨਾਥ ਮੌਜੂਦ ਸਨ | ਇਸ ਸੰਮੇਲਨ ਦੀ ਮੁੱਖ ਖਿੱਚ ਮੂਨ ਬੱਗੀ ਵਹੀਲ ਰਿਹਾ, ਜੋ ਕਿ ਨਾਸਾ ਰੋਵਰ ਚੈਲੇਂਜ ਦੌਰਾਨ ਬਣਾਏ ਗਏ ਮੁੱਖ ਪ੍ਰੋਜੈਕਟ ਮੂਨ ਬੱਗੀ ਵਿਚ ਇਸਤੇਮਾਲ ਕੀਤਾ ਗਿਆ ਸੀ | ਇਹ ਮੂਨ ਬੱਗੀ ਵਹੀਲ ਟੈਕ ਮੰਤਰਾ ਲੈਬ ਤੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਵੱਲੋਂ ਡਿਜਾਈਨ ਕੀਤਾ ਗਿਆ, ਬਿਨਾਂ ਹਵਾ ਵਾਲਾ ਇਨੋਵੇਟਿਵ ਵਹੀਲ ਹੈ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …